ਪੰਨਾ:Mumu and the Diary of a Superfluous Man.djvu/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
95
ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਕਿਉਂਕਿ ਮੈਂ ਆਪਣੇ ਦੁੱਖਾਂ ਦੇ ਵਿਚਕਾਰ ਸੋਚਿਆ (ਰੱਬ ਕਰੇ ਇਹ ਹੱਥ-ਲਿਖਤ ਦਾ ਪਾਠਕ ਮੇਰੇ ਉੱਤੇ ਹੱਸੇ ਨਾ, ਇਹ ਮੇਰਾ ਆਖ਼ਰੀ ਭੁਲੇਖਾ ਸੀ।) ਸੀ, ਕਿ ਲੀਜ਼ਾ ਮੈਨੂੰ ਉਸ ਵੱਲੋਂ ਮੇਰੇ ਰੁੱਖ਼ੇਪਣ ਦੀ ਸਜ਼ਾ ਦੇਣਾ ਚਾਹੁੰਦੀ ਸੀ। ਮੇਰੇ ਨਾਲ ਗੁੱਸੇ ਸੀ ਅਤੇ ਮੈਨੂੰ ਥੋੜਾ ਪ੍ਰੇਸ਼ਾਨ ਕਰਨ ਦੀ ਇੱਛਕ ਸੀ। ਇਸ ਲਈ ਉਸ ਨੇ ਪ੍ਰਿੰਸ ਦੇ ਨਾਲ ਇਸ਼ਕ ਰਚਾਇਆ ਸੀ। ਪਹਿਲੇ ਢੁੱਕਵੇਂ ਮੌਕੇ 'ਤੇ ਮੈਂ ਉਸ ਨੂੰ ਇਕ ਸ਼ਾਂਤ, ਨਿਮਰ ਜਿਹੀ ਮੁਸਕਰਾਹਟ ਨਾਲ ਮਿਲਿਆ ਅਤੇ ਕਿਹਾ, "ਕਾਫ਼ੀ ਹੋ ਗਿਆ..ਹੁਣ ਮੈਨੂੰ ਮੁਆਫ਼ ਕਰੋ। ਮੈਂ ਇਸ ਲਈ ਨਹੀਂ ਕੀਤਾ ਕਿਉਂਕਿ ਮੈਂ ਡਰਦਾ ਸੀ---" ਅਤੇ ਜਵਾਬ ਦੀ ਉਡੀਕ ਕੀਤੇ ਬਗ਼ੈਰ ਮੈਂ ਇਕ ਖੁਸ਼ ਦਿਖਾਈ ਦੇਣ ਯਤਨ ਕੀਤਾ, ਚਿਹਰੇ 'ਤੇ ਇਕ ਅਨੋਖੀ ਕਿਸਮ ਦੀ ਮੁਸਕਰਾਹਟ ਲਿਆਂਦੀ। ਛੱਤ ਵੱਲ ਆਪਣਾ ਹੱਥ ਉੱਪਰ ਚੁੱਕਿਆ (ਮੈਨੂੰ ਯਾਦ ਹੈ ਮੈਂ ਆਪਣੀ ਨਕਟਾਈ ਠੀਕ ਕਰਨਾ ਚਾਹੁੰਦਾ ਸੀ)। ਮੈਂ ਇਕ ਲੱਤ 'ਤੇ ਘੁੰਮਣ ਲਈ ਵੀ ਪ੍ਰਸਤਾਵ ਪੇਸ਼ ਕੀਤਾ, ਇਹ ਦਿਖਾਉਣ ਦਾ ਮਤਲਬ ਸੀ ਕਿ ਸਾਰਾ ਕੰਮ ਪੂਰਾ ਹੋ ਚੁੱਕਾ ਸੀ, ਕਿ ਮੈਂ ਠੀਕ-ਠਾਕ ਸੀ ਅਤੇ ਸਾਰਿਆਂ ਦਾ ਹਾਸੇ-ਮਖੌਲ ਦੇ ਰੌਂ ਵਿਚ ਹੋਣਾ ਲੋਚਦਾ ਸਾਂ ਪਰ ਇਸ ਡਰ ਦੇ ਕਾਰਣ ਮੈਂ ਅਜਿਹਾ ਨਹੀਂ ਕੀਤਾ ਕਿ ਮੈਂ ਕਿਤੇ ਡਿੱਗ ਹੀ ਨਾ ਜਾਵਾਂ। ਬੇਸ਼ੱਕ, ਲੀਜ਼ਾ ਮੈਨੂੰ ਸਮਝਦੀ ਨਹੀਂ ਸੀ। ਉਸ ਨੇ ਹੈਰਾਨ ਹੋ ਕੇ ਮੇਰੇ ਵੱਲ ਦੇਖਿਆ ਅਤੇ ਜਲਦੀ ਨਾਲ ਮੁਸਕਰਾਈ, ਜਿਵੇਂ ਕਿ ਮੈਥੋਂ ਖਹਿੜਾ ਛੁਡਾਉਣ ਦੀ ਇੱਛਕ ਹੋਵੇ ਅਤੇ ਫਿਰ ਪ੍ਰਿੰਸ ਦੇ ਕੋਲ ਬੈਠ ਗਈ।

ਮੈਂ ਪੂਰਾ ਸਮਾਂ ਇੰਝ ਸਾਂ, ਜਿਵੇਂ ਅੰਨ੍ਹਾ ਤੇ ਬੋਲ਼ਾ ਹੋਵਾਂ। ਮੈਂ ਨਹੀਂ ਦੇਖ ਸਕਿਆ ਕਿ ਉਹ ਮੇਰੇ ਨਾਲ ਗੁੱਸੇ ਜਾਂ ਖਫ਼ਾ ਨਹੀਂ ਸੀ। ਉਸ ਨੇ ਮੇਰੇ ਬਾਰੇ ਸੋਚਿਆ ਤਕ ਨਹੀਂ ਸੀ। ਇਹ ਆਖ਼ਰੀ ਫੱਟ ਸੀ। ਮੇਰੀ ਆਖ਼ਰੀ ਆਸ, ਸੂਰਜ ਦੀ ਪਹਿਲੀ ਕਿਰਨ ਨਾਲ ਬਰਫ਼ ਦੀ ਖੁੰਭ ਦੀ ਤਰ੍ਹਾਂ ਢੇਰ ਹੋ ਗਈ ਸੀ। ਪਹਿਲੀ ਝੜਪ ਵਿਚ ਮੈਨੂੰ ਕੁੱਟਿਆ ਗਿਆ ਸੀ, ਜਿਵੇਂ ਜੀਨਾ ਦੀ ਲੜਾਈ ਵਿਚ ਪਰੂਸੀਅਨ ਦੀ ਫੌਜ ਨਾਲ ਹੋਇਆ ਸੀ। ਮੈਂ ਇਕ ਦਿਨ ਵਿਚ ਸਭ ਕੁਝ ਇਕੋ ਵਾਰੀ ਹਾਰ ਗਿਆ ਸੀ। ਉਹ ਮੇਰੇ ਨਾਲ ਕਦੇ ਗੁੱਸੇ ਨਹੀਂ ਸੀ ਹੋਈ! ਉਫ਼! ਮੈਂ ਇਸ ਨੂੰ ਦੇਖਿਆ, ਉਹ ਇਕ ਨਦੀ ਕਿਨਾਰੇ ਇਕ ਦਰੱਖ਼ਤ ਦੀ ਤਰ੍ਹਾਂ ਸੀ ਜਿਸ ਦੀਆਂ ਜੜ੍ਹਾਂ ਥੱਲਿਓਂ ਮਿੱਟੀ ਖੁਰ ਰਹੀ ਸੀ ਜਿਸ ਤਰ੍ਹਾਂ ਇਕ ਛੋਟੀ ਉਮਰ ਦਾ ਦਰੱਖ਼ਤ ਜੋ ਨਦੀ ਦੇ ਕੰਢੇ ਨਾਲੋਂ ਜੁਦਾ ਹੋ ਹੀ ਗਿਆ ਹੁੰਦਾ ਹੈ। ਨਦੀ ਦੀ ਧਾਰਾ ਵੱਲ ਵਧੇਰੇ ਝੁਕਦਾ ਜਾਂਦਾ ਹੈ। ਇਸ ਵਿਚ ਉਸ ਬਸੰਤ ਦੀ ਪਹਿਲੀ ਕਲੀ ਧਾਰਾ ਵਿਚ ਵਹਾ ਦੇਣ ਲਈ ਅਤੇ ਆਪਣੀ ਜ਼ਿੰਦਗੀ ਤਕ ਡੋਬ ਦੇਣ ਲਈ ਤਿਆਰ ਹੁੰਦਾ ਹੈ, ਉਹ ਜਿਸ ਨੂੰ ਵੀ ਆਪਣੇ ਇਕ ਤਰਫਾ ਪਿਆਰ ਦੀ ਪਾਤਰ ਵਿਚੋਂ ਭਾਵਨਾਵਾਂ ਦੇ ਅਜਿਹੇ ਪੜਾਵਾਂ ਨੂੰ ਵਾਚਣ ਦਾ ਮੌਕਾ ਕਦੇ ਮਿਲਿਆ ਹੋਵੇ, ਉਸ ਨੂੰ ਅਜਿਹੇ ਤਲਖ਼, ਬਹੁਤ ਹੀ ਤਲਖ਼ ਪਲਾਂ ਦਾ ਅਨੁਭਵ