ਉਸਦੇ ਕੁਝ ਵਾਕੰਸ਼ ਸਾਡਾ ਧਿਆਨ ਖਿੱਚਦੇ ਹਨ ਜਿਵੇਂ: ਹੋ ਜੋ ਤਿੱਤਰ, ਨਿਕੰਮੀ ਹਾਰੀ ਸਾਰੀ, ਰਾਹਾਂ ਕੱਛਦੇ, ਮਸਰੂਫ਼ ਦਿਨੀਂ, ਘਰੀਂ ਛੱਡ ਔਜ਼ਾਰਾਂ ਨੂੰ, ਕੀਹਨੂੰ ਆਇਐਂ ਟੌਹਰ ਵਖਾਣ?, ਓਇ ਵੱਡਿਆ ਆਦਿ। ਇਹ ਸਾਰੇ ਵਾਕੰਸ਼ ਮੂਲ ਭਾਸ਼ਾ ਦਾ ਸ਼ਬਦੀ ਅਨੁਵਾਦ ਨਹੀਂ ਹਨ; ਸਗੋਂ ਇਹ ਪੰਜਾਬੀ ਸਭਿਆਚਾਰ ਅਤੇ ਮੁਹਾਵਰੇ ਵਿੱਚ ਅਨੁਵਾਦ ਹੈ । ਸਭ ਤੋਂ ਵਧੀਆ ਕਪੜਿਆਂ ਨੂੰ 'ਸੁਹਣੇ ਵਸਤਰ ਮੇਲੇ ਵਾਲੇ' ਕਹਿਣਾ ਅਤੇ You sir, what trade are you ਨੂੰ 'ਤੇ ਤੂੰ ਓਇ ਵੱਡਿਆ ਤੇਰਾ ਕੀ ਏ ਕਿੱਤਾ' ਨਾਲ ਅਨੁਵਾਦਣਾ ਗਿੱਲ ਦੀ ਬਾਰੀਕ ਭਾਸ਼ਾਈ ਸੂਝ ਵੱਲ ਸੰਕੇਤ ਹੈ। ਅਜਿਹੇ ਨਾਟਕ ਦੇ ਸਨਾਤਨੀ ਜਾਂ ਪੰਡਤਾਊ ਭਾਸ਼ਾ ਵਿੱਚ ਅਨੁਵਾਦ ਦੇ ਹੱਕ ਵਿੱਚ ਵੀ ਦਲੀਲਾਂ ਉਸਾਰੀਆਂ ਜਾ ਸਕਦੀਆਂ ਹਨ ਪਰ ਜੇਕਰ ਨਾਟਕ ਦਾ ਕਾਰਜ ਆਪਣੀ ਭਾਸ਼ਾ ਰਾਹੀਂ ਸੰਚਾਰ ਯੋਗਤਾ ਪੈਦਾ ਨਹੀਂ ਕਰਦਾ ਤਾਂ ਅਨੁਵਾਦ ਦਾ ਕੋਈ ਲਾਭ ਨਹੀਂ ਹੈ। ਭਾਵੇਂ ਇਹ ਵੀ ਠੀਕ ਹੈ ਕਿ ਅਜਿਹੇ ਅਨੁਵਾਦ ਵਿੱਚ ਸਾਨੂੰ ਇਲਾਕਾਈ ਬੋਲੀਆਂ ਦੇ ਗੂੜ੍ਹ ਸ਼ਬਦਾਂ ਤੋਂ ਗੁਰੇਜ਼ ਕਰਨਾ ਜ਼ਰੂਰੀ ਹੈ। ਇਹ ਵੀ ਜ਼ਰੂਰੀ ਹੈ ਕਿ ਪੰਜਾਬੀ ਭਾਸ਼ਾ ਵਿੱਚ ਅਜਿਹੇ ਸੰਵਾਦਾਂ ਨੂੰ ਉਲਥਾਉਣ ਸਮੇਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਇੱਕੋ ਪਾਤਰ ਦੇ ਮੂੰਹ ਵਿੱਚ ਦੋ ਅਸਲੋਂ ਹੀ ਭਿੰਨ ਸਰੋਤਾਂ ਤੋਂ ਆਏ ਸ਼ਬਦਾਂ ਨੂੰ ਨਾ ਪਾਇਆ ਜਾਵੇ। ਗਿੱਲ ਇਸ ਪ੍ਰਤੀ ਵਧੇਰੇ ਸਚੇਤ ਹੋ ਸਕੇ ਤਾਂ ਭਾਸ਼ਾ ਪੱਖੋਂ ਕੁੱਲ ਨਤੀਜਾ ਬਿਹਤਰ ਨਿਕਲੇਗਾ। ਹੇਠਲਾ ਸੰਵਾਦ ਸੰਸਕ੍ਰਿਤ ਅਤੇ ਉਰਦੂ ਸ਼ਬਦਾਂ ਨੂੰ ਜਿਵੇਂ ਇਕੱਠਾ ਕਰਦਾ ਹੈ, ਉਸ ਤੋਂ ਬਚਿਆ ਜਾ ਸਕਦਾ ਸੀ:
ਕੈਸੀਅਸ: ਤਾਂ ਫ਼ਿਰ ਨੇਕ ਬਰੂਟੱਸ
ਕੰਨ ਕਰ ਮੇਰੇ ਵੱਲ
ਬਣਦਾਂ ਤੇਰਾ ਆਈਨਾ ਮੈਂ
ਏਹੋ ਹੈ ਇੱਕ ਹੱਲਤਾਂ ਜੁ ਅਕਸ ਆਪਣੇ ਅੰਦਰ
ਆਪੂੰ ਖੁਦ ਤੂੰ ਵੇਖੇਂ
ਅਪ੍ਰਤੱਖ ਸ਼ਖ਼ਸੀਅਤ ਤੇਰੀ
ਜੋ ਨਜ਼ਰ ਤੇਰੀ ਨਾ ਵੇਖੇ
ਕੋਸ਼ਿਸ਼ ਮੈਂ ਮਾਕੂਲ ਕਰਾਂਗਾ
ਖੋਜ ਕੇ ਤੈਨੂੰ ਪੇਸ਼ ਕਰਾਂ
ਕਿਸੇ ਵੀ ਅਨੁਵਾਦਕ ਦੇ ਹੱਥ ਵਿੱਚ ਦੋ ਹੀ ਵੱਡੇ ਸੰਦ ਹੁੰਦੇ ਹਨ: ਪਹਿਲਾ ਇਹ ਕਿ ਉਸਨੂੰ ਰਚਨਾ ਵਿਚਲੇ ਮਾਹੌਲ, ਤਨਾਵ ਅਤੇ ਧੁਰ ਅੰਦਰਲੀ ਪਰਤ ਦੀ ਸਮਝ ਹੋਵੇ। ਅੰਗਰੇਜ਼ੀ ਸਾਹਿਤ ਦਾ ਵਿਦਿਆਰਥੀ ਹੋਣ ਕਾਰਨ ਗਿੱਲ ਲਈ ਇਹ ਕਾਰਜ ਕਠਿਨ ਨਹੀਂ ਸੀ। ਉਂਜ ਵੀ ਸ਼ੇਕਸਪੀਅਰ ਦੇ ਸਾਰੇ ਮਹੱਤਵਪੂਰਨ ਨਾਟਕਾਂ ਦੀਆਂ ਪ੍ਰਮਾਣੀਕ ਕੁਮੈਂਟਰੀਆਂ ਅਸਾਨੀ ਨਾਲ ਮਿਲ ਜਾਂਦੀਆਂ ਹਨ। ਦੂਜਾ ਸੰਦ ਭਾਸ਼ਾ ਦਾ ਹੈ। ਇਹ ਸੰਦ ਨਾਟਕੀ ਰਚਨਾ ਵਿੱਚ ਵਡੇਰਾ ਸਥਾਨ ਰੱਖਦਾ ਹੈ। ਜਿੱਥੇ ਗਿੱਲ ਇਸ ਨਾਟਕ ਦੇ ਅਨੁਵਾਦ ਸਮੇਂ ਬੋਲੀ ਦੇ ਨਾਲ ਨਾਲ ਸਭਿਆਚਾਰਕ ਭਿੰਨਤਾਵਾਂ ਪ੍ਰਤੀ ਚੇਤਨਾ ਦਾ ਪ੍ਰਗਟਾਵਾ ਕਰਦਾ ਹੈ ਉੱਥੇ ਉਸ ਦੁਆਰਾ ਘੜੇ ਸੰਵਾਦਾਂ ਵਿੱਚ ਥੀਏਟਰੀ ਕਾਵਿਕਤਾ ਦੀ ਲੈ ਵੀ ਉੱਸਰਦੀ ਹੈ। ਇਹ ਇਸ ਅਨੁਵਾਦਕ ਦੀ ਵੱਡੀ ਪ੍ਰਾਪਤੀ ਹੈ, ਅਤੇ ਇਹੋ ਗੱਲ ਹਥਲੇ ਅਨੁਵਾਦ ਨੂੰ ਇਸ ਨਾਟਕ ਦੇ ਦੂਜੇ ਅਨੁਵਾਦਾਂ ਤੋਂ ਵਖਰਿਆਉਂਦੀ ਹੈ। ਨਤੀਜੇ ਵਜੋਂ ਇਸ ਨਾਟਕ ਦੇ ਪੰਜਾਬੀ ਰੰਗਮੰਚ ਉੱਤੇ ਮੂਰਤ ਹੋਣ ਦੇ ਅਵਸਰ ਨਿਸਬਤਨ ਵੱਧ ਹਨ। ਹੇਠ ਲਿਖਿਆ ਵਾਰਤਾਲਾਪ ਉਸਦੀ ਭਾਸ਼ਾਈ, ਸਭਿਆਾਚਾਰਕ ਅਤੇ ਥੀਏਟਰੀ ਚੇਤਨਾ
12