ਪੰਨਾ:Khapatvaad ate Vatavaran Da Nuksan.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਕਸਸ ਸੂਬੇ ਦੇ ਖੇਤਰਫਲ ਤੋਂ ਦੁੱਗਣੇ ਖੇਤਰਫਲ ਦੇ ਘੇਰੇ ਵਿੱਚ ਪਲਾਸਟਿਕ ਇਕੱਠਾ ਹੋਇਆ ਮਿਲਦਾ ਹੈ। ਇਸ ਤਰ੍ਹਾਂ ਦਾ ਇਕ ਖੇਤਰ ਅੰਧਮਹਾਂਸਾਗਰ (ਨੌਰਥ ਅਟਲਾਂਟਿਕ ਜਾਇਰ) ਵਿੱਚ ਵੀ ਹੈ ਜਿੱਥੇ ਬਹੁਤ ਸਾਰਾ ਪਲਾਸਟਿਕ ਇਕੱਠਾ ਹੋਇਆ ਮਿਲਦਾ ਹੈ।[1] ਮਾਹਰਾਂ ਵਲੋਂ ਇਸ ਖੇਤਰ ਨੂੰ ਨੌਰਥ ਅਟਲਾਂਟਿਕ ਗਾਰਬੇਜ ਪੈਚ ਦਾ ਨਾਂ ਦਿੱਤਾ ਗਿਆ ਹੈ। ਇਸ ਖੇਤਰ ਦਾ ਖੇਤਰਫਲ ਸੈਂਕੜੇ ਕਿਲੋਮੀਟਰਾਂ ਵਿੱਚ ਹੈ। ਵਿਗਿਆਨੀਆਂ ਅਨੁਸਾਰ ਇਸ ਖੇਤਰ ਵਿੱਚ ਇਕ ਵਰਗ ਕਿਲੋਮੀਟਰ ਮਗਰ ਪਲਾਸਟਿਕ ਦੇ ਟੁਕੜਿਆਂ ਦੀ ਮਾਤਰਾ 2 ਲੱਖ ਟੁੱਕੜਿਆਂ ਤੋਂ ਵੱਧ ਹੈ ਜਿਹਨਾਂ ਵਿੱਚ ਪਲਾਸਟਕਿ ਬੈਗਾਂ ਵਰਗੀਆਂ ਖਪਤਵਾਦੀ (ਕੰਜ਼ਿਊਮਰ) ਵਸਤਾਂ ਦੇ ਟੁੱਕੜੇ ਵੀ ਸ਼ਾਮਲ ਹਨ।[2] ਇੱਥੇ ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਪਲਾਸਟਿਕ ਏਨੀ ਛੇਤੀ ਗਲਦਾ ਨਹੀਂ ਅਤੇ ਇਸ ਨੂੰ ਗਲਣ ਲਈ ਕਈ ਦਹਾਕੇ ਲੱਗ ਜਾਂਦੇ ਹਨ। ਇਸ ਦਾ ਭਾਵ ਇਹ ਹੋਇਆ ਜਿਹੜਾ ਪਲਾਸਟਿਕ ਇਕ ਵਾਰ ਧਰਤੀ ਦੇ ਕੂੜੇ ’ਤੇ ਢੇਰ ਉੱਤੇ ਅਤੇ ਸਮੁੰਦਰ ਵਿੱਚ ਪਹੁੰਚ ਗਿਆ ਹੈ ਉਹ ਇਕ ਲੰਮਾ ਸਮਾਂ ਉੱਥੇ ਰਹੇਗਾ।

ਖਪਤਵਾਦ ਦੇ ਬੁਨਿਆਦੀ ਕਾਰਨ

ਦੁਨੀਆ ਭਰ ਵਿੱਚ ਵੱਧ ਰਹੇ ਇਸ ਖਪਤਵਾਦ ਦੇ ਕੀ ਕਾਰਨ ਹਨ? ਕੀ ਇਨਸਾਨ ਦੇ ਅੰਦਰ ਹੀ ਕੁਝ ਅਜਿਹੀ ਚੀਜ਼ ਹੈ ਜਿਸ ਕਾਰਨ ਉਹ ਵੱਧ ਤੋਂ ਵੱਧ ਵਸਤਾਂ ਦੀ ਪ੍ਰਾਪਤੀ ਲਈ ਦੌੜਿਆ-ਭੱਜਿਆ ਫਿਰਦਾ ਹੈ ਜਾਂ ਸਾਡੇ ਸਮਾਜ ਦੀ ਬਣਤਰ ਅਜਿਹੀ ਹੈ ਜੋ ਉਸ ਵਿੱਚ ਵੱਧ ਤੋਂ ਵੱਧ ਚੀਜ਼ਾਂ ਪਾਉਣ ਦੀਆਂ ਖਾਹਿਸਾਂ/ਚਾਹਤਾਂ ਪੈਦਾ ਕਰਦੀ ਹੈ। ਥੋੜ੍ਹਾ ਜਿਹਾ ਬਦਲਵੇਂ ਰੂਪ ਵਿੱਚ ਇਹ ਸਵਾਲ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਕਿ ਕੀ ਸਾਡੇ ਸਮਾਜ ਵਿੱਚ ਵਸਤਾਂ ਦਾ ਉਤਪਾਦਨ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੀਤਾ ਜਾਂਦਾ ਹੈ ਜਾਂ ਵਸਤਾਂ ਦੇ ਉਤਪਾਦਨ ਦਾ ਅਮਲ ਮਨੁੱਖ ਵਿੱਚ ਖਾਹਿਸਾਂ/ਚਾਹਤਾਂ ਪੈਦਾ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ ਤਾਂ ਕਿ ਵਸਤਾਂ ਦੇ ਉਤਪਾਦਕ ਮੁਨਾਫਾ ਕਮਾਉਣ ਦਾ ਅਮਲ ਲਗਾਤਾਰ ਜਾਰੀ ਰੱਖ ਸਕਣ। ਜੇ ਤਾਂ ਅਸੀਂ ਆਪਣਾ ਧਿਆਨ ਸਿਰਫ ਮਨੁੱਖ ਵਲੋਂ ਵਸਤਾਂ ਖਪਤ ਕਰਨ ਦੇ ਕਾਰਜ ਉੱਤੇ ਹੀ ਕੇਂਦਰਿਤ ਕਰਾਂਗੇ ਤਾਂ ਹੋ ਸਕਦਾ ਹੈ ਕਿ ਅਸੀਂ ਇਸ ਨਤੀਜੇ ’ਤੇ ਪਹੁੰਚੀਏ ਕਿ ਮਨੁੱਖ ਦੇ ਅੰਦਰ ਹੀ ਕੁੱਝ ਹੈ ਜਿਸ

24

  1. Mieszkowski, Katharine (10 August 2007).
  2. Gill, Victoria (24 February 2010). Plastic rubbish blights Atlantic Ocean BBC. Downloaded May 27, 2011 from: http://news.bbc.co.uk/2/hi/8534052.stm and Wikipedia. North Atlantic Garbage Patch. Downloaded on May 28, 2011 from: http://en.wikipedia.org/wiki/North Atlantic Garbage Patch