ਪੰਨਾ:Mere jharoche ton.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

        ਲਿਸ਼ਕਾਰਾ ਪਾ ਸਕਦੇ ਹਨ ।
    ਇਹ ਮਨੁਖ-ਤਾਰੇ ਨਿਰੇ ਲਿਸ਼ਕਦੇ ਹੀ ਨਹੀਂ, ਇਹ ਬੋਲਦੇ ਵੀ ਹਨ, ਇਹ ਦਿਲ ਦੀਆਂ ਕਹਿੰਦੇ ਤੇ ਸੁਣਦੇ ਵੀ ਹਨ । ਤੇ ਗੋਰਕੀ ਕਹਿੰਦਾ ਹੈ, ਕੋਈ ਸਮਾਂ ਆਵੇਗਾ ਜਦੋਂ ਇਕ ਦੂਜੇ ਨੂੰ ਐਉਂ ਸੁਣੇਗਾ
ਜੀਕਰ ਰਾਗ ਨੂੰ । ਇਕ ਹਦ ਤਕ ਰਾਗ ਸ੍ਤੇ ਪੈਦਾ ਕਰਦਾ ਹੈ, ਪਰ ਉਸ ਤੋਂ ਅਗੇ ਸ੍ਤੇ ਰਾਗ ਪੈਦਾ ਕਰਦੇ ਹਨ । ਸਿਆਣੇ ਸ੍ਤਿਆਂ ਦੀ ਬਹੁ-ਗਿਣਤੀ ਬਿਨਾ ਕੋਈ ਵੱਡਾ ਰਾਗ ਪੈਦਾ ਨਹੀਂ ਹੋ ਸਕਦਾ। ।
  ਆਹ ! ਜਦੋਂ ਹਰ ਕੋਈ ਦੂਜੇ ਨੂੰ ਰਾਗ ਵਾਂਗ ਸੁਣੇਗਾ, ਫੇਰ ਦੁਨੀਆਂ ਵਿਚ ਸ੍ਤੇ ਅਨਗਿਣਤ ਹੋਣਗੇ, ਫੇਰ ਤਾਂ ਜ਼ਿੰਦਗੀ ਇਕ ਮਹਾਨ ਰਾਗ ਬਣ ਜਾਏਗੀ ! ਏਨੇ ਸੋਤਿਆਂ ਨੂੰ ਕੋਈ ਰੱਬੀ ਰਾਗ ਹੀ ਸੰਤੁਸ਼ਟ ਕਰ ਸਕੇਗਾ ! ਅਜ ਸੁਰੀਲੇ ਤੋਂ ਸੁਰੀਲੇ ਗਲੇ ਵਿਚ ਵੀ ਸੰਗੀਤ ਝਕ ਕੇ ਰੁਕ ਜਾਂਦਾ ਹੈ ਕਿਉਂਕਿ ਸੁਣਨ ਵਾਲੇ ਦਾ ਭਰੋਸਾ ਨਹੀਂ ।
   ਫੇਰ ਸਚ ਮੁਚ ਲੋਕਾਂ ਦਾ ਪਿਆਰ ਇਸ ਦੁਨੀਆਂ ਨਾਲ ਬੜਾ ਡੂੰਘਾ ਹੋਵੇਗਾ, ਲੋਕ ਇਸ ਦੁਨੀਆਂ ਨੂੰ ਆਪਣੇ ਦਿਲਾਂ ਨਾਲ ਖੁਲ੍ਹ ਕੇ ਪਾਣਗੇ । ਇਹ ਫਿਰ ਚਾਰ ਦਿਨਾਂ ਦਾ ਔਖਾ ਜਿਹਾ ਬਸੇਰਾ ਨਹੀਂ ਸਮਝਿਆ ਜਾਏਗਾ। ਇਸ ਜੀਵਨ ਨਾਲ ਲੋਕ ਉਹ ਵਰਤਾਉ ਨਹੀਂ ਕਰਨਗੇ ਜੋ ਮੁਸਾਫ਼ਰ ਸਰਾਵਾਂ ਨਾਲ ਕਰਦੇ ਹਨ : ਕੰਧਾਂ ਉਤੇ ਲਿਖ ਜਾਂਦੇ ਫ਼ਰਸ਼ਾਂ ਤੇ ਥੁਕ ਜਾਂਦੇ, ਮੰਜੀਆਂ ਦੀਆਂ ਦੋਣਾਂ ਲਾਹ ਲਿਜਾਂਦੇ, ਸਰਾਵਾਂ ਦੇ ਗੁਸਲਖਾਨੇ ਗੰਦੇ, ਟੱਟੀਆਂ ਮੇਲੀਆਂ, ਰਸੋਈਆਂ ਧੂੰਏਦਾਰੇ, ਕੰਧਾਂ ਨਾਵਾਂ ਨਾਲ ਕਾਲੀਆਂ ਹੋਈਆਂ ਹੋਈਆਂ । ਇਹੀ ਹਾਲ ਅਸਾਂ ਇਸ ਜੀਵਨ ਦਾ ਬਣਾ ਦਿਤਾ ਹੈ। ਅਸੀਂ ਇਸ ਨੂੰ ਸੁਪਨਾ ਸਮਝਦੇ ਹਾਂ । ਦੋ ਰਾਤਾਂ ਦਾ ਵਸੇਰਾ ਖ਼ਿਆਲ ਕਰਦੇ ਹਾਂ - ਖ੍ਮ ਧਾਮ ਸਾਡੇ ਦਿਮਾਗ਼ਾਂ ਵਿਚ ਕੋਈ ਹੋਰ ਹੈ । ਐਸੇ ਅਕੀਦੇ ਵਿਚ ਇਹ ਕੋਈ ਹੈਰਾਨੀ ਦੀ ਗੱਲ ਨਹੀਂ, ਜਿਹੋ ਜਿਹਾ ਨਰਕ ਅਸੀਂ ਇਸ ਸੰਸਾਰ ਨੂੰ ਬਣਾ ਦਿਤਾ ਹੈ ! ਦੁਨੀਆਂ ਦੇ ਗੋਦਾਮ ਖ਼ੁਰਾਕ ਨਾਲ ਭਰੇ ਪਏ ਹਨ,

੧੯੪