ਪੰਨਾ:Mere jharoche ton.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੇਰੀ ਜ਼ਿੰਮੇਵਾਰੀ ਸਿਰਫ਼ ਏਨੀ ਹੈ, ਕਿ ਮੈਂ ਆਪਣੇ ਝਰੋਖੇ ਦੀ ਚੁੜਾਈ ਉਚਾਈ, ਤੇ ਦਿਸ਼ਾ , ਸੰਬੰਧੀ ਪਾਠਕਾਂ ਨੂੰ ਕਿਸੇ ਗਲਤ ਫ਼ਹਿਮੀ ਵਿਚ ਨਾ ਪਾਵਾਂ, ਤੇ ਜੋ ਮੈਨੂੰ ਠੀਕ ਦਿਸਦਾ ਹੈ, ਉਹੀ ਦਸਾਂ ।
ਮੇਰੇ ਚਾਅ ਤੋਂ ਤੁਸੀਂ ਵੇਖ ਸਕਦੇ ਹੋ, ਮੈਨੂੰ ਤੁਹਾਡੀ ਇਸ ਮਿਹਰ ਬਾਨੀ ਦਾ ਕਿੰਨਾ ਸਾਰਾ ਮਾਣ ਹੈ, ਮੈਂ ਤੁਹਾਨੂੰ ਜੀਉ ਆਇਆਂ ਨੂੰ ਆਖਦਾ ਹਾਂ ਤੇ ਜਿੰਨਾ ਚਿਰ ਤੁਸੀਂ ਏਸ ਨਿਰਮਾਨ ਜਿਹੇ ਝਰੋਖੇ ਵਿਚ ਬੈਠੇ ਹੋ, ਓਨਾ ਚਿਰ ਮੈਂ ਤੁਹਾਡੇ ਪਿਛੇ ਅਦਬ ਨਾਲ ਖੜੋਤਾ ਰਹਾਂਗਾ, ਤੇ ਜੋ ਤੁਸੀਂ ਪੁਛਣਾ ਚਾਹੋਗੇ, ਸਨਿਮਰ ਦਸਾਂਗਾ, ਤੇ ਜੇ ਨਾ ਦਸ ਸਕਿਆਂ ਤਾਂ ਮੁਆਫ਼ੀ ਮੰਗ ਲਵਾਂਗਾ ।
ਝਝਇਹ ਜ਼ਰੂਰ ਧਿਆਨ ਰਖ ਲੈਣਾ, ਕਿ ਜੋ ਕੁਝ ਮੈਂ ਦਸ ਰਿਹਾ ਹਾਂ ਇਸ ਵਿਚ ਮੇਰਾ ਆਪਣਾ ਕੁਝ ਵੀ ਨਹੀਂ, ਮਾੜਾ ਚੰਗਾ ਜੋ ਕੁਝ ਹੈ, ਅਸਲੀਅਤ ਦਾ ਭਾਗ ਹੈ, ਤੇ ਝਰੋਖੇ ਦੀ ਚੁੜਾਈ ਉਚਾਈ ਤੇ ਦਿਸ਼ਾ ਅਨੁਸਾਰ ਏਨਾ ਕੁਝ ਹੀ ਇਹਦੇ ਵਿਚੋਂ ਲਭ ਸਕਦਾ ਸੀ ।
ਤੁਹਾਡੇ ਝਰੋਖਿਆਂ ,ਚੋਂ ਅਸਲੀਅਤ ਦਾ ਏਦੂੰ ਸੁਹਣਾ ਭਾਗ ਇਸਦਾ ਹੋਵੇਗਾ, ਤੇ ਜਦੋਂ ਤੁਸੀਂ ਮੈਨੂੰ ਵੇਖਣ ਦਾ ਮੌਕਾ ਦਿਓਗੇ, ਓਦੋਂ ਮੇਰਾ ਲੂੰ ਲੂੰ ਤੁਹਾਡਾ ਸ਼ੁਕਰ ਕਰੇਗਾ । ਪਰ ਜੋ ਤੁਸੀਂ ਹੁਣ ਦੀ ਘੜੀ ਲਈ ਵੇਖ ਰਹੇ ਹੈ, ਉਹ ਵੀ ਸਚਾਈ ਦਾ ਹੀ ਭਾਗ ਹੈ, ਤੇ ਇਸ ਬਾਥੋਂ ਸਮੁਚੀ ਸਚਾਈ ਏਨਾ ਕੁ ੳੂਣੀ ਜ਼ਰੂਰ ਰਹਿ ਜਾਏਗੀ ।
ਤੁਹਾਡੇ ਝਰੋਖਿਆਂ, ਵਿਚੋਂ ਵੇਖਣ ਦਾ ਚਾਹਵਾਨ