ਪੰਨਾ:Khapatvaad ate Vatavaran Da Nuksan.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਕਰਨ ਦੇ ਆਮ ਵਰਤਾਰੇ ਰਾਹੀਂ ਹੀ ਨਹੀਂ, ਸਗੋਂ ਇਸਤਿਹਾਰਬਾਜ਼ੀ ਅਤੇ ਉਸ ਨਾਲ ਸੰਬੰਧਤ ਸਰਗਰਮੀਆਂ ਰਾਹੀਂ ਸਰਗਰਮ ਰੂਪ ਵਿੱਚ ਉਹ ਜ਼ਰੂਰਤਾਂ/ਚਾਹਤਾਂ ਪੈਦਾ ਕਰਦਾ ਹੈ ਜਿਸ ਨੂੰ ਇਹ ਸੰਤੁਸ਼ਟ ਕਰਨਾ ਚਾਹੁੰਦਾ ਹੈ।[1]

ਉਹ ਅੱਗੇ ਲਿਖਦਾ ਹੈ ਕਿ

ਵਸਤਾਂ ਦਾ ਉਤਪਾਦਨ ਉਹਨਾਂ ਜ਼ਰੂਰਤਾਂ/ਚਾਹਤਾਂ ਦੀ ਪੂਰਤੀ ਕਰਦਾ ਹੈ ਜਿਹੜੀਆਂ ਜ਼ਰੂਰਤਾਂ/ਚਾਹਤਾਂ ਇਹਨਾਂ ਵਸਤਾਂ ਦੀ ਖਪਤ (ਕਨਸਪਸ਼ਨ) ਪੈਦਾ ਕਰਦੀ ਹੈ ਜਾਂ ਜਿਹਨਾਂ ਦਾ ਵਸਤਾਂ ਦਾ ਉਤਪਾਦਕ (ਪ੍ਰੋਡਿਊਸਰ) ਜੋੜ ਲਾਉਂਦਾ ਹੈ। ਉਤਪਾਦਨ ਹੋਰ ਜ਼ਰੂਰਤਾਂ/ਚਾਹਤਾਂ ਪੈਦਾ ਕਰਦਾ ਹੈ ਅਤੇ ਹੋਰ ਉਤਪਾਦਨ ਲਈ ਲੋੜ ਪੈਦਾ ਕਰਦਾ ਹੈ।[2]

ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਅਜੋਕੇ ਆਰਥਿਕ ਪ੍ਰਬੰਧ ਵਿੱਚ ਵਸਤਾਂ ਦੀਆਂ ਜ਼ਰੂਰਤਾਂ/ਚਾਹਤਾਂ ਜਾਂ ਖਪਤਵਾਦ ਦੀ ਵੱਡੀ ਭੂਮਿਕਾ ਹੈ। ਆਰਥਿਕਤਾਂ ਦੇ ਵਾਧੇ ਲਈ ਖਪਤਵਾਦ ਦੇ ਵਾਧੇ ਦੀ ਲੋੜ ਹੈ। ਇਸ ਲਈ ਵਸਤਾਂ ਦੇ ਉਤਪਾਦਕਾਂ ਵਲੋਂ ਖਪਤਵਾਦ ਨੂੰ ਫੈਲਾਉਣ ਲਈ ਵੱਡੀ ਪੱਧਰ ਉੱਤੇ ਯਤਨ ਕੀਤੇ ਜਾਂਦੇ ਹਨ। ਸਰਕਾਰਾਂ ਵਲੋਂ ਇਸ ਕਿਸਮ ਦੀਆਂ ਨੀਤੀਆਂ ਬਣਾਈਆਂ ਜਾਂਦੀਆਂ ਹਨ ਜੋ ਖਪਤਵਾਦ ਉਤਸ਼ਾਹਿਤ ਕਰਨ। ਲੇਖ ਦੇ ਅਗਲੇ ਹਿੱਸੇ ਵਿੱਚ ਉਤਪਾਦਕਾਂ ਅਤੇ ਸਰਕਾਰਾਂ ਵਲੋਂ ਖਪਤਵਾਦ ਦੇ ਪਸਾਰ ਲਈ ਕੀਤੇ ਜਾਂਦੇ ਕੁਝ ਯਤਨਾਂ ਬਾਰੇ ਗੱਲ ਕਰਾਂਗੇ।

ਸਭ ਤੋਂ ਪਹਿਲਾਂ ਵਸਤਾਂ ਦੀ ਮੰਗ ਪੈਦਾ ਕਰਨ ਵਿੱਚ ਇਸ਼ਤਿਹਾਰਬਾਜ਼ੀ ਅਤੇ ਮਾਰਕੀਟਿੰਗ ਵੱਡੀ ਭੂਮਿਕਾ ਨਿਭਾਉਂਦੀ ਹੈ। ਇਸ਼ਤਿਹਾਰਬਾਜ਼ੀ ਵਿੱਚ ਵਸਤ ਦੇ ਗੁਣ ਜਾਂ ਉਸ ਦੀ ਉਪਯੋਗਤਾ ਦੱਸਣ ਦੀ ਥਾਂ ਇਸ ਤਰ੍ਹਾਂ ਦੀਆਂ ਗੱਲਾਂ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਵਸਤਾਂ ਦੀ ਪ੍ਰਾਪਤੀ ਤੁਹਾਡੀ ਕਿਹੜੀ ਭਾਵਾਤਮਾਕ ਲੋੜ ਪੂਰੀ ਕਰੇਗੀ ਜਾਂ ਵਸਤਾਂ ਦੀ ਪ੍ਰਾਪਤੀ ਤੁਹਾਡੇ ਸਮਾਜਕ ਰੁਤਬੇ ਵਿੱਚ ਕਿਸ ਤਰਾਂ ਵਾਧਾ ਕਰੇਗੀ ਜਾਂ ਵਸਤਾਂ ਦੀ ਪ੍ਰਾਪਤੀ ਤੁਹਾਨੂੰ ਕਿਸ ਤਰ੍ਹਾਂ ਜਵਾਨ ਬਣਾਏਗੀ/ਰੱਖੇਗੀ ਆਦਿ। ਵਸਤਾਂ ਦੇ ਉਤਪਾਦਨ ਸਮੇਂ ਉਤਪਾਦਨ ਦੇ ਖਰਚਿਆਂ ਦੇ ਨਾਲ ਨਾਲ ਵਸਤਾਂ ਨੂੰ ਵੇਚਣ ਲਈ

27

  1. Galbraith, John Kenneth (2000). The Dependence Effect. In Juliet B. Schor and Douglas B. Holt (Eds.) The Consumer Society Reader. (p. 20). New York, The New Press.
  2. Galbrith, John Kenneth (2000). (p. 24)