ਪੰਨਾ:Mere jharoche ton.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


 ਸ਼ਕਤੀ ਬਣਾ ਦੇਣਗਾ, ਇਹ ਆਰਟਿਸਟ ਦੀ ਕਲਪਣ ਹੈ ।
ਕਾਮਲ ਆਰਟਿਸਟ ਨੂੰ ਪਾਲੀਟੀਸ਼ਨ, ਉਸਤਦ ਵਿਦਵਾਨ ਤੇ ਆਪਣੇ ਕਸਬ ਦਾ ਮਾਹਿਰ ਹੋਣਾ ਜ਼ਰੂਰੀ ਹੈ। ਆਰਟਿਸਟ ਲਈ ਜ਼ਿੰਦਗੀ ਦਾ ਤਜਰਬਾ ਲੋਕਾਂ ਦੀਆਂ ਰਾਂਝਾ , ਆਸਾਂ ਨਿਰਾਸਾਆਂ ਦੀ ਵਾਕਫ਼ੀ ਤੋਂ ਉਹਨਾਂ ਨਾਲ ਡੂੰਘਾ ਦਰਦ ਹੋਣਾ ਜ਼ਰੂਰੀ ਹੈ । ਆਰਟਿਸਟ ਲਈ ਇਨਸਾਨੀ ਜ਼ਿੰਦਗੀ ਦੀ ਕਿਸ਼ਤੀ ਦਾ ਨਾ-ਖੁਦਾ ਹੈ। ਦੁਨੀਆਂ ਘੁਮਿਆਰ ਦੇ ਚੱਕ ਉਤੇ ਚੜੀ . ਮਿੱਟੀ ਵਾਂਗ ਆਰਟਿਸਟ ਦੀ ਕਲਪਨਾ ਦੇ ਇਸ਼ਾਰੇ ਉਤੇ ਸ਼ਕਲਾਂ ਕਢਦੀ ਹੈ ।
ਕੌਮਾਂ ਦੀ ਤਰਡੀਬ ਦਾ ਨਿਰਭਰ ਸਾਇੰਟਿਸਟਾਂ ਤੇ ਆਰਟਿਸਟਾਂ ਦੀ ਮਹੱਤਤਾ ਦੇ ਗਿਆਨ ਉਤੇ ਹੈ । ਜਿਨ੍ਹਾਂ ਕੌਮਾਂ ਨੇ ਆਪਣੇ ਇਹਨਾਂ ਦੋ ਉਸਰਈਆ ਨੂੰ ਪਛਾਣ ਲਿਆ ਹੈ, ਓਹ ਹਰ ਪਲ ਹਰ ਘੜੀ ਬੰਧਨਾਂ ਤੋਂ ਸੁਤੰਤਰ ਹੋ ਵਿਸ਼ਾਲ ਕੁਦਰਤ ਨਾਲ ਇਕ-ਸਰ ਹੁੰਦੀਆਂ ਜਾਣਗੀਆਂ। ਰੂਸ ਵਿਚ ਇਸ ਤੰਗੀ ਦੇ ਸਮੇਂ”, ਮਾਰਸ਼ਿਲ ਸਟਾਲਿਨ ਇਕ ਚਾਰ ਕਮਰਾ ਫਲੈਟ ਵਿਚ ਰਹਿ ਰਿਹਾ ਹੈ। ਸਰਕਾਰ ਦੇ ਵਡੇ ਤੋਂ ਵੱਡੇ ਅਹੁਦੇਦਾਰ ਕੋਲ ਏ ਵਡਾ ਮਕਾਨ ਨਹੀਂ ਪਰ ਆਰਟਿਸਟਾਂ ਨੂੰ ਸ਼ਾਨਦਾਰ ਘਰਾਂ ਵਿਚ ਰਖਿਆ ਜਾ ਰਿਹਾ ਹੈ। ਕਿਉਂ ਕਿ ਓਹਨਾਂ ਦੀ ਕੋਮਲ ਆਤਮਾਂ ਨੂੰ ਜਿਨਾਂ ਮਾਦੀ ਲੋੜਾਂ ਤੋਂ ਨਿਸਚਿੰਤ ਰਖਿਆ , ਜਾਏਗਾ ਓਹਨੀ ਹੀ ਰੰਗੀਨ ਓਹਨਾਂ ਦੀ ਕਲਪਨਾ ਹੋਵੇਗੀ । ਇਹ ਓਹਨਾਂ ਨਾਲ ਕੋਈ ਰਿਆਇਤ ਨਹੀਂ। ਅਸੀਂ ਆਪਣੇ ਨਾਜ਼ਕ ਹਥਿਆਰਾਂ ਦੀ ਕੋਮਲਤਾ ਨੂੰ ਮੁਖਮਲੀ ਕੇਸਾਂ ਵਿਚ ਸਾਂਭ ਕੇ ਰੱਖਦੇ ਹਾਂ ਕਿਓਂਕਿ ਓਹ ਮਾੜੀ ਜਿਹੀ ਠੋਕਰ ਨਾਲ ਬੇਸੁਰ ਹੋ ਜਾਂਦੇ ਹਨ। ਕਹੀਆਂ, ਟੋਕੇ ਬਾਹਰ ਮੀਂਹ ਵਿਚ ਵੀ ਪਏ ਰਹਿਣ ਪਰ ਸਾਰਿੰਜਾਂ, ਖੁਰਦਬੀਨਾਂ ਚੰਗੀ ਤੋਂ ਚੰਗੀ ਤਰ੍ਹਾਂ ਸਾਂਭੀਆਂ ਜਾਂਦੀਆਂ ਹਨ ।
  ਦੂਜੇ ਦਰਜੇ ਤੇ ਰੂਸ ਵਿਚ ਸਾਇੰਟਿਸਟ ਦੀ ਕਦਰ ਹੈ, ਰੂਸ ਦੀ

੧੨੭