ਪੰਨਾ:Hanju.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਵਿਚ ਤੁਸੀਂ ਕਈ ਵਾਰ ਮੈਨੂੰ ਲੈ ਚਲਣ ਲਈ ਆਏ, ਪਰ ਮੈਂ ਨਹੀਂ ਗਈ। ਵਾਰ ਵਾਰ ਸੋਚਦੀ ਸਾਂ ਕਿ ਹੁਣ ਦੀ ਵਾਰ ਆਉਣਗੇ ਤਾਂ ਜ਼ਰੂਰ ਚਲੀ ਚਲਾਂਗੀ;ਪਰ ਜਦੋਂਭੀਤੁਸੀ ਆਏ-ਪਤਾ ਨਹੀਂ ਕਿਉਂ-ਹਿਰਦੇ ਵਿਚ ਅਜੇਹੀ ਵੇਦਨਾ ਦਾ, ਇਕ ਅਨੋਖੇ ਭਾਵ ਦਾ ਵਲਵਲਾ ਉਠਿਆ ਕਿ ਮੈਂ ਤੁਹਾਡੇ ਨਾਲ ਨ ਜਾ ਸਕੀ, ਚੇਸ਼ਟਾ ਕੀਤਿਆਂ ਭੀ ਨਹੀਂ । ਕਈ ਵਾਰ ਤਾਂ ਕਰੜੀਆਂ ਤੇ ਚੋ ਭਵੀਆਂ ਗੱਲਾਂ ਨਾਲ ਤੁਹਾਡਾ ਨਿਰਾਦਰ ਭੀ ਕੀਤਾ। ਅਜ ਉਹ ਗੱਲਾਂ ਹਿਰਦੇ ਵਿਚ ਸੂਲਾਂ ਵਾਂਙ ਚੁੱਭ ਰਹੀਆਂ ਹਨ।

ਨਾਥ ! ਮੇਰਾ ਅਭਿਮਾਨ ਚੂਰ ਚੂਰ ਹੋ ਗਿਆ ਹੈ। ਤੁਹਾਡੇ ਸਿਵਾ, ਸੰਸਾਰ ਵਿਚ, ਕਿਧਰੇ ਭੀ ਮੈਨੂੰ ਸੁਖ ਨਹੀਂ ਹੋ ਸਕਦਾ ! ਤੁਸਾਂ ਨ ਮੇਰਾ ਆਦਰ ਕਰਨਾ, ਨ ਮੈਨੂੰ ਪਿਆਰ ਕਰਨਾ, ਕੇਵਲ ਤੁਹਾਡੇ ਚਰਨਾਂ ਵਿਚ ਸਥਾਨ ਪਾਕੇ ਹੀ ਮੈਂ ਸੁੁਖੀ ਹੋ ਸਕਾਗੀ। ਭਾਰਤ ਦੀਆਂ ਇਸਤ੍ਰੀਆਂ ਪਤੀ ਦੇ ਸੁਖ ਵਿਚ ਹੀ ਆਪਣਾ ਸੁਖ ਅਤੇ ਪਤੀ ਦੇ ਚਰਨਾਂ ਨੂੰ ਹੀ ਆਪਣਾ ਸਭ ਕੁਝ ਜਾਣਦੀਆਂ ਹਨ। ਅੱਜ ਮੈਂ ਤੁਹਾਡੇ ਅੱਗੇ ਹਥ ਪਸਾਰੀ ਖਿਮਾਂ ਦੀ ਭਿਛਿਆ ਮੰਗ ਰਹੀ ਹਾਂ। ਕੀ ਇਹ ਭਿਛਿਆ ਮਿਲੇਗੀ?

ਤਹਾਡੇ ਨਹੀਂ ਆਪਣੇ ਘਰ ਵਿਚ ਆਉਣ ਨੂੰ ਪ੍ਰਾਣ ਛਟ-ਪਟਾੱ ਰਹੇ ਹਨ। ਤੁਸੀ ਫਿਰ ਆਵੋ। ਕ੍ਰੋਧ ਨ ਕਰਨ, ਤੁਸੀ ਹੀ ਮੇਰੇ ਪੁੁਰ ਕ੍ਰੋਧ ਕਰੋਗੇ, ਤਾਂ ਮੈਨੂੰ ਕਿਥੇ ਆਸਰਾਂ ਮਿਲੇਗਾ? ਵੇਖਣਾ ਦੇਰ ਨ ਕਰਨੀ, ਤੁਹਾਨੂੰ ਮੇਰੀ ਸਹੁੰ ! . ਦੁਖੀ ਹਿਰਦਾ-ਗੌਰੀ