ਪੰਨਾ:Mere jharoche ton.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਖ਼ਿਲਾਫ਼ ਹੁਣ ਕਾਫ਼ੀ ਕਿਲ-ਬੰਦੀ ਕਰ ਲਈ ਗਈ ਹੈ : ਮੈਨੂੰ ਤੇ ਮੇਰੀਆਂ ਕਿਤਾਬਾਂ ਨੂੰ ਬਾਈਕਾਟ ਦੇ ਹੁਕਮਨਾਮੇ ਕਈ ਵਾਰੀ ਹਰ ਸਿਖ ਸੰਸਥਾ ਨੂੰ ਭੇਜੇ ਜਾ ਚੁਕੇ ਹਨ । ਮੇਰੀ ਲੇਖਣੀ ਪੜਨਾਂ ਨਵੇਂ ਗੁਰਮਤੇ ਦੁਆਰਾ ਵਰਜਿਆ ਗਿਆ ਹੈ, ਮੇਰਾ ਕੋਈ ਸਨੇਹੀ ਜੇ ਕਿਸੇ ਸ਼ਰਧਾਲੂ ਦੇ ਘਰ ਮਹਿਮਾਨ ਜਾ ਰਹੇ, ਤਾਂ ਉਸ ਕੋਲੋਂ ਪੁਛ ਕੀਤੀ ਜਾਂਦੀ ਹੈ, ਮੁਲਾਜ਼ਮਾਂ ਨੂੰ ਬਰਖ਼ਾਸਤਾਂ ਦਾ ਡਰ ਦਿਤਾ ਜਾਂਦਾ ਹੈ । ਗਲ ਕੀ ਉਸ ਜਗੀਰਦਾਰ ਦੇ ਘਰ ਵਾਂਗ ਸਭ ਬੂਹੇ ਬਾਰੀਆਂ ਉਤੇ ਅੰਨੇ ਪਰਦੇ ਲਟਕਾ ਦਿਤੇ ਗਏ ਹਨ। ਹੁਣ ਖ਼ਤਰਾ ਉੱਕਾ ਨਹੀਂ ਕਿ ਕੋਈ ਮੇਰੀ ਝਾਤੀ ਨਾਲ ਵਿਗੜ ਸਕੇਗਾ। ਫਾਟਕ ਉਤੇ ਪਹਿਰੇਦਾਰ ਵੀ ਵਧਾ ਦਿਤੇ ਗਏ, ਤੇ ਸ਼ੀਸ਼ੀਆਂ ਦੀ ਥਾਂ ਵਲਗਣ ਉਤੇ ਤਲਵਾਰਾਂ ਗਡ ਦਿਤੀਆਂ ਗਈਆਂ ਹਨ । ਮੈਨੂੰ ਕਾਇਲ ਕਰਾਇਆ ਗਿਆ ਹੈ ਕਿ ਹੁਣ ਮੇਰੇ ਕੋਲੋਂ ਪੰਥ ਨੂੰ ਪੂਰੀ ਤਰਾਂ ਮਹਿਫੂਜ਼ ਕਰ ਲਿਆ ਗਿਆ ਹੈ, ਤੇ ਭੋਲਾ ਪੰਥ ਹੁਣ ਚਤੁਰਤਾ ਦੀ ਜੱਦ ਤੋਂ ਬਿਲਕੁਲ ਬਾਹਰ ਹੋ ਗਿਆ ਹੈ ਤੇ ਮੈਥੋਂ ਮੰਗ ਕੀਤੀ ਗਈ ਹੈ, ਕਿ ਮੈਂ ਆਪਣੇ ਵਧਦੇ ਪਾਠਕਾਂ ਲਈ ਆਪਣੇ ਮਹਾਨ ਗੁਰੂਆਂ ਬਾਬਤ ਕੁਝ ਲਿਖਿਆ ਕਰਾਂ । ਨਵੰਬਰ ੧੯੪ ੩੯