ਪੰਨਾ:Mere jharoche ton.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਨਵਾਂ ਸੀ ਕਿ ਇਕ ਦਮ ਮਿਤਰਾਂ ਲਈ ਮਸਲੇ fਪਿਆਰੇ ਹੋ ਗਏ, ਤੇ ਮੈਂ ਦੰਡ-ਯੋਗ ਹੋ ਗਿਆ | ਮੈਂ ਕਦੇ ਵੀ ਕਿਸੇ ਦਾ ਕੁਝ ਵਿਗਾੜਿਆ ਨਹੀਂ ਸੀ ।

ਮੈਂ ਨੌਸ਼ਹਿਰਿਓਂ ਚਲੇ ਆਉਣ ਦਾ ਫ਼ੈਸਲਾ ਕੀਤਾ । ਹੁਣ ਮਿਤਰਾਂ ਨੂੰ ਤਕਲੀਫ ਹੋਈ, ਉਹੀ ਮੈਨੂੰ ਇਸ ਫ਼ੈਸਲੇ ਤੋਂ ਰੋਕਣ ਲਈ ਆਏ। ਸਮਾਧ ਕਮੇਟੀ ਦਾ ਡੈਪੂਟੇਸ਼ਨ ਵੀ ਦੋ ਵਾਰੀ ਆਇਆ, ਕਿਉਂਕਿ ਉਹ ਮੇਰੇ ਨਾਲ ਹਿਤ ਰਖ ਕੇ ਸੋਚਦੇ ਸਨ ਕਿ ਮੈਂ ਕਈ ਹਜ਼ਾਰ ਰੁਪਈਆ ਮਸ਼ੀਨਾਂ ਵਿਚ ਲਾ ਦਿਤਾ ਸੀ ਤੇ ਹੁਣੇ ਕਮਾਈ ਦਾ ਸਮਾਂ ਆਇਆ ਸੀ। ਪਰ ਮੈਨੂੰ ਕੋਈ ਧੁ ਉਥੋਂ ਪਿਛਾਹਾਂ ਖਿਚ ਰਹੀ ਸੀ । ਮੈਂ ਲਾਹੌਰ ਆ ਗਿਆ। ਏਥੇ ਡੇਢ ਵਰ੍ਹੇ ਵਿਚ ਮੇਰਾ ਪੁਰਾਣਾ ਯਕੀਨ ਪੱਕਾ ਹੋ ਗਿਆ ਕਿ ਜਿਨ੍ਹਾਂ ਘਟਨਾਵਾਂ ਨੂੰ ਅਸੀਂ ਮੁਸੀਬਤਾਂ ਸਮਝਦੋ ਤੇ ਜਿਨ੍ਹਾਂ ਲਈ ਹਥ ਮਲਦੇ ਹਾਂ, ਉਹ ਅਸਲ ਵਿਚ ਸਾਡੀ ਡੂੰਘੀ ਤਮੰਨਾ ਦੀ ਪੂਰਨਤਾ ਲਈ ਕੰਮ ਆ ਸਕਦੀਆਂ ਹੁੰਦੀਆਂ ਹਨ। ਹੋਣੀ ਧੱਕੇ ਦੇ ਦੇ ਕੇ ਸਾਨੂੰ ਸ੍ਵਰਗ ਤਕ ਪੁਚਾਂਦੀ ਹੈ ।

ਪਰ ਤਾਂ ਵੀ ਮੈਂ ਅਜੇ ਕਾਬਲ ਦਰਿਆ ਦੇ ਸਾਵੇ ਕੰਢੇ ਨਹੀਂ ਭੁਲ ਸਕਿਆ। ਉਥੋਂ ਦੇ ਸੁਹਣੇ ਜੱਟਾਂ ਦੇ ਸੁਹਣੇ ਦਿਲਾਂ ਨੂੰ ਬੜੀ ਤਾਂਘ ਨਾਲ ਯਾਦ ਕਰਦਾ ਹਾਂ।

ਮਾਰਚ ੧੯੩੮

੧੬