ਪੰਨਾ:Mere jharoche ton.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਥੋੜਾ ਜਿੰਨਾ ਆਫਰਿਆ ਤੇ ਐਵੇਂ ਫ਼ਿਟ ਆ ਗਿਆ | “ਤੁਸੀ ਠੀਕ ਆਖਦੇ ਹੋ, ਮੈਂ ਪੇਟ ਨੂੰ ਪੋਲਾ ਜਿਹਾ ਘੁੱਟ ਕੇ ਉੱਤਰ ਦਿੱਤਾ, “ਤੁਹਾਨੂੰ ਕੋਈ ਬੀਮਾਰੀ ਨਹੀਂ ਸਿਰਫ਼ ਖ਼ੁਸ਼ੀ ਦੀ ਥੋੜੀ ਜਿੰਨੀ ਘਾਟ ਹੈ । ਮੈਂ ਅਜੇ ਅਗੋਂ ਆਖਣਾ ਹੀ ਸੀ, ਕਿ ਜਿੰਨਾ ਚਿਰ ਉਹਨਾਂ ਦੇ ਪਤੀ ਦੀ ਲੜਾਈ ਤੋਂ ਨਹੀਂ ਮੁੜਦੇ, ਮੈਂ ਆਪਣੇ ਸਾਰੇ ਪਰਵਾਰ ਨੂੰ ਆਖਾਂਗਾ ਕਿ ਆਉਣ ਜਾਣ ਵਧਾ ਕੇ ਉਹਨਾਂ ਦੀ ਖੁਸ਼ੀ ਦਾ ਖ਼ਾਸ ਖ਼ਿਆਲ ਰੱਖਣ, ਕਿ ਉਹ ਡਾਕਟਰ ਦੀ , ਹਿਦਾਇਤ ਭੁਲ ਕੇ ਇਕ ਦਮ ਸਿਧੇ ਹੋ ਕੇ ਬਹਿ ਗਏ ਤੇ ਬੜਾ ਹੀ ਖ਼ੁਸ਼ੀ-ਭੁੱਖਾ ਮੂੰਹ ਬਣਾ ਕੇ ਕਹਿਣ ਲਗੇ : “ਹਾਂ - ਜੀ - ਮੈਨੂੰ ਖ਼ੁਸ਼ੀ ਦੀ ਬੜੀ ਘਾਟ ਹੈ - ਸੰਗਾਊ ਸੁਭਾ ਹੋਣ ਕਰਕੇ ਮੈਂ ਮਿਲਦੀ ਗਿਲਦੀ ਘਟ ਹਾਂ - ਤੇ ਕਦੇ ਕਦੇ ਮੇਰਾ ਦਿਲ ਡਿਗੂੰ ਡਿਗੂੰ ਕਰਨ ਲਗ ਪੈਂਦਾ ਹੈ । ਹੁਬਹੂ ਏਸ ਬੀਬੀ ਵਰਗੀ ਹਾਲਤ ਮੈਂ ਬਹੁਤੇ ਲੋਕਾਂ ਦੀ, ਖ਼ਤਾਂ, ਸਵਾਲਾਂ ਤੇ ਖੇਤਾਂ ਵਿਚੋਂ ਵੇਖਦਾ ਹਾਂ। ਇਹ ਸਾਰੇ ਲੋਕ ਵਧੀਆ ਕਿਸਮ ਦੇ ਇਖ਼ਲਾਕੀ ਕੀਮਤਾਂ ਰਖਣ ਵਾਲੇ ਹੁੰਦੇ ਹਨ । ਇਹਨਾਂ ਚਿੱਠੀਆਂ ਦੀ ਸਿਰਫ਼ ਇਬਾਰਤ ਹੀ ਵਖ ਵਖ ਹੁੰਦੀ ਹੈ, ਮਜ਼ਮੂਨ ਸਭ ਦਾ ਇਕੋ ਹੁੰਦਾ ਹੈ - ਖ਼ੁਸ਼ੀ ਦੀ ਘਾਟ | Six “ਦੁਨੀਆਂ ਬੇ ਅਰਬ ਦਿਸਦੀ ਹੈ, ਖ਼ੁਦਕੁਸ਼ੀ ਛੁਟਕਾਰਾ ਦੇਵੇਗੀ ਕਿ ਨਹੀਂ ? ਮੈਂ ਹੋਰ ਵਿਆਹ ਕਰ ਲਵਾਂ ? ਮੈਂ ਪਤੀ ਨੂੰ ਕੀਕਰ ਰਾਜ਼ੀ ਰਖਾਂ ? ਉਡੀਕਦੀ ਰਹਿੰਦੀ ਹਾਂ, ਪਰ ਜਦੋਂ ਆਉਂਦੇ ਹਨ, ਅਸੀਂ ਦੋ ਮਿੰਟ ਰਾਜ਼ੀ ਨਹੀਂ ਰਹਿ ਸਕਦੇ, ਮੇਰਾ ਘਰ ਵਿਚ ਜੀਅ ਨਹੀਂ ਲਗਦਾ , ਕਿਹੜੀ ਬਾਣੀ ਪੜਾਂ ਕਿ ਮੇਰਾ ਖੁਤ ਖੁਤਰੂੰ ਕਰਦਾ ਦਿਲ ਟਿਕਾਣੇ ਆਵੇ ? ਲੋਕਾਂ ਦੀਆਂ ਗੱਲਾਂ ਸੁਣ ਸੁਣ ਮੰਨ ਸਾਰਾ ਸੜ ਜਾਂਦਾ ਹੈ, ਕੀ ਰਬ ਇਨਸਾਫ਼ ਕਰੇਗਾ ? ਕੀ ਮੇਰਾ (੪੯