ਜੌਹਰ ਖਾਲਸਾ
(੬੧)
ਅੱਧ ਮੈਨੂੰ ਦਿਹ ਬਾਪਦੀ ਜਾਇਦਾਦੋਂ ਯਾਹਯੇਖਾਂ ਨ ਦਿਲ ਤੇ ਲਿਆਂਵਦਾ ਏ
ਮੁੜ ਗਿਆ ਦੀਵਾਨ ਕਰਤਾਰ ਸਿੰਘਾਂ ਸ਼ਾਹ ਨਿਵਾਜ਼ ਨੂੰ ਹਾਲ ਸੁਣਾਂਵਦਾ ਏ
ਈਦ ਦਾ ਦਿਨ
ਅਠਾਰਾਂ ਸੌ ਦਾ ਇਹ ਚੌਥਾ ਸਾਲ ਹੈਸੀ ਮੇਲਾ ਈਦ ਲੱਗਾ ਸ਼ਾਲ੍ਹਾਮਾਰ ਅੰਦਰ
ਮੋਮਨ ਸ਼ਹਿਰ ਦੇ ਓਸ ਥਾਂ ਹੋਇ ਕੱਠੇ ਪੜ੍ਹਦੇ ਫਿਰਨ ਨਮਾਜ਼ ਬਹਾਰ ਅੰਦਰ
ਯਾਹਯੇ ਖਾਂ ਭੀ ਗਿਆ ਨਮਾਜ਼ ਪੜ੍ਹਨੇ ਫੌਜ ਲੈ ਕੇ ਬੜੇ ਹੰਕਾਰ ਅੰਦਰ
ਹੋਇਆ ਦੋਹਾਂ ਭਰਾਵਾਂ ਦਾ ਮੇਲ ਓਥੇ ਮਿਲੇ ਧਾਰ ਕੇ ਕੁਝ ਪਿਆਰ ਅੰਦਰ
ਰਲ ਮਿਲ ਕੇ ਪੜ੍ਹੀ ਨਮਾਜ਼ ਕੱਠੀ ਮਹਿਫਲ ਲਾ ਬੈਠੇ ਰਖ ਖਾਰ ਅੰਦਰ
ਹੋਇਆ ਬੋਲ ਕਬੋਲ ਕਰਤਾਰ ਸਿੰਘਾ ਭਾਈ ਝਗੜੇ ਦੋਵੇਂ ਦਰਬਾਰ ਅੰਦਰ
ਵਾਕ ਕਵੀ
ਗੱਲਾਂ ਕਰਦਿਆਂ ਵਧ ਕੁਪੱਤ ਗਿਆ ਆਣ ਉਤਰੇ ਤੇਗਾਂ ਦੀ ਮਾਰ ਉੱਤੇ
ਮਾਰੇ ਸੂਬੇ ਦੇ ਆਦਮੀ ਬਹੁਤ ਗਏ ਪੈ ਗਏ ਮੁਲਤਾਨੀ ਸ਼ਿਕਾਰ ਉੱਤੇ
ਸ਼ਾਹਨਿਵਾਜ਼ ਖਾਂ ਨੇ ਯਾਹਯੇਖਾਂ ਫੜਿਆ ਭਾਰਪੈਗਿਆ ਲੱਖੂ ਬੁਰਯਾਰ ਉੱਤੇ
ਸਮਝ ਕਲਾ ਦਾ ਮੂਲ ਸ਼ੈਤਾਨ ਤਾਈਂ ਕੀਤਾ ਕੈਦ ਲਾ ਜੁਰਮ ਗਵਾਰ ਉੱਤੇ
ਦੋਵੇਂ ਕੈਦੀਆਂ ਵਾਂਗ ਬੈਠਾ ਲਏ ਖੜੇ ਕਰ ਦਿਤੇ ਪਹਿਰੇਦਾਰ ਉੱਤੇ
ਬਾਜ਼ੀ ਉਲਟੀ ਝਟ ਕਰਤਾਰ ਸਿੰਘਾ ਕਰਦੇ ਆਕੜਾਂ ਸਨ ਕਿਹੜੀ ਕਾਰ ਉੱਤੇ
+ਸ਼ਾਹ ਨਿਵਾਜ਼ ਨੇ ਲਾਹੌਰ ਦੇ ਤਖਤ ਤੇ ਕਬਜ਼ਾ ਕਰਨਾ
ਸ਼ਾਲ੍ਹਾਮਾਰ ਤੋਂ ਸ਼ਾਹ ਨਿਵਾਜ਼ ਚੜ੍ਹਿਆ ਆਣ ਤਖਤ ਲਾਹੌਰ ਸੰਭਾਲਯਾ ਸੀ
ਜਾਇਦਾਦ ਸਾਰੀ ਉਤੇ ਕਰ ਕਬਜ਼ਾ ਜੇਹਲ ਵਿਚ ਦੋਹਾਂ ਤਾਈਂ ਡਾਲਯਾ ਸੀ
ਸੂਬਾ ਸਣੇ ਦੀਵਾਨ ਦੇ ਕੈਦ ਹੋਯਾ ਤਹਿਤ ਪਿਛਲਾ ਸਾਰਾ ਉਠਾਲਯਾ ਸੀ
ਮੱਲ ਤਖਤ ਲਹੌਰ ਕਰਤਾਰ ਸਿੰਘਾ ਸ਼ਾਹ ਨਿਵਾਜ਼ ਨੇ ਲੱਖੂ ਨੂੰ ਗਾਲਯਾ ਸੀ
ਯਾਹਯੇ ਖਾਂ ਨੇ ਕੈਦ ਵਿਚੋਂ ਨਿਕਲ ਕੇ ਦਿੱਲੀ ਪਹੁੰਚਣਾ
ਸ਼ਾਹ ਨਵਾਜ਼ ਲਾਹੌਰ ਸੰਭਾਲ ਬੈਠਾ ਕੈਦ ਵਿਚ ਭਰਾ ਨੂੰ ਪਾ ਕਰਕੇ
ਯਾਹਯੇ ਖਾਂ ਨੂੰ ਰੱਖਿਆ ਜੇਹਲ ਖਾਨੇ ਪਾ ਬੇੜੀਆਂ ਪਹਿਰੇ ਬੈਠਾ ਕਰਕੇ
+ਨਵੰਬਰ ਦੇ ਮਹੀਨੇ ਸ਼ਾਹ ਨਿਵਾਜ਼ ਤੇ ਯਾਹਯੇ ਖਾਂ ਦੀ ਥੋੜੀ ਹੀ ਲੜਾਈ ਹੋਈ ਤੇ ਯਾਹਯਾ ਖਾਂ ਦੀ ਫੋਜ ਕਮਜ਼ੋਰ ਹੋ ਗਈ ਤਾਂ ਉਸਨੇ ਸ਼ਾਹ ਨਿਵਾਜ਼ ਨੂੰ ਛੇ ਲੱਖ ਨਕਦੀ ਦੇ ਕੇ ਪਿੱਛਾ ਛੁਡਾਯਾ,ਸ਼ਾਹ ਨਿਵਾਜ਼ ਨੇ ਉਸ ਵਲੋਂ ਹਟਕੇ ਕਈ ਥਾਂ ਸਾਂਭ ਲਏ । ਇਹ ਸੁਣ ਕੇ ਯਾਹਯੇ ਖਾਂ ਨੇ ਬੜਾ ਗੁਸਾ ਕੀਤਾ ਤੇ ਫੌਜ ਦੀ ਤਿਆਰੀ ਕਰਨ ਅਰੰਭ ਦਿਤੀ । ਇਹ ਸੁਣਕੇ ਸ਼ਾਹ ਨਿਵਾਜ਼ ਮੜ ਆਯਾ ਤੇ ੧੭ ਮਾਰਚ ੧੭੪੭ ਨੂੰ ਲੜਾਈ ਸ਼ੁਰੂ ਹੋਈ ਤੇ ੨੧ਮਾਰਚ ਨੂੰ ਕਿਸੇ ਰੋਕ ਟੋਕ ਬਿਨਾਂ ਸ਼ਾਹ ਨਿਵਾਜ਼ ਨੇ ਲਾਹੌਰ ਤੇ ਕਬਜ਼ਾ ਕਰ ਲਿਆ (ਹ: ਰ: ਗੁਪਤਾ)