ਸਮੱਗਰੀ 'ਤੇ ਜਾਓ

ਪੰਨਾ:Hanju.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨)

ਸੁਤੰਤਰ, ਸਵਾਧੀਨ! ਫਿਰ ਇਕ ਦਿਨ ਆਇਆ, ਜਦ ਅਸੀਂ ਵਿਆਹ ਦੇ ਪਵਿੱਤ੍ਰ ਬੰਧਨ ਵਿਚ ਸਦਾ ਲਈ ਬੰਨ੍ਹ ਦਿਤੇ ਗਏ। ਉਸ ਸਮੇਂ ਪਤਾ ਨਹੀਂ ਸੀ, ਵਿਆਹ ਕੀ ਹੈ ਤੇ ਕਿਉਂ ਕੀਤਾ ਜਾਂਦਾ ਹੈ, ਪਰ ਇਹੋ ਵੇਖਕੇ ਕਿ ਜੋ ਕੁਝ ਹੋ ਰਿਹਾ ਹੈ, ਤੁਹਾਡੇ ਨਾਲ ਹੀ; ਹਿਰਦਾ, ਅਨੰਦ-ਹੁਲਾਸ ਨਾਲ ਭਰਪੂਰ ਹੋ ਰਿਹਾ ਸੀ। ਉਸ ਦਿਨ ਅਸਾਡੇ ਵਿਚ ਇਕ ਨਵੇਂ ਸਬੰਧ ਦੀ ਤਾਰ ਜੁੜੀ।

ਫਿਰ ਵਿਆਹ ਤੋਂ ਪਿੱਛੋਂ ਮੈਂ ਤੁਹਾਨੂੰ ਉਸ ਖੁਲ੍ਹ ਨਾਲ ਨਹੀਂ ਮਿਲ ਸਕਦੀ ਸਾਂ। ਜਾਣਦੇ ਹੋ ਕਿਉਂ? ਮੈਂ ਵਹੁਟੀ ਸਾਂ। ਮੈਨੂੰ ਕਪੜਿਆਂ ਗਹਿਣਿਆਂ ਨਾਲ ਗੁਡੀਆਂ ਵਾਂਙ ਸਜਾਇਆ ਹੋਇਆ ਸੀ। ਇਸਤ੍ਰੀਆਂ ਬੜੇ ਚਾੱ-ਪਿਆਰ ਨਾਲ ਮੇਰਾ ਮੂੰਹ ਵੇਖਦੀਆਂ ਅਤੇ ਅਸੀਸਾਂ ਦੇਂ ਦੀਆਂ ਸਨ। ਮੈਨੂੰ ਇਸ ਤੋਂ ਬੜਾ ਕਸ਼ਟ ਹੁੰਦਾ ਸੀ। ਤਦੋਂ ਮੈਂ ਸਮਝਿਆ: "ਜਾਂ ਕੁਆਰੀ ਤਾਂ ਚਾਉ ਵਿਆਹੀ ਤਾਂ ਮਾਮਲੇ"। ਦਿਲ ਨਾਲ ਗੱਲਾਂ ਕਰਦੀ ਕਿ ਵਿਆਹ ਹੋਣ ਪੁਰ ਤਾਂ ਤੁਹਾਡੇ ਨਾਲ ਬੋਲਣਾ ਚਾਲਣਾ, ਇਥੋਂ ਤਕ ਕਿ ਤੁਹਾਨੂੰ ਵੇਖਣਾ ਭੀ ਗੁਨਾਹ ਸੀ। ਮਨ ਹੀ ਮਨ ਵਿਚ ਮੈਂ ਬਹੁਤ ਦੁਖੀ ਹੋਈ ਵਿਆਹ ਹੋਣ ਦਾ ਇਹੋ ਨਤੀਜਾ ਹੈ? ਤਦ ਤਾਂ ਮੈਂ ਕੁਆਰੀ ਹੀ ਚੰਗੀ ਸਾਂ।

ਉਸ ਤੋਂ ਉਪ੍ਰੰਤ ਦੇ ਇਨ੍ਹਾਂ ਦੱਸਾਂ ਵਰ੍ਹਿਆਂ ਦੀ ਕੋਈ ਗਲ ਤੁਹਾਡੇ ਤੋਂ ਛਿਪੀ ਹੋਈ ਨਹੀਂ ਹੈ! ਜਦੋਂ ਪੰਦਰਾਂ ਵਰ੍ਹਿਆਂ ਦੀ ਕੁੜੀ ਹੀ ਸਾਂ ਉਸੇ ਵੇਲੇ ਸਸ, ਪੋਤਰੇ ਦਾ ਮੂੰਹ ਵੇਖਣ ਲਈ ਵਿਆਕੁਲ ਹੋ ਗਈ ਸੀ। ਜੰਤਰ-ਮੰਤਰ,