ਪੰਨਾ:Khapatvaad ate Vatavaran Da Nuksan.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਚੂਨ ਵਿਕਰੀ ਦਾ ਅਧਿਅਨ ਕਰਨ ਵਾਲਾ ਅਮਰੀਕਾ ਦਾ ਇਕ ਹੋਰ ਵਿਦਵਾਨ ਵਿਕਟਰ ਲੀਬੋ ਵੀ ਖਪਤਵਾਦ ਅਤੇ ਸਾਡੇ ਅਜੋਕੇ ਆਰਥਿਕ ਪ੍ਰਬੰਧ ਵਿੱਚ ਡੂੰਘਾ ਰਿਸ਼ਤਾ ਸਮਝਦਾ ਹੈ। ਉਹ ਲਿਖਦਾ ਹੈ,

ਸਾਡੀ ਬਹੁਤ ਜ਼ਿਆਦਾ ਕਾਰਗਰ ਆਰਥਿਕਤ... ਮੰਗ ਕਰਦੀ ਹੈ ਕਿ ਅਸੀਂ ਵਸਤਾਂ ਦੀ ਖਪਤ ਨੂੰ ਆਪਣੀ ਜੀਵਨ ਜਾਚ ਬਣਾਈਏ, ਕਿ ਅਸੀਂ ਵਸਤਾਂ ਦੀ ਖ੍ਰੀਦ ਅਤੇ ਵਰਤੋਂ ਨੂੰ ਮਰਯਾਦਾ ਬਣਾਈਏ, ਕਿ ਅਸੀਂ ਆਪਣੀ ਰੂਹਾਨੀ ਸੰਤੁਸ਼ਟੀ, ਆਪਣੀ ਹਉਂ ਦੀ ਸੰਤੁਸ਼ਟੀ ਵਸਤਾਂ ਦੀ ਖਪਤ ਵਿੱਚੋਂ ਲੱਭੀਏ.… ਸਾਨੂੰ ਵਸਤਾਂ ਦੀ ਖਪਤ, ਵਸਤਾਂ ਦੀ ਤਬਾਹੀ, ਵਸਤਾਂ ਦੀ ਘਸਾਈ, ਵਸਤਾਂ ਦੀ ਬਦਲੀ ਅਤੇ ਵਸਤਾਂ ਦੀ (ਕੂੜੇ ’ਤੇ) ਸੁਟਾਈ ਦੀ ਲਗਾਤਾਰ ਤੇਜ਼ ਹੁੰਦੀ ਰਫਤਾਰ ਨਾਲ ਲੋੜ ਹੈ।[1]

ਸੰਸਾਰ ਪ੍ਰਸਿੱਧ ਅਰਥਸ਼ਾਸਤਰੀ ਜੌਹਨ ਕੈਨਿਥ ਗੈਲਬਰੈਥ ਆਪਣੇ ਮਸ਼ਹੂਰ ਲੇਖ "ਦਾ ਡਿਪੈਂਡੈਂਸ ਇਫੈਕਟ" ਵਿੱਚ ਵਸਤਾਂ ਦੀਆਂ ਜ਼ਰੂਰਤਾਂ/ਚਾਹਤਾਂ ਅਤੇ ਵਸਤਾਂ ਦੇ ਉਤਪਾਦਨ ਦੇ ਸੰਬੰਧ ਬਾਰੇ ਲਿਖਦਾ ਹੋਇਆ ਦਲੀਲ ਦਿੰਦਾ ਹੈ ਕਿ ਵਸਤਾਂ ਦੀਆਂ ਜ਼ਰੂਰਤਾਂ/ਚਾਹਤਾਂ ਵਸਤਾਂ ਦੇ ਉਤਪਾਦਨ 'ਤੇ ਨਿਰਭਰ ਕਰਦੀਆਂ ਹਨ। ਵਸਤਾਂ ਦੇ ਉਤਪਾਦਕ ਵਸਤਾਂ ਦੀਆਂ ਜ਼ਰੂਰਤਾਂ/ਚਾਹਤਾਂ ਪੈਦਾ ਕਰਨ ਲਈ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਜੋਕੇ ਉਤਪਾਦਨ ਪ੍ਰਬੰਧ ਵਿੱਚ ਵਸਤਾਂ ਦੀ ਚਾਹਤ ਪੈਦਾ ਕਰਨ ਲਈ ਕੀਤੇ ਜਾਂਦੇ ਖਰਚੇ ਵਸਤਾਂ ਦੇ ਉਤਪਾਦਨ ’ਤੇ ਆਉਣ ਵਾਲੇ ਖਰਚਿਆਂ ਜਿੰਨੇ ਹੀ ਮਹੱਤਵਪੂਰਨ ਹਨ ਅਤੇ ਇਹ ਕਾਫੀ ਜ਼ਿਆਦਾ ਹੁੰਦੇ ਹਨ। ਇਸ ਲਈ ਖਪਤਕਾਰੀ ਵਸਤਾਂ ਦੀ ਮੰਗ ਨੂੰ ਇਹਨਾਂ ਖਰਚਿਆਂ ਦੇ ਸੰਦਰਭ ਵਿੱਚ ਦੇਖਣਾ ਚਾਹੀਦਾ ਹੈ। ਗੈਲਬਰੈਥ ਅਨੁਸਾਰ ਇਸ ਤਰ੍ਹਾਂ ਕਰਨ ਦਾ ਅਰਥ ਹੈ ਇਹ ਮੰਨਣਾ ਹੈ ਕਿ,

...ਜ਼ਰੂਰਤਾਂ/ਚਾਹਤਾਂ ਉਤਪਾਦਨ 'ਤੇ ਨਿਰਭਰ ਹਨ। ਵਸਤਾਂ ਦੇ ਉਤਪਾਦਨ ਅਤੇ ਉਹਨਾਂ ਲਈ ਚਾਹਤਾਂ ਪੈਦਾ ਕਰਨ ਦੇ ਦੋਵੇਂ ਕਾਰਜ ਉਤਪਾਦਕ (ਪ੍ਰੋਡਿਊਸਰ) ਦੇ ਜ਼ਿੰਮੇ ਹਨ। ... ਉਤਪਾਦਨ (ਪ੍ਰੋਡਕਸ਼ਨ) ਰੀਸ

26

  1. Quoted in Flavin, Christopher (2004). Preface. In The World Watch Institute. State of The World 2004: Special Focus on The Consumer Society. (p. Xviii). New York, W. W. Norton and Company.