ਪੰਨਾ:Mere jharoche ton.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਸਦਾ ਤੇਰੇ ਕੰਮ ਆਉਣ ਦੀ ਚਾਹ ਤੈਨੂੰ ਪ੍ਰਤੱਖ ਦਿਸਦੀ ਰਹਿੰਦੀ ਸੀ । ਇਸ ਚਾਹ ਵਿਚ ਕੋਈ ਖੁਦਗ਼ਰਜ਼ੀ ਨਹੀਂ ਸੀ। ਉਹ ਜਾਣਦਾ ਸੀ. ਤੂੰ ਉਸ ਦੀ ਕੁਝ ਨਹੀਂ ਲਗ ਸਕਦੀ ਸੈਂ, ਕਿਉਂਕਿ ਤੇਰੀ ਮੰਗਣੀ ਤੇ ਪਿਤਾ ਨੇ ਕਰ ਦਿੱਤੀ ਹੋਈ ਸੀ। ਪਰ ਉਸ ਨੂੰ ਸਿਰਫ਼ ਤੇਰੇ ਕੰਮ ਆਉਣ ਵਿਚ ਖ਼ੁਸ਼ੀ ਸੀ । ਸਦੀਵੀ ਮਰਦ ਸਦੀਵੀ ਇਸਤ੍ਰੀ ਦੀ ਨੇੜਤਾ ਨਾਲ ਖ਼ੁਸ਼ ਹੁੰਦਾ ਸੀ।ਤੂੰ ਭੀ ਪਾਸ ਹੋ ਗਈਓਂ, ਉਹ ਭੀ ਪਾਸ ਹੋ ਗਿਆ।ਕਈ ਮਹੀਨੇ ਗੁਜ਼ਰ ਗਏ ਹਨ। ਕਲ ਅਚਾਨਕ ਨੂੰ ਆਪਣੇ ਪਿਤਾ ਨਾਲ ਨਮਾਇਸ਼ ਵਿਚ ਫਿਰ ਰਹੀ ਸੈਂ। ਉਹ ਸਾਹਮਨਿਓਂ ਆ ਗਿਆ। ਉਸ ਤੈਨੂੰ ਵੇਖਿਆ, ਉਸ ਨੂੰ ਜਾf੫ਆ, ਜਿਵੇਂ ਈਦ ਦਾ ਚੰਨ ਚੜ ਪਿਆ ਸੀ। ਉਸ ਦਾ ਸੀਰ ਧੜਕਿਆ। ਉਹ ਵੇਖ ਰਿਹਾ ਸੀ,ਕਿ ਤੇਰਾ ਵਿਆਹ ਹੋ ਚੁਕਾ ਹੈ,ਤੇਰੀ ਬਿੰਦੀ ਤੇ ਕੇਸਾਂ ਵਿਚ ਸੰਧੂਰੀ ਲਕੀਰ ਉਚੀ ਉਚੀ ਕਹਿ ਰਹੀ ਸੀ,ਤੂੰ ਉਹਦੀ ਕੁਝ ਨਹੀਂ ਲਗ ਸਕਦੀ,ਪਰ ਫੇਰ ਭੀ ਉਹ ਅਗਾਂਹ ਵਧਿਆ, ਉਹ ਤੈਨੂੰ ਆਪਣੀਆਂ ਸ਼ੁਭ ਇਛਾਆਂ ਦਸਣਾ ਚਾਹੁੰਦਾ ਸੀ,ਪਰ ਤੂੰ ਆਪਣੇੜਪਿਓ ਵਲ ਵੇਖ ਕੇ ਪਛਾਣਨ ਦੀ ਕ੍ਰਿਪਾ ਨਹੀਂ ਕੀਤੀ,ਤੰ ਅੱਖਾਂ ਮੋੜ ਲਈਆਂ,ਉਸ ਦੇ ਉਛਲਦੇ ਕਦਮ ਰੁਕ ਗਏ। ਉਹ ਮੁੜ ਗਿਆ,ਉਸ ਫੇਰ ਡੇਰੇ ਵੇਲੇ ਨਹੀਂ ਤਕਿਆ। ਪਤਾ ਈ, ਉਸ ਦੇ ਦਿਲ ਵਿਚ ਉਸ ਵੇਲੇ ਕੀ ਸੀ ? ਜੇ ਉਹ ਚੰਗਾ ਨਾ ਹੁੰਦਾ, ਜੇ ਉਸ ਦਾ ਜ਼ਬਤ ਥੋੜਾ ਹੁੰਦਾ,ਤਾਂ ਉਹ ਤੇਰੇ ਨਾਲ ਗੁਸੇ ਹੋ ਜਾਂਦਾ ਤੇ ਸ਼ਾਇਦ ਕੋਈ ਮੂਰਖਤਾ ਕਰ ਬੈਠਦਾ। ਸਦੀਵੀ ਮਰਦ ਜਦੋਂ ਠਿਠ ਹੋ ਜਾਵੇ, ਤਾਂ ਬੜੇ ਕੋਝੇ ਬਦਲੇ ਭੀ ਲੈਣ ਲਈ ਤਿਆਰ ਹੋ ਜਾਂਦਾ ਹੈ। ਜੇ ਮੇਰੀ ਭੈਣ ਆਪਣੇ ਅੰਦਰਲੀ ਸਦੀਵੀ ਇਸਤ੍ਰੀ ਦੇ ਸਾਹਮਣੇ ਉਪਰ ਲਿਖੀਆਂ ਸਚੀਆਂ ਘਟਨਾਵਾਂ ਨੂੰ ਰਖਕੇ ਉਸ ਦੀ ਦਿਆਨਤਦਾਰ ਰਾਇ ਮੰਗੇ,ਤਾਂ ਉਸ ਦੀਆਂ ਸਾਰੀਆਂ ਸ਼ਿਕਾਇਤਾਂ ਦੂਰ ਹੋ ਜਾਣਗੀਆਂ । ਉਸ ਦਾ ਜੀਵਨ ਨਿਰਾ ਸੁਆਦਲਾ ਹੀ ਨਹੀਂ,ਪਵਿਤ੍ ਭੀ ਹੋ ਜਾਏਗਾ । ੧੮੫