ਪੰਨਾ:Mere jharoche ton.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

 ਮੰਦਰਾਂ ਤੇ ਮਹਾਤੁਮਾਆਂ ਰਾਹੀਂ ਸੁਖ ਦੇ ਇਕਰਾਰ ਦਿਤੇ ਜਾਣ। ਇਹ ਪ੍ਰਾਣਾਂ ਬਾਝੋਂ ਖੁਲੇ ਸੁਆਸਾਂ ਦਾ ਅਨ-ਹੋਣਾ ਇਕਰਾਰ ਹੈ।
   ਜ਼ਮੀਰ ਜਾਂ ਅੰਤਸ਼ ਕਰਨ ਨੂੰ ਕੋਈ ਬਾਹਰਲੀ ਨੇਕ ਆਵਾਜ਼ ਮੰਨ ਕੇ ਉਹਦੇ ਕੋਲੋਂ ਰਾਹ-ਨੁਮਾਈ ਮੰਗਣਾ ਸ਼ੀਸ਼ੇ ਵਿਚ ਆਪਣਾ ਮੂੰਹ ਨਾ ਪਛਾਣ ਕੇ ਉਹਦੇ ਕੋਲੋਂ ਸਲਾਹ ਮਸ਼ਵਰਾ ਲੈਣਾ ਹੈ।           ਜ਼ਮੀਰ ਜਾਂ ਅੰਤਸ਼ ਕਰਨ ਆਪਣੀ ਤੇ ਆਲੇ ਦੁਆਲੇ ਦੀ

ਜ਼ਿੰਦਗੀ ਦੇ ਤਜਰਬੇ ਦਾ ਸੂਖਮ ਜਿਹਾ ਨਚੋੜ ਹੁੰਦਾ ਹੈ । ਆਲਾ ਦੁਆਲਾ ਬਦਲਿਆਂ ਸਾਡਾ ਤਜਰਬਾ ਬਦਲ ਜਾਂਦਾ ਹੈ; ਤੇ ਇਹਦਾ ਨਚੋੜ ਵੀ ਬਦਲ ਜਾਂਦਾ ਹੈ ।

 ਜ਼ਮੀਰ,ਅਖ਼ਲਾਕ ਮਜ਼ੵਬ ਅਸਲ ਵਿਚ ਮਨੁਖੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਸਾਧਨ ਹੁੰਦੇ ਹਨ, ਤੇ ਸਾਡੇ ਵਰਤਮਾਨ ਆਰਥਕ ਵਸੀਲਿਆਂ ਨਾਲ ਵਧੀਆ ਜਾਂ ਘਟੀਆ ਹੁੰਦੇ ਰਹਿੰਦੇ ਹਨ । ਜਿਨ ਕੁ ਚੰਗੇ ਸਰਬ ਸੁਖਾਵੇਂ ਇਹ ਵਸੀਲੇ ਉਨੀਂ ਕੁ ਚੰਗੀ ਸਾਡੀ ਜ਼ਮੀਰ, ਉਨਾਂ ਕੁ ਚੰਗਾ ਸਾਡਾ ਅਖ਼ਲਾਕ ਤੇ ਉਨਾਂ ਕ ਹੀ ਚੰਗਾ ਸਾਡਾ ਮਜ਼ੵਬ ਹੁੰਦਾ ਹੈ । ਈਰਖਾ ਭਰਪੂਰ ਫਿਰਕੂ ਲੋਕ ਆਪਣੇ ਦੁਸ਼ਮਣਾਂ ਨੂੰ ਮਜ਼ੵਬ ਦੀ ਮਦਦ ਨਾਲ ਹੀ ਨੁਕਸਾਨ ਪਹੁੰਚਾਦੇ ਹਨ, ਚੋਰ ਮਜ਼ੵਬੀ ਮਰਹਮਤ ਹੇਠਾਂ ਹੀ ਚੋਰੀ ਕਰ ਦੇ ਤੇ ਕਾਤਲ ਆਪਣੇ ਮਜ਼ੵਬ ਕੋਲੋਂ ਹੀ ਸਰ-ਪ੍ਰਸਤੀ ਮੰਗਦੇ ਹਨ । 
 ਨਵੇਕਲੀ ਅਮੀਰੀ ਦੇ ਇੱਛਕ ਜਮਾਤੀ ਹਕੂਮਤ ਦੀ ਤਾਕਤ ਨਾਲ ਜਨ ਸਾਧਾਰਨ ਨੂੰ ਤਰਾਂ ਤਰਾਂ ਦੇ ਵਹਿਮਾਂ ਭਰਮਾਂ ਨਾਲ ਅਸਲੀਅਤ ਤੋਂ ਭੁਲਾਈ ਰਖਦੇ ਹਨ ਤੇ ਉਹਨਾਂ ਵਿਚ ਗ਼ੁਲਾਮ ਜ਼ਹਿ ਨੀਅਤ ਪੈਦਾ ਕਰਦੇ ਹਨ, ਤਾਕਿ ਅਲੌਕਿਕ ਮਿਆਰਾਂ ਦੇ ਗੋਰਖ-ਧੰਧੇ ਵਿਚ ਫਸਾ ਕੇ ਉਹਨਾਂ ਨੂੰ ਭੰਬਲ-ਭੂਸਿਆਂ ਵਿਚ ਪਾਈ ਰਖਣ

ਜ਼ਿੰਦਗੀ ਦਾ ਹਰ ਮਨੁਖ ਦੇ ਪੂਰਨ ਸੁਖ ਦੇ ਸਿਵਾ ਕਈ ਮਨੋਰਥ ਨਹੀਂ ਹੋ ਸਕਦਾ। ਤੇ ਏਸ ਮਨੋਰਥ ਦੇ ਅਧਾਰ ਤੇ ਬਣਿਆ ੧੫੬