ਪੰਨਾ:Hanju.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮)

ਆਹ! ਮੈਂ ਇਕ ਰਈਸ ਦਾ ਇਕਲੌਤਾ ਪੁੱਤਰ ਹੋਕੇ ਗ਼ਮਗੀਨ ਅਤੇ ਹੈਰਾਨ ਸਾਂ। ਮੇਰਾ ਦਿਲ ਹਰ ਵੇਲੇ ਉਦਾਸ ਰਹਿੰਦਾ ਸੀ, ਮੈਂ ਉਸ ਦੌਲਤ ਉਤੇ ਲਾਨ੍ਹਤ, ਉਨ੍ਹਾਂ ਅਖਤਿਆਰਾਂ ਉਤੇ ਫਿਟਕਾਰ ਭੇਜਿਆ ਕਰਦਾ ਸਾਂ ਜਿਨ੍ਹਾਂ ਦੇ ਤੁਫੈਲ ਅਸੀਂ ਗਰੀਬਾਂ ਉਤੇ ਜ਼ੁਲਮ ਕੀਤਾ ਕਰਦੇ ਸਾਂ।

ਗਰੀਬਾਂ ਗਰੀਬ ਸੀ, ਪ੍ਰੰਤੂ ਉਸਦੇ ਘਰ ਉਤੇ ਸਬਰ, ਸ਼ੁਕਰ ਦਾ ਮੀਂਹ ਵਸਦਾ ਸੀ । ਉਸ ਦੇ ਘਰ ਥੀਂ ਪਰਮਾਤਮਾ ਦੇ ਭਜਨ ਤੇ ਕੀਰਤਨ ਦੀ ਆਵਾਜ਼ ਆਉਂਦੀ ਸੀ, ਜਦਕਿ ਮੇਰੇ ਘਰ ਵਾਲੇ ਮਿੱਠੀ ਨੀਂਦ ਦੇ ਹੁਲਾਰੇ ਲੈ ਰਹੇ ਹੁੰਦੇ ਸਨ। ਇਥੋਂ ਤਕ ਕਿ ਨੌਕਰ ਵੀ ਦਿਨ ਚੜ੍ਹੇ ਤੋਂ ਪਹਿਲਾਂ ਉਠਣਾ ਸ਼ੈਦ ਪਾਪ ਸਮਝਦੇ ਸਨ।

ਗਲ ਕੀ ਗਰੀਬਾਂ ਅਰ ਉਸ ਦੇ ਮਾਤਾ ਪਿਤਾ ਸੋਨਾਂ ਸਨ, ਅਰ ਅਸੀਂ ਪਤਲ! ਉਹ ਅਰਸ਼ ਦੇ ਦੇਵਤੇ ਸਨ ਅਰ ਅਸੀਂ ਦੁਨੀਆਂ ਦੇ ਖੁਦਗਰਜ਼ ਤੇ ਨਿਫਿੱਟ ਇਨਸਾਨ! ਉਹ ਨੂਰ ਸਨ ਅਰ ਅਸੀਂ ਹਨ੍ਹੇਰਾ।

ਜ਼ਿੰਦਗੀ ਇਸ ਤਰਾਂ ਬੀਤਦੀ ਰਹੀ। ਪਹਿਲੇ ਖਿਚ ਸੀ, ਫਿਰ ਮਹੱਬਤ ਹੋਈ ਅਰ ਆਖਰ ਇਸ਼ਕ ਤਕ ਨੌਬਤ ਪਹੁੰਚ ਗਈ। ਦੋਹਾਂ ਦੇ ਦਿਲ ਇਕ ਸਨ। ਜਦ ਮੁਹੱਬਤ ਇਸ਼ਕ ਦੇ ਦਰਜੇ ਤਕ ਪਹੁੰਚੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਜਿਸਤਰ੍ਹਾਂ ਕਿਸੇ ਨੇ ਨਾਜ਼ਕ ਹੱਥਾਂ ਨਾਲ ਮੇਰੇ ਪਿਆਰੇ ਭਰੇ ਦਿਲ ਨੂੰ ਕੱਢ ਲਿਆ। ਇਹ ਹੱਥ ਗਰੀਬਾਂ ਦੇ ਸਿਵਾਂ ਹੋਰ ਕਿਸਦੇ ਸੀ? ਮੇਰੇ ਉਤੇ ਇਕ ਗਸ਼ੀ ਜਿਹੀ ਔਣ