ਪੰਨਾ:Mumu and the Diary of a Superfluous Man.djvu/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

104

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਟੀਰਾ ਵੇਖਣਾ ਅਤੇ ਆਪਣੇ ਚਿਹਰੇ ਨੂੰ ਇਕ ਬਹੁਤ ਅਜੀਬ ਤਰੀਕੇ ਨਾਲ ਮੋੜਨਾ ਸ਼ੁਰੂ ਕਰ ਦਿੱਤਾ, ਜਿਵੇਂ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਇਹ ਦੇਖਿਆ ਹੋਵੇ ਕਿ ਉਸ ਦੇ ਚਿਹਰੇ ਉੱਤੇ ਇਕ ਨੱਕ ਵੀ ਸੀ। ਇਕ ਦਿਹਾਤੀ ਅਲਬੇਲਾ ਜੋ ਮੇਰੇ ਕੋਲ ਬੈਠਾ ਸੀ। ਕਈ ਵਾਰ ਮੇਰੇ ਪਾਸੇ ਵੱਲ ਵੇਖਿਆ ਅਤੇ ਅਖ਼ੀਰ ਅਜਿਹੇ ਐਕਟਰ ਦੇ ਅੰਦਾਜ਼ ਨਾਲ ਮੇਰੇ ਵੱਲ ਦੇਖਿਆ ਜਿਸ ਦਾ ਸਟੇਜ 'ਤੇ ਕਿਸੇ ਅਜਨਬੀ ਖ਼ੇਤਰ ਨਾਲ ਵਾਹ ਪੈ ਗਿਆ ਹੋਵੇ, ਜਿਵੇਂ ਕਿ ਉਹ ਕਹਿਣਾ ਚਾਹੁੰਦਾ ਸੀ, "ਆਹ, ਤਾਂ ਕੀ ਇਹ ਹੀ ਹੋ।"

ਮੇਰੀ ਗੱਲਬਾਤ ਪੂਰੇ ਜਲੌਅ ਵਿਚ ਜਾਰੀ ਸੀ ਪਰ ਮੇਰੀ ਨਿਗਾਹ ਪ੍ਰਿੰਸ ਅਤੇ ਲੀਜ਼ਾ ਦਾ ਖਹਿੜਾ ਛੱਡ ਨਹੀਂ ਰਹੀ ਸੀ। ਉਹ ਦੋਨੋਂ ਨਿਰੰਤਰ ਨਾਚ ਦੇ ਘੁੰਮਣਘੇਰ ਵਿਚ ਸਨ। ਉਨ੍ਹਾਂ ਨੂੰ ਲਗਾਤਾਰ ਸੱਦੇ ਮਿਲ ਰਹੇ ਸਨ ਜਦੋਂ ਉਹ ਦੋਨੋਂ ਨੱਚ ਰਹੇ ਹੁੰਦੇ ਸਨ ਤਾਂ ਮੈਨੂੰ ਘੱਟ ਦੁੱਖ ਹੁੰਦਾ। ਉਹ ਦੋਨੋਂ ਜਦੋਂ ਇਕੱਠੇ ਬੈਠੇ ਹੁੰਦੇ ਤੇ ਇਕ-ਦੂਜੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਮੁਸਕਰਾਉਂਦੇ, ਅਜਿਹੀ ਮੁਸਕਰਾਹਟ ਜੋ ਮੁਬਾਰਕ ਪ੍ਰੇਮੀਆਂ ਦੇ ਚਿਹਰੇ 'ਤੇ ਸਦਾ ਟਹਿਕਦੀ ਰਹਿੰਦੀ ਹੈ, ਤਾਂ ਵੀ ਮੈਂ ਏਨਾ ਦੁਖੀ ਨਹੀਂ ਸੀ ਹੁੰਦਾ ਪਰ ਜਦ ਲੀਜ਼ਾ ਕਿਸੇ ਝੱਲੇ, ਅਲਬੇਲੇ ਨੌਜਵਾਨ ਦੇ ਨਾਲ ਨਾਚ ਕਰ ਹੁੰਦੀ ਸੀ। ਕੁਰਸੀ 'ਤੇ ਬੈਠੇ ਪ੍ਰਿੰਸ ਨੇ ਉਸ ਦਾ ਨੀਲਾ ਰੇਸ਼ਮੀ ਸ਼ਾਲ ਆਪਣੇ ਪੱਟਾਂ 'ਤੇ ਰੱਖਿਆ ਹੁੰਦਾ। ਉਹ ਆਪਣੀਆਂ ਗੰਭੀਰ ਅਤੇ ਲਿਸ਼ਕਦੀਆਂ ਨਿਗਾਹਾਂ ਨਾਲ ਉਸ ਲੀਜ਼ਾ ਦੀਆਂ ਨਾਜ਼ੁਕ ਨਾਚ ਅਦਾਵਾਂ 'ਤੇ ਫ਼ਿਦਾ ਹੋ ਰਿਹਾ ਹੁੰਦਾ, ਤਾਂ ਮੇਰਾ ਹਾਲ ਬਹੁਤ ਮਾੜਾ ਹੁੰਦਾ। ਹਾਂ, ਉਦੋਂ ਮੇਰੀਆਂ ਆਂਦਰਾਂ 'ਤੇ ਛੁਰੀਆਂ ਚੱਲ ਰਹੀਆਂ ਹੁੰਦੀਆਂ ਅਤੇ ਮੈਂ ਗੁੱਸੇ ਵਿੱਚ ਅਜਿਹੀਆਂ ਸੜੀਆਂ ਹੋਈਆਂ ਟਿੱਪਣੀਆਂ ਕਰਦਾ ਕਿ ਮੇਰੀ ਸਾਥਣ ਦੀਆਂ ਅੱਖਾਂ ਹੈਰਾਨੀ ਦੇ ਕਹਿਰ ਨਾਲ ਉਸ ਦੀ ਨੱਕ ਵਿਚ ਧਸ ਜਾਂਦੀਆਂ ਸਨ।

ਹੌਲੀ-ਹੌਲੀ ਮਾਜ਼ੁਰਕਾ ਆਪਣੀ ਸਮਾਪਤੀ ਵੱਲ ਸਰਕ ਰਿਹਾ ਸੀ। ਹੁਣ ਉਨ੍ਹਾਂ ਨੇ ਉਹ ਖੇਡ ਸ਼ੁਰੂ ਕੀਤੀ ਜਿਸ ਨੂੰ "ਲਾ ਕੌਨਫੀਡੈਂਟ" (ਰਾਜ਼ਦਾਰ) ਕਿਹਾ ਜਾਂਦਾ ਹੈ। ਇਸ ਖੇਡ ਵਿਚ ਇਕ ਔਰਤ ਸਰਕਲ ਵਿਚ ਬੈਠਦੀ ਹੈ ਅਤੇ ਇਕ ਹੋਰ ਔਰਤ ਨੂੰ ਉਸ ਦੀ ਰਾਜ਼ਦਾਰ ਚੁਣਿਆ ਜਾਂਦਾ ਹੈ ਜਿਸ ਨੂੰ ਉਹ ਕੰਨ ਵਿਚ ਉਸ ਸੱਜਣ ਦਾ ਨਾਂ ਦੱਸਦੀ ਹੈ ਜਿਸ ਨਾਲ ਉਹ ਨੱਚਣਾ ਚਾਹੁੰਦੀ ਹੈ। ਉਸ ਦਾ ਭਾਈਵਾਲ ਇਕ-ਇਕ ਕਰਕੇ ਨਾਚ-ਭਿਆਲ ਲਿਆਉਂਦੀ ਹੈ। ਉਸ ਦੀ ਰਾਜ਼ਦਾਰ ਉਨ੍ਹਾਂ ਨੂੰ ਇਨਕਾਰ ਕਰਦੀ ਜਾਂਦੀ ਹੈ ਜਦੋਂ ਤਕ ਭਾਗਸ਼ਾਲੀ ਸੱਜਣ ਨੂੰ ਅੱਗੇ ਨਹੀਂ ਲਿਆਂਦਾ ਜਾਂਦਾ। ਲੀਜ਼ਾ ਚੱਕਰ ਵਿਚ ਬੈਠ ਗਈ ਅਤੇ ਇਕ ਮੇਜ਼ਬਾਨ ਦੀ ਲੜਕੀ ਨੂੰ ਰਾਜ਼ਦਾਰ ਚੁਣ ਲਿਆ ਜੋ ਬੜੀ ਅਜੀਬ ਕਿਸਮ ਦੀ ਕੁੜੀ ਸੀ। ਪ੍ਰਿੰਸ ਭਾਗਸ਼ਾਲੀ ਸੱਜਣ ਦੀ ਭਾਲ ਕਰਨ ਲੱਗ ਪਿਆ। ਉਹ ਦਸ ਸੱਜਣ ਅੱਗੇ ਲਿਆਉਂਦਾ ਹੈ, ਵਿਅਰਥ