ਪੰਨਾ:Mere jharoche ton.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬੁਧੀ ਦਾ ਰੱਬ ਛੋਟਾ ਤੇ ਵੱਡੀ ਬੁਧੀ ਦਾ ਵਡਾ ਹੁੰਦਾ ਹੈ । ਰੱਬ ਨੂੰ ਸਿਮਰਨ ਦੇ ਅਰਥ ਵੀ ਜਾਚਕ ਦੀ ਬੁਧੀ ਤੇ ਆਦਰਸ਼ ਨੂੰ ਉਚਿਆਂ ਕਰਨਾ ਹੈ । ਆਪਣੇ ਨਾਲੋਂ ਬਾਹਰਲੇ ਕਿਸੇ ਵਜੂਦ ਨੂੰ ਪ੍ਰਸੰਨ ਕਰਨ ਲਈ ਉਹਦੀ ਸਿਫ਼ਤ ਕਰਨੀ ਸਿਮਰਨ ਨਹੀਂ। ਰੱਬ ਨੇ ਪ੍ਰਸੰਨ ਕਰਨ ਦਾ ਖ਼ਿਆਲ ਉਹਦੀ ਅਪੂਰਨਤਾ ਦੀ ਸੰਭਾਵਨਾ ਪ੍ਰਗਟ ਕਰਦਾ ਹੈ । ਪੂਰਨ ਬ੍ਰਹਮ ਸਚਿਦਾਨੰਦ ਹੀ ਹੋ ਸਕਦਾ ਹੈ । ਸਿਮਰਨ ਦੀ ਬੁਨਿਆਦ ਰੱਬ ਦੀ ਪ੍ਰਸੰਨਤਾ ਨਹੀਂ ਸਗੋਂ "ਜੈਸਾ ਸੇਵੇ ਤੈਸਾ ਹੋਵੇ” ਦੀ ਸਚਿਆਈ ਹੈ। ਉਚੇਰੇ ਪ੍ਬਤਾ ਉਤੇ ਚੜ੍ਹਨ ਤੇ ਚੋੜੇਰੇ ਦਿ੍ਸ਼ ਵੇਖਣ ਦੀ ਤਾਂਘ ਨਾਲ ਆਪਣੇ ਅੰਦਰੋਂ ਨਿਤ ਨਵੀਂ ਸ਼ਕਤੀ ਜਗਾਂਦਿਆਂ ਰਹਿਣਾ ਹੀ ਅਸਲੀ ਸਿਮਰਨ ਹੈ, ਤੇ ਜਦੋਂ ਇਹ ਤਾਂਘ ਪ੍ਰਬਲ ਹੋ ਜਾਂਦੀ ਤਾਂ ਹੈ ਸਾਸ ਗ੍ਸ ਸਿਮਰਨ ਦੀ ਅਵਸਥਾ ਬਣ ਜਾਂਦੀ ਹੈ । ਕੁਝ ਮੰਗਣ ਲਈ, ਆਪਣਾ ਕਸ਼ਟ ਦੂਰ ਕਰਨ ਲਈ, ਸੁਣੀ ਸੁਣਾਈ ਮੁਕਤੀ ਲਈ ਭਜਨ ਕਰਨਾ, ਆਪਣੇ ਤੋਂ ਬਾਹਰੀ ਕਿਸੇ ਤਾਕਤ ਦੀ ਖ਼ੁਸ਼ਾਮਦ ਕਰਨਾ ਸਿਮਰਨ ਨਹੀਂ, ਸਗੋਂ ਮਨੁਖ ਦੀ ਆਰੰਭਕ ਅਨਸੋਧੀ ਖ਼ੁਦਗਰਜ਼ ਰੁਚੀ ਹੈ।
ਪਹਿਲੀ ਅਵਸਥਾ ਵਿਚ ਡਰ, ਦੁਜੀ' ਵਿਚ ਸੁਹੱਪਣ, ਤੀਜੀ ਵਿਚ ਪਿਆਰ ਤੇ ਇਛਾਆਂ ਪੂਰੀਆਂ ਕਰਨ ਦੀ ਆਸ ਉਤਪੰਨ ਹੁੰਦੀ ਹੈ । ਪਰ ਅੰਤ ਵਿਚ ਰੱਬ ਨਾਲ ਇਕ-ਜਾਨ ਹੋਣ ਦੀ ਅਨਭਵਤਾ ਸਾਰੇ ਬ੍ਰਹਿਮੰਡ ਨੂੰ ਓਹਦਾ ਰੂਪ ਦਰਸਾਂਦੀ ਹੈ । ੲੇਸ ਅਨਭਵਤਾਂ ਨਾਲ ਕੇਂਦਰੀ ਤਾਕਤਾਂ ਵਿਚ ਜਿਨੂੰ ਨ ਸਦਗੁਣੀ ਅੰਸਰ ਦਾ ਵਿਸ਼ਵਾਸ ਹੋ ਜਾਵੇ ਉਹਨੂੰ ਆਸਤਕ ਅਾਖਦੇ ਹਨ ਤੇ ਜਿਨੂੰ ਇਹ ਤਾਕਤਾਂ ਤਾਂ ਇਕ ਬੇਨਿਯਮਾ, ਇਤਫ਼ਾਕੀਆ ਘਲੂਘਾਰਾ ਜਾਪਣ ਉਹਨੂੰ ਨਾਸਤਕ ਆਖਦੇ ਹਨ । ਆਸਤਕ ਤੇ ਨਾਸਤਕ ਵਿਚ ਚੰਗੇ ਮੰਦੇ ਹੋਣ ਦਾ ਸਵਾਲ ਨਹੀਂ, ਇਹ ਦੋਵੇਂ ਆਤਮਾ ਦੀਆਂ ਅਵਸਥਾ ਹਨ ਨਾਸਤਕ ਚੰਗਾ ਵੀ ਹੋ ਸਕਦਾ ਹੈ ਤੇ

੧੦੮