ਪੰਨਾ:Hanju.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( 8 )

ਵਿਗਿਆਨ ਦੇ ਨਵੇਂ ਨਵੇਂ ਤ੍ਰੀਕਿਆਂ ਰਾਹੀਂ ਪ੍ਰਕ੍ਰਿਤੀ ਨੂੰ ਭੀ ਧੋਖਾ ਦੇਣ ਦੇ ਰਾਹ ਕਢ ਰਹੇ ਹਨ, ਉਥੋਂ ਦੀਆi ਹੀ ਮਾਤਾਵਾਂ ਪੁੱਤਰ ਦਾ ਮੂੰਹ ਵੇਖਣ ਲਈ ਪਾਗ਼ਲ ਹੋ ਰਹੀਆਂ ਹਨ। ਹਾਇ! ਇਹ ਕੈਸਾ ਅਨਰੱਥ ਹੈ। ਅਵਿਦਿਆ! ਘੋਰ ਅੰਧਕਾਰ! ਤੇਰਾ ਪਰਦਾ ਭਾਰਤ ਦੀਆਂ ਨਾਰੀਆਂ ਤੋਂ ਕਿਸ ਤਰ੍ਹਾਂ ਦੂਰ ਹੋਵੇਗਾ ! ਜਦ ਤਕ ਅਵਿਦਿਆ ਦਾ ਰੰਗੀਨ ਪਰਦਾ ਭਾਰਤ ਦੀਆਂ ਇਸਤ੍ਰੀਆਂ ਦੀਆਂ ਅੱਖਾਂ ਪੁਰੋਂ ਨ ਹਟ ਜਾਵੇਗਾ, ਇੱਥੋਂ ਦੇ ਪੁਰਸ਼ਾਂ ਦਾ ਕੋਈ ਮਨੋਰਥ ਸਿੱਧ ਨਹੀਂ ਹੋ ਸਕੇਗਾ। ਉਹ ਇਸਤ੍ਰੀਆਂ ਦੇ ਅੰਧ-ਵਿਸ਼ਾਸ ਤੇ ਗਾੜ੍ਹੀ ਮੂਰਖਤਾ ਨੂੰ ਦੂਰ ਨਹੀਂ ਕਰ ਸਕਣਗੇ, ਉਨ੍ਹਾਂ ਦੇ ਹਿਰਦੇ ਪੁਰ ਆਪਣੀ ਸੱਚੀ ਗਲ ਜਮਾਂ ਨਹੀਂ ਸਕਣਗੇ।

ਜਿਸ ਸਮੇਂ ਤਸੀ ਵਿਆਹ ਕਰਨ ਗਏ ਸਾਉ, ਮੈਂ ਅਭਿਮਾਨ ਦੀ ਅੱਗ ਵਿਚ ਸੜ ਰਹੀ ਸਾਂ। ਹੁਣ ਤਕ ਆਪਣੇ ਆਪਨੂੰ ਸਮਝਾੱ-ਬੁਝਾੱ ਰਹੀ ਸਾਂ, ਪਰ ਹੁਣ ਧੀਰਜ ਨਾ ਕਰ ਸਕੀ। ਭਰਾ ਨੂੰ ਬੁਲਵਾਕੇ ਉਨ੍ਹਾਂ ਨਾਲ ਪੇਉਕੇ ਚਲੀ ਆਈ। ਆਉਣ ਸਮੇਂ ਤੁਹਾਡੇ ਨਾਲ ਬੋਲੀ ਭੀ ਨਹੀਂ। ਅੱਖ ਉਠਾਕੇ ਤੁਹਾਡੇ ਵਲ ਵੇਖਿਆ ਭੀ ਨਹੀਂ ਹਾਂ ਵਿਆਹ ਪਹਿਲਾਂ ਹੀ ਅਚਾਨਕ,ਸਸ ਜੀ ਦੀ ਮ੍ਰਿਤੂ ਹੋ ਗਈ; ਵਿਚਾਰੀ ਅਤ੍ਰਿੱਪਤ ਆਸ਼ਾ ਲੈਕੇ ਸਦਾ ਲਈ ਟੁਰ ਗਈ|

ਇਹ ਅਜ ਤੋਂ ਚਾਰ ਵਰ੍ਹੇ ਪਹਿਲਾਂ ਦੀ ਗੱਲ ਹੈ । ਚਾਰ ਵਰਿਰਆਂ ਤੋਂ ਮੈਂ ਤੁਹਾਡੇ ਘਰ ਨਹੀਂ ਗਈ । ਇਸ ਸਮੇਂ