ਸਮੱਗਰੀ 'ਤੇ ਜਾਓ

ਪੰਨਾ:Mumu and the Diary of a Superfluous Man.djvu/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

105

ਰਾਜ਼ਦਾਰ ਨੇ ਇਕ ਸਨਿਮਰ ਮੁਸਕਰਾਹਟ ਨਾਲ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ। ਆਖ਼ਿਰ ਮੇਰੀ ਵਾਰੀ ਆ ਗਈ। ਉਸ ਪਲ ਮੇਰੇ ਅੰਦਰ ਕੁਝ ਅਜੀਬ ਚੱਲ ਰਿਹਾ ਸੀ। ਮੈਂ ਸਿਰ ਤੋਂ ਪੈਰਾਂ ਤਕ ਮੜੱਕ ਗਿਆ। ਮੇਰਾ ਪਹਿਲਾ ਆਵੇਗ ਸੀ ਕਿ ਮੈਂ ਉਸ ਦਾ ਸੱਦਾ ਮਨ੍ਹਾ ਕਰ ਦੇਵਾਂ ਪਰ ਮੈਂ ਇਹ ਨਹੀਂ ਕੀਤਾ। ਮੈਂ ਉਸ ਦੇ ਨਾਲ ਲੀਜ਼ਾ ਦੀ ਕੁਰਸੀ ਕੋਲ ਗਿਆ। ਉਸ ਨੇ ਮੇਰੇ ਵੱਲ ਤੱਕਿਆ ਤਕ ਨਹੀਂ। ਰਾਜ਼ਦਾਰ ਨੇ ਇਨਕਾਰ ਦਾ ਇਸ਼ਾਰਾ ਕਰ ਦਿੱਤਾ। ਪ੍ਰਿੰਸ ਨੂੰ ਸ਼ਾਇਦ ਮੇਰੀ ਉਦਾਸ ਸੂਰਤ ਦੇਖ ਕੇ ਮੇਰੇ ਨਾਲ ਹਮਦਰਦੀ ਹੋਈ। ਉਸ ਨੇ ਖਾਸਾ ਝੁਕ ਕੇ ਮੈਨੂੰ ਰੁਖ਼ਸਤ ਕੀਤਾ।

ਲੀਜ਼ਾ ਦੀ ਬੇਨਿਆਜ਼ੀ, ਉਸ ਦਾ ਇਨਕਾਰ ਜੋ ਮੇਰੇ ਖੁਸ਼ਕਿਸਮਤ ਰਕੀਬ ਨੇ ਬਣਾਵਟੀ ਨਿਮਰਤਾ ਨਾਲ ਅਤੇ ਲਾਪਰਵਾਹ ਮੁਸਕਰਾਹਟ ਨਾਲ ਮੇਰੇ ਤਕ ਪੁੱਜਦਾ ਕੀਤਾ ਸੀ - ਇਸ ਸਭ ਨੇ ਮੇਰੇ ਅੰਦਰ ਇਕ ਕਿਸਮ ਦਾ ਭਾਂਬੜ ਜਾਲ ਦਿੱਤਾ। ਮੈਂ ਪ੍ਰਿੰਸ ਦੇ ਨੇੜੇ ਹੋ ਗਿਆ ਅਤੇ ਗੁੱਸੇ ਨਾਲ ਕਿਹਾ:

"ਲੱਗਦਾ ਹੈ ਕਿ ਤੁਹਾਨੂੰ ਮੇਰੇ ਹਾਲ 'ਤੇ ਹੱਸਣ ਵਿਚ ਮਜ਼ਾ ਆ ਰਿਹਾ ਹੈ?"

ਉਸ ਨੇ ਮੇਰੇ ਵੱਲ ਹੈਰਾਨੀ ਅਤੇ ਨਫ਼ਰਤ ਨਾਲ ਦੇਖਿਆ। ਮੈਨੂੰ ਬਾਂਹ ਤੋਂ ਫੜ ਲਿਆ ਜਿਵੇਂ ਉਹ ਮੈਨੂੰ ਮੇਰੀ ਸੀਟ 'ਤੇ ਵਾਪਸ ਲਿਜਾਣਾ ਚਾਹੁੰਦਾ ਹੋਵੇ ਅਤੇ ਰੁੱਖ਼ਾ ਜਿਹਾ ਪੁੱਛਿਆ:

"ਕਿਸ ਨੂੰ?--- ਮੈਨੂੰ?"

"ਹਾਂ, ਤੁਸੀਂ!" ਉਹਦੇ ਨਾਲ ਕੁਰਸੀ ਵੱਲ ਜਾਂਦੇ ਹੋਏ ਮੈਂ ਕਾਨਾਫ਼ੂਸੀ ਵਿਚ ਜਵਾਬ ਦਿੱਤਾ "ਤੁਸੀਂ, ਮੇਰੇ ਪਿਆਰੇ! ਮੈਂ ਕਿਸੇ ਵੀ ਵਿਅਰਥ ਪੀਟਰਸਬਰਗੀ ਮੁੰਡੂ ਨੂੰ ਇਹ ਇਜਾਜ਼ਤ ਨਹੀਂ ਦਿੰਦਾ"।

"ਮੈਂ ਤੁਹਾਡੀ ਗੱਲ ਸਮਝਦਾ ਹਾਂ," ਉਸ ਨੇ ਖ਼ਚਰਾ ਜਿਹਾ ਮੁਸਕਰਾਉਂਦੇ ਹੋਏ ਮੈਨੂੰ ਟੋਕਿਆ; "ਮੈਂ ਸਮਝਦਾ ਹਾਂ, ਅਤੇ ਆਪਾਂ ਇਸ ਬਾਰੇ ਬਾਅਦ ਵਿਚ ਗੱਲ ਕਰਾਂਗੇ - ਇਹ ਮੌਕਾ ਨਹੀਂ ਹੈ।"

ਉਹ ਮੇਰੇ ਕੋਲੋਂ ਚਲਾ ਗਿਆ ਅਤੇ ਇਵੇਂ ਸ਼ਾਂਤ ਅਤੇ ਸਹਿਜ ਭਾਵ ਬਿਜ਼ਮਨਕੋਫ ਵੱਲ ਹੋਇਆ ਜਿਵੇਂ ਕੁਝ ਵਾਪਰਿਆ ਹੀ ਨਹੀਂ ਹੁੰਦਾ। ਉਹ ਜ਼ਰਦ ਜਿਹਾ ਲੱਗਦਾ ਮਧਰਾ ਸੱਜਣ ਖ਼ੁਸ਼ਖ਼ਬਰੀ ਦਾ ਪਾਤਰ ਸਾਬਿਤ ਹੋਇਆ। ਲੀਜ਼ਾ ਉਸ ਨੂੰ ਮਿਲਣ ਲਈ ਉਠੀ ਅਤੇ ਉਸ ਦੇ ਨਾਲ ਨਾਚ ਦਾ ਇਕ ਗੇੜਾ ਲਾਇਆ।

ਮੈਂ ਆਪਣੀ ਸਾਥਣ ਦੇ ਨਾਲ ਸੀਟ 'ਤੇ ਬੈਠ ਆਪਣੇ ਆਪ ਨੂੰ ਨਾਇਕ ਮਹਿਸੂਸ ਕਰ ਰਿਹਾ ਸੀ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮੇਰੀ ਮਾਵਾ ਦਿੱਤੀ ਹੋਈ ਕਮੀਜ਼ ਦੇ ਪੱਲੇ ਹੇਠ ਮੇਰੀ ਛਾਤੀ ਫੈਲ ਗਈ ਸੀ। ਮੈਂ ਡੂੰਘੇ ਅਤੇ ਤੇਜ਼ ਸਾਹ ਲੈ ਰਿਹਾ ਸੀ। ਮੈਂ ਅਚਾਨਕ ਮੇਰੇ ਗੁਆਂਢੀ, ਬਾਂਕੇ ਮੁੰਡੇ ਵੱਲ ਅਜਿਹੀ ਮਾਣਮੱਤੀ ਨਿਗਾਹ ਮਾਰੀ ਕਿ ਉਹ ਸ਼ਸ਼ੋਪੰਜ ਵਿਚ ਪੈ ਗਿਆ ਸੀ ਅਤੇ ਮੇਰੀ ਦਿਸ਼ਾ ਵਿਚ ਪਸਰਿਆ ਛੋਟਾ ਜਿਹਾ ਪੈਰ ਆਪ-ਮੁਹਾਰੇ ਪਿੱਛੇ ਹਟ ਗਿਆ। ਇਸ ਤਰ੍ਹਾਂ