ਪੰਨਾ:Mere jharoche ton.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਪੜੇ ਲਿਖੇ ਸਜਣ ਨੇ ਮੈਨੂੰ ਕਈ ਸਵਾਲ ਭੇਜੋ -- ਕਿ ਮੈਂ ਗੁਰੂ ਨੂੰ ਕਿਉਂ ਅਭੁਲ ਨਹੀਂ ਮੰਨਦਾ, ਗੁਰਬਾਣੀ ਵਿਚ ਨਾਮ ਸਿਮੁਨ ਨੂੰ ਜੀਵਨ ਮਨੋਰਥ ਦਸਿਆ ਗਿਆ ਹੈ, ਮੈਂ ਉਹਨੂੰ ਕਿਉਂ ਇਕ ਸਾਧਨ ਦੱਸਦਾ ਹਾਂ ? ਗੁਰਬਾਣੀ ਵਿਚ ਥਾਂ ਥਾਂ ਗੋਹੇ ਦੀ ਲੋੜ ਦੱਸੀ ਹੈ ਮੈਂ ਕਿਓ ਬੋ-ਗਰਾ ਫਿਰਦਾ ਹਾਂ ? 5 ॥ ਮੈਂ ਉਤਰ ਦਿਤਾ ਕਿ ਇਹੋ ਜਿਹੇ ਸਵਾਲਾਂ ਦਾ ਲਿਖਤੀ ਜਵਾਬ ਵਰਤਮਾਨ ਤਅੱਸਬੀ ਦੌਰ ਵਿਚ ਸੁਆਰਦਾ ਕੁਝ ਨਹੀਂ, ਗੁੰਝਲਾਂ ਜ਼ਰੂਰ ਪੈਦਾ ਕਰਦਾ ਹੈ। ਉਹਨਾਂ ਇਸ ਉਤਰ ਨੂੰ ਮੇਰੀ ਅਖ਼ਲਾਕੀ ਗਿਰਾਵਟ ਖ਼ਿਆਲ ਕੀਤਾ ਤੇ ਧਮਕੀ ਦਿੱਤੀ ਕਿ ਉਹ ਇਸ ਨੂੰ ਪ੍ਰੈਸ ਵਿਚ ਪ੍ਰਕਾਸ਼ ਤੋਂ ਕਰਨਗੇ । ਪਤਾ ਨਹੀਂ ਇਸ ਧਮਕੀ ਨੂੰ ਉਹਨਾਂ ਉਹਦੇ ਲਈ ਏਡਾ ਵਡਾ ਕਿਉਂ ਖ਼ਿਆਲ ਕੀਤਾ, ਜਿਦੇ ਬਾਰੇ ਕਿਹੜੀ ਗੱਲੋਂ ਹੈ ਜਿਹੜੀ ਧਾਰਮਕ ਅਖ਼ਬਾਰਾਂ ਨੇ ਅਗੇ ਨਹੀਂ ਛਾਪੀ ? ਇਹ ਲੇਖ ਉਹਨਾਂ ਜਾਂ ਉਹਨਾਂ ਦੇ ਸਵਾਲਾਂ ਬਾਰੇ ਨਹੀਂ, ਸਿਰਫ਼ ਆਸਤਕਤਾ ਦਾ ਅਹਿਸਾਨ ਹਾਣ ਦੀ ਇਕ ਹੋਰ ਕੋਸ਼ਿਸ਼ ਹੈ। ਕੋਈ ਗੁਰੂ ਨੂੰ ਅਭੁਲ ਨੇ - ਉਹਦੇ ਵਿਸ਼ਵਾਸ ਦੇ ਸਹੀ ਹੋਣ ਦਾ ਲਾਭ ਉਹਨੂੰ । ਕੋਈ ਅਭੁਲ ਨਾ ਮੰਨੇ, ਉਹਦੇ ਵਿਸ਼ਵਾਸ ਦੀ ਗਲਤੀ ਦਾ ਨੁਕਸਨ ਉਹਨੂੰ । ਤੁਸੀ ਪਾਠ ਕਰਦੇ ਹੋ, ਤੁਸੀਂ ਮੰਦਰਾਂ ਵਿਚ ਜਾਂਦੇ ਹੋ, ਤੁਸੀ ਆਰਤੀਆਂ ਕਰਦੇ ਹੋ, ਤੁਸੀਂ ਸੰਤਾਂ ਮਹੰਤਾਂ ਨੂੰ ਬੱਤੀ ਭੋਜਨ ਖੁਆਂਦੇ ਹੋ । ਤੁਸੀ ਅੱਧੀ ਅੱਧੀ ਰਾਤ ਅਖਾਂ ਮੀਟ ਕੇ ਸਮਾਧੀ ਲਾਂਦੇ ਹੋ। ਤੁਸੀ ਚੰਗਾ ਕਰਦੇ ਹੋਵੋਰਾ, ਪਰ ਇਕ ਸ਼ਾਮੀ ਮੇਰਾ ਘਰ ਢੁੱਡ