ਪੰਨਾ:Mere jharoche ton.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਵਿਖਾਲਾ ਪਾਂਦਾ ਹੈ । ਆਪਣੇ ਇਸ਼ਟ ਨਾਲ ਜਿਹੜੀਆਂ ਗਲਾਂ ਉਸ ਕਰਨੀਆਂ ਹਨ, ਉਹ ਏਕਾਂਤ ਵਿਚ ਕਰੋ, ਕੰਮ ਦੇ ਵਕਤੇ ਤੋਂ ਪਹਿਲਾਂ ਕਰੇ, ਕਿਸੇ ਦਾ ਉਹਦੇ ਨਾਲ ਸਰੋਕਾਰ ਨਹੀਂ। ਮੈਂ ਉਹਦੇ ਕੋਲੋਂ ਉਮੈਦ ਰਖਦਾ ਹਾਂ, ਕਿ ਉਹ ਆਸਤਕਤਾ ਦੀ ਮਦਦ ਨਾਲ ਇਹੋ ਜਿਹਾ ਚੰਗਾ ਇਨਸਾਨ ਬਣੇ ਕਿ ਅਖ ਪਾਇਆਂ ਦੁਖਾਏ ਨਾ । ਉਹ ਮਹਿਮਾਨ ਵੀ ਸਹਣਾ ਹੋਵੇ, ਤੇ ਮਜ਼ਬ ਨ ਵੀ, ਉਹ, ਦੋਸਤ ਵੀ ਚੰਗਾ ਹੋਵੇ, ਤੇ ਗਿਰਾਈ ਵੀ । ਮੇਰੇ ਉਤੇ ਆਸਤਕ ਦੀ ਵਕਤੀ ਪੂਜਾ ਦਾ ਕੋਈ ਰੋਅਬ ਨਹੀਂ, ਮੈਂ ਆਪਣੀ ਇਕ ਇਕ ਘੜੀ ਨੂੰ ਹਕੀਕਤ ਦੀ ਪੂਜਾ ਸਮਝਦਾ ਹਾਂ - ਉਹਦੇ ਹਜਾਂ,, ਉਹਦੀਆਂ ਯਾਤੂਆਂ, ਸਾਹਮਣੇ ਮੇਰਾ ਮਨ ਡੋਬ ਨਹj ਖਾਂਦਾ, ਸਾਰੀ ਜ਼ਿੰਦਗੀ ਮੈਨੂੰ ਅਦਭੁਤ ' ਜਿਹੀ ਯਾਤਰਾ ਦਿਸਦੀ ਹੈ । ਆਸਤਕ ਲੋਕ ਜੰਮ ਜੰਮ ਕੀਰਤਨ ਕਰਨ, ਬੁਤਾਂ, ਗੁੱਥਾਂ, ਮੁਰਸ਼ਦਾਂ ਨੂੰ ਪੂਜਨ, ਤਿਲਕ ਲਾਣ, ਕੰਧਾਂ ਤੇ, ਮੰਜੀਆਂ ਨੂੰ ਮੁਠੀਆਂ ਭਰਣ, ਸਰੋਵਰਾਂ ਚੋਂ ਚਰਨਾਮਤਾਂ ਲੈਣ - ਮੈਂ ਉਹਨਾਂ ਦਾ ਆਤਮ-ਨਿਰਨੇ ਦਾ ਹੱਕ ਪਰਵਾਨ ਕਰਾਂਗਾ - ਪਰ ਇਹਨਾਂ ਕੰਮਾਂ ਨੂੰ ਲੋਕਾਂ ਉਤੇ ਅਹਿਸਾਨ ਸਮਝਣਾ ਛਡ ਦੇਣ । ਉਹ ਜੰਮ ਜੰਮ ਆਪਣੇ ਵਿਸ਼ਵਾਸ਼ ਦਾ ਪਰਚਾਰ ਕਰਨ, ਪਰ ਉਹ ਨਾ ਮੰਨਣ ਵਾਲਿਆਂ ਨੂੰ ਹਕੀਰ ਸਮਝਣ ਦੀ ਗੁਸਤਾਖ਼ੀ ਨਾ ਕਰਣ, ਜੇ ਮੰਨਣ ਵਾਲਿਆਂ ਨੂੰ ਆਪਣੇ ਵਿਸ਼ਵਾਸ਼ ਪ੍ਰਚਾਰਨ ਦਾ ਖੁਲਾ ਹਕ ਹੈ, ਤਾਂ ਨਾ ਮੰਨਣ ਵਾਲਿਆਂ ਨੂੰ ਵੀ ਮੰਦਰਾਂ ਦੀਆਂ ਪਰਕਰਮਾਂ ਵਿਚ ਝੂ ਘਲਮਾਵਾ ਕਰਕੇ ਮੰਤਰ ਰਟਦਿਆਂ ਤੇ ਨਿੱਸਲ ਹੋ , ਕੇ ਮਥੇ ਰਗੜਦਿਆਂ ਨੂੰ ਵੇਖ ਕੇ ਦਿਹ ਆਖਣ ਦਾ ਹਕ ਹੋਣਾ ਚਾਹੀਦਾ ਹੈ, ਕਿ ਕੇਡਾ ਕੀਮਤੀ ਸਮਾ, ਕੇਡੀ ਕੀਮਤੀ ਜਜ਼ਬਾਤੀ ਸ਼ਕਤੀ ਨਿਸਫਲ ਬਰਬਾਦ ਕੀਤੀ ਜਾ ਰਹੀ ਹੈ । ਜੇ ਤੁਸੀਂ ਨਾ ਮੰਨਣ ਵਾਲਿਆ ਨੂੰ ਭਵਾਂ ਚਾੜ ਕੇ ਨਰਕੀ ਜੀਵ, ਰਬ-ਮਾਰੇ ਤੇ ਪਾਪਾਂ ਦੀਆਂ ਪੰਡਾਂ