ਪੰਨਾ:Mere jharoche ton.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਖ਼ਰਚ ਕਰਨਾ ਪੈਂਦਾ ਹੈ । ਬੁਧ, ਯਸੂ ਮਸੀਹ, ਮੁਹੰਮਦ ਸਾਹਿਬ ਗੁਰੂ ਨਾਨਕ ਏਦੂੰ ਭੀ ਮਹਾਨ ਪੇਸ਼ਵਾ ਹੁੰਦੇ,ਜੇ ਉਹਨਾਂ ਨੂੰ ਪ੍ਰਚਲਤ ਮਜੵਬ ਕੋਲੋਂ ਉਸ ਤਰਾ ਦੀ ਸਹਾਇਤਾ ਮਿਲਦੀ ਜਿਸ ਤਰ੍ਹਾਂ ਦੀ ਸਾਇੰਸਦਾਨਾਂ ਨੂੰ ਪ੍ਰਚਲਤ ਸਾਇੰਸ ਕੋਲੋਂ ਮਿਲਦੀ ਰਹੀ ਹੈ। ਪਰ ਇਸਦੇ ਉਲਟ ਲਗ ਪਗ ਹਰੇਕ ਪੇਸ਼ਵਾ ਨੂੰ ਮਨੁਖ ਦਾ ਦੁਸ਼ਮਣ ਸਮਝਕੇ ਉਸ ਉਤੇ ਜ਼ੁਲਮ ਕੀਤੇ ਗਏ ਹਨ, ਕਈਆਂ ਨੂੰ ਸੂਲੀ ਉਤੇ ਟੰਗਿਆ ਤੇ ਕਤਲ ਕੀਤਾ ਗਿਆ ਹੈ ।

  ਮਜੵਚਬ ਦੀ ਉਨਤੀ ਦਾ ਇਤਿਹਾਸ ਸਾਇੰਸ ਵਾਂਗ ਸਿਲਸਿਲੇ ਵਾਰ, ਕਦਮ ਬਕਦਮ ਅੱਗੇ ਵਧਣਾ ਨਹੀਂ, ਸਗੋਂ ਭਿੰਨ ਭਿੰਨ ਸੜਕਾਂ ਉਤੇ ਕਦੇ ਇਕ ਰਹਿਬਰ ਦੇ ਪਿਛੇ ਤੁਰਨਾ ਤੇ ਕਦੇ ਦੂਜੇ ਦੀ ਪੈਰਵੀ ਕਰਨਾ ਹੈ। ਹਜ਼ਰਤ ਮੁਸਾ ਦੇ ਪਿਛੇ ਜਾਣ ਵਾਲਿਆਂ ਨੂੰ ਯਸੂ ਮਸੀਹ ਮੋੜ ਕੇ ਦੁਜੇ ਮਾਰਗ ਉਤੇ ਲੈ ਜਾਂਦੇ ਹਨ, ਮੁਹੰਮਦ ਸਾਹਿਬ ਕਿਸੇ ਹੋਰ ਰਾਹ ਵਲ ਇਸ਼ਾਰਾ ਕਰਦੇ ਹਨ, ਬੁੱਧ ਦਾ ਰਾਹ ਇਹਨਾਂ ਦੋਹਾਂ ਨਾਲੋਂ ਵੱਖਰਾ ਸੀ, ਈਰਾਨੀ ਜ਼ਰਤੁਸ਼ਤ ਊਤੇ ਹਿੰਦੁਸਤਾਨੀ ਰਿਸ਼ੀਆਂ ਦੇ ਰਸਤੇ ਵਖੋ ਵਖਰੇ ਸਨ, ਗੁਰੂ ਨਾਨਕ ਦੇਵ ਜੀ ਨੂੰ ਇਹਨ: ਸਭਨਾਂ ਦੀ ਕਿਤ ਦਾ ਖੰਡਨ ਕਰਨਾ ਪਿਆ,ਸੁਆਮੀ ਦਯਾ ਨੰਦ ਜੀ ਨੇ ਗੁਰੂ ਨਾਨਕ ਦੇਵ ਦਾ ਖੰਡਨ ਕਰ ਦਿਤਾ,ਅਗਨੀਹੋਤਰੀ ਜੀ ਨੇ ਸੁਆਮੀ ਦਯਾ ਨੰਦ ਜੀ ਦੇ ਉਪਦੇਸ਼ਾਂ ਵਿਚ ਭੀ ਕੋਈ ਲਾਭ ਨਾ ਵੇਖਿਆ।
   ਸਾਇੰਸਦਾਨਾਂ ਨੂੰ ਕੀ ਸਮਕਾਲੀ ਤੇ ਕੀ ਹੋ ਚੁਕੇ ਸਭ ਸਾਇੰਸ ਦਾਨਾਂ ਦੀ ਮਿਲਵਰਤਨ ਪ੍ਰਾਪਤ ਹੁੰਦੀ ਹੈ। ਜਿਸ ਦਾ ਨਤੀਜਾ ਇਹ ਸਾਇੰਸ ਯੁਗ ਹੈ। ਕਲ ਪੈਦਾ ਹੋਏ ਨੇ ਪਰਮ ਪਰਾ ਤੋਂ ਚਲੇ ਆ ਰਹੇ ਮਜੵਬ ਨੂੰ ਬਿਲਕੁਲ ਮਾਤ ਪਾ ਦਿਤਾ ਹੈ। ਹਾਲਾਂ ਕਿ ਮਜ਼ੵਬ ਮਨੁਖ ਦਾ ਮੂਲ ਜਜ਼ਬਾ ਹੈ, ਸਾਇੰਸ ਸਿਰਫ਼ ਇਕ ਦਿਮਾਗ਼ੀ ਉਤਸੁਕਤਾ ਹੈ ।
   ਮਜ਼ੵਬ ਅਜੇ ਤਕ ਆਰਤੀ,ਅਜ਼ਾਨ,ਕੀਰਤਨ ਨੁਮਾਜ਼ ਗਊ

੧੭੧