ਪੰਨਾ:Mere jharoche ton.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਮਹਾਂ ਪੁਰਸ਼ ਦਾ ਚਾਨਣ ਉਹਦੇ ਵਿਚ ਪ੍ਵੇਸ਼ ਕਰੇਗਾ ਮਹਾਂ ਪੁਰਸ਼ ਉਸ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ, ਤੇ ਕਿਸੇ ਗ਼ਲਤ ਫ਼ਹਿਮੀ ਦਾ ਡਰ ਨਹੀਂ ਹੁੰਦਾ। ਮਹਾਂ ਪੁਰਸ਼ ਦਾਤਾਂ ਮੰਗਦੇ ਨਹੀਂ ਸਗੋਂ ਵੰਡਦੇ ਫਿਰਦੇ ਹਨ। ਇਹਦੇ ਵਿਚ ਸ਼ਖ਼ਸੀਅਤ-ਪ੍ਰੱਸਤਾਂ ਲਈ ਇਕ ਕਸੌਟੀ ਵਲ ਇਸ਼ਾਰਾ ਹੈ ਕਿ ਸਿਰਫ਼ ਉਦੋਂ ਹੀ ਆਪਣੇ ਆਪ ਨੂੰ ਕਿਸੇ ਮਹਾਂ ਪੁਰਸ਼ ਦੇ ਸਨਮੁਖ ਸਮਝੋ ਜਦੋਂ ਦਿਲ ਖੁਲ੍ਹ ਖੁਲ੍ਹ ਪਵੇ ਸਹਿਮ ਟੁਟਣ, 'ਦੁਰਮਤ ਵੰਝੇ,' ਭਰਮ ਨੱਸਣ, ਆਸਾਂ ਬਝੀਣ ਤੇ ਸਾਰੀ ਦੁਨੀਆਂ ਚੰਗੀ ਪਈ ਲਗੇ ।

ਜੂਨ--੧੯੩੫

੨੨