ਪੰਨਾ:Mere jharoche ton.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}} ਸੁਫ਼਼ਨੇਵਿਚ ਮਗਨ ਹੁੰਦਾਾ ਹੈ ਤੰਦ ਬਾਰ ਬਾਰ ਟਦੇਗੀ, ਤੇ ਹੱਥਲੇ ਕੰਮ ਦਾ ਬਾਰ ਬਾਰ ਚੇਤਾ ਕਰਾਏਗੀ। ਤੇ ਜੇ ਕਿਸੇ ਮੂਰਖ ਕੱਤਣ ਵਾਲੇ ਦੀ ਸੁਰਤੀ ਇਹਨਾਂ ਚੇਤਾਵਨੀਆਂ ਨਾਲ ਭੀ ਨਹੀਂ ਮੁੜ ਸਕਦੀ ਤਾਂਂ ਉਸਨੂੰ ਓੜਕ ਪੂਣੀਆਂ ਸਾਂਭ ਕੇ ਚਰਖ਼ਾ ਚੁਕਣਾ ਪਵੇਗਾ। ਉਸ ਦੇ ਕਿਆਸੀ ਬਿਸਤੇ੍ ਓੁਤੇ ਭਾਵੇਂ ਸੁਹਣੀਆਂ ਡੱਬੀਆਂ ਵਾਲਾ ਖੇਸ ਵਿਛਿਆ ਜਾਪੇ, ਪਰ ਉਸ ਦਾ ਛਿੱਕੁ ਖ਼ਾਲੀ ਥਾਂ ਕਰਦਾ ਰਹੇਗਾ। | ਮੈਂ ਹੱਥਲੀ ਪੂਣੀ ਬੜੇ ਧਿਆਨ ਨਾਲ ,ਕੱਤਣ ਦੀ ਸਿਫ਼ਾਰਸ਼ ਕਰਦਾ ਹਾਂ। ਹੱਥਲੇ ਜੀਵਨ ਨੂੰ ਸੁਫ਼ਨਾ ਸਮਝਕੇ, ਕਿਆਸੀ ਜੀਵਨ ਦਾ ਸੁਫ਼ਨਾ ਵੇਖਣਾ, ਸੁਫ਼ਨਿਆਂ ਦਾ ਇਸ਼ਕ ਆਖਿਆ ਜਾ ਸਕਦਾ ਹੈ,ਪਰ ਜਿਹੜਾ ਕੋਈ ਆਪਣੇ ਹੱਬਲੇ ਕੰਮ ਨੂੰ ਚੰਗੀ ਤਰ੍ਹਾਂ ਤੇ ਪੂਰੇ ਦਿਲ ਨਾਲ ਕਰਨ ਦੀ ਤਸੱਲੀ ਪ੍ਰਾਪਤ ਕਰਦਾ ਹੈ, ਉਹ ਸੁਫ਼ਨਾ ਨਹੀਂ ਵੇਖ ਰਿਹਾ,ਉਹ ਸਚੀ ਮੁਚੀ ਜੀਉੂੂ ਰਿਹਾ ਹੈ,ਸੁਖ ਲੈ ਰਿਹਾ ਹੈ,ਸੁਖ ਰਿਹਾ ਹੈ । ਮੈਂ ਚਾਹੁੰਦਾ ਹਾਂ ਦੁਨੀਆਂ ਜੀਵੇ -ਸੁਫਨਿਆਂ ਵਿਚ ਖ਼ੁਦਮਸਤ ਨਾ ਰਹੇ । ਨਿੱਗਰ ਦੁਨੀਆਂ ਵਿਚ ਰਹਿੰਦਿਆਂ ਹੋਇਆਂ ਸੁਫਨਿਆਂ ਦਾ ਸੁਆਦ ਤੇ ਕਦੇ ਕਦੇ ਮੈਂ ਲੈ ਸਕਦਾ ਹਾਂ, ਪਰ ਸੁਫਨਿਆਂ ਦੀ ਦੁਨੀਆਂ ਮੇਰੀ ਤੁਾਂਘ ਨਹੀਂ । ਪ੍ਰਲੋਕ, ਸ੍ਰਰਗ, ਜਾਂ ਦੇਵ ਨਗਰੀਆਂ ਮੇਰੇ ਲਈ ਸਭ ਸੁਫਨੇ ਹਨ । ਤੇ ਇਹ ਮਤ ਮੈਂ ਮਜ਼੍ਬੀ 'ਲੋਕਾਂ ਦੀ ਦਿਲ-ਜਾਨ ਨਾਲ ਮੰਨ ਲੈਂਦਾ ਹਾਂ ਕਿ ਸੁਫਨਿਆਂ ਉਤੇ ਕੋਈ ਭਰੋਸਾ ਨਹੀਂ ਰੱਖਣਾ ਚਾਹੀਦਾ ।

             ਸਾਡੇ ਮਜ਼੍ਬੀ੍ ਰਹਿਬਰ
 
  ੲਿਹ ਠੀਕ ਹੈ ਕਿ ਕਈ ਮਜ਼੍ਬੀ ਰਹਿਬਰਾਂ ਨੇ ਇਸ ਦੁਨੀਆਂ

੧੬)