ਪੰਨਾ:Mere jharoche ton.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰ ਦੇ ਤੇ ਹਸਦੇ, ਖੇਡਦੇ, ਖਾਂਦੇ, ਪਹਿਨਦੇ ਤੇ ਦੁਨੀਆਂ ਵਿਚ ਸਤਕਾਰੇ ਵੇਖਣਾ ਚਾਹੁੰਦੇ ਸਨ । ਉਹਨਾਂ ਦੀ ਸਿਖਿਆ ਵਿਚ ਸਾਡੀਆਂ ਵਰਤਮਾਨ ਮੁਸ਼ਕਲਾਂ ਦਾ ਹਲ ਹੈ । ਪਰਾਏ ਹੱਕਾਂ ਨੂੰ ਗਉ ਸਅਰ ਮੰਨਕੇ ਜੇ ਅਸੀ ਨਿਜ-ਹੱਕ ਉਤੇ ਜ਼ੋਰ ਦੇਣ ਦੀ ਥਾਂ ਪਰਾਏ ਹਕ ਮੋੜਨ ਤੇ ਇਨਸਾਫ਼ ਕਰਨ ਉਤੇ ਜ਼ੋਰ ਦੇਈਏ ਤਾਂ ਨਤੀਜਾ ਇਹ ਨਿਕਲੇਗਾ ਕਿ ਸਾਡੇ ਹਕ ਸਾਡੇ ਕੋਲ ਰਹਿ ਜਾਣਗੇ ਤੇ ਅਮਨ ਸਾਨੂੰ ਵਾਧੇ ਵਿਚ ਮਿਲ ਜਾਏਗਾ। ਤੇ ਅਖਾਂ ਮੀਟ ਕੇ ਅਕਥ ਨੂੰ ਕਥਨ ਕਰਨ ਦੇ ਨਿਸਫਲ ਜਤਨ ਦੀ ਥਾਂ ਧੰਨੇ ਭਗਤ ਦੀ ਸਿਫ਼ਾਰਸ਼ ਮੁਤਾਬਕ ਚੰਗਾ ਅਨਾਜ, ਚੰਗਾ ਦੁਧ, ਚੰਗਾ ਘਿਓ, ਚੰਗਾ , ਘਰ, ਚੰਗੀ ਸਵਾਰੀ ਦੀ ਪ੍ਰਾਪਤੀ ਨਾਲ ਨਿਤ ਖ਼ੁਸ਼ੀਆਂ ਵਿਚ ਰਹਿਣ ਤੇ ਸਾਥੀਆਂ ਨੂੰ ਖੁਸ਼ੀਆਂ ਵਿਚ ਰਖਣ ਲਈ ਜਿਹੜੀ ਘਾਲ ਭੀ ਘਾਲਣੀ ਪਵੇ, ਘਾਲੀਏ । ਇਹੋ ਜਹੀ ਖ਼ੁਸ਼ੀ ਦੀ ਸਾਂਝੀ ਪ੍ਰਾਪਤੀ ਗੁਰੂ ਜੀ ਦੇ ਭਾਵ ਅਨੁਸਾਰ | ਅਤਿ ਉੱਤਮ ਤੇ ਸਚਾ ਸਿਮਰਨ ਹੈ, ਓਸ ਬੇਓੜਕ ਤੇ ਅਮੁਕ ਅਮੀਰੀ ਦਾ ਜਿਸ ਨੂੰ ਧਾਰਮਕ ਸ਼ਬਦਾਂ ਵਿਚ ਈਸ਼ਵਰ ਆਖਿਆ ਗਿਆ ਹੈ । ਉਪਰਲੇ ਲੇਖ ਸੰਬੰਧੀ ਨੋਟ:- ਇਕ ਜਾਗੀਰਦਾਰ ਦੇ ਨਿਵਾਸ ਕੋਲੋਂ ਕਮੀਨ ਮਜ਼ਦੂਰ ਮੁਜ਼ਾਰੇ ਹੀ ਲਟਬੌਰੀਆਂ ਪੱਗਾਂ ਬੰਨੀਂ ਤੇ ਅਖਾਂ ਨੀਵੀਆਂ ਪਾਈ ਲੰfਘਆ ਕਰਦੇ ਸਨ। ਇਕ ਵਾਰੀ ਸ਼ਹਿਰਾਂ ਚੋਂ ਫਿਰ ਤੁਰ ਆਇਆ ਇਕ ਨੌਜਵਾਨ ਭੀ ਉਧਰੋਂ ਲੰਘਿਆ । ਏਸ ਨੌਜਵਾਨ ਦੀ ਪਗ ਚੰਗੀ ਸਵਾਰੀ ਤੇ ਇਹ ਏਧਰ ਉਧਰ ਭੀ ਧੌਣ ਸਿਧੀ ਕਰਕੇ ਵੇਖਦਾ ਸੀ, ਜਾਗੀਰਦਾਰ ਦੇ ਧੀਆਂ ਪੁੱਤਰਾਂ ਬਾਰੀਆਂ ਚੋਂ ਇਹਨੂੰ ਤਕਿਆ ਤੇ ਇਸ ਵਲ ਪ੍ਰਸੰਨ ਇਬਾਰੇ ਕੀਤੇ ੩੭