ਪੰਨਾ:Mumu and the Diary of a Superfluous Man.djvu/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

6

ਜਾਣ-ਪਛਾਣ

ਮੈਨੂੰ ਘਰ ਵਿਚ ਹੀ ਲਾਤੀਨੀ ਅਤੇ ਯੂਨਾਨੀ ਵਿਆਕਰਨਾਂ ਨਾਲ ਟੱਕਰਾਂ ਮਾਰਨੀਆਂ ਪਈਆਂ ਸੀ। ਇਸ ਲਈ ਇਨ੍ਹਾਂ ਬਾਰੇ ਮੇਰਾ ਗਿਆਨ ਬਹੁਤ ਅਧੂਰਾ ਸੀ ਪਰੰਤੂ ਮੈਂ ਘਰ ਪੜ੍ਹਨ ਵਾਲੇ ਸਭ ਤੋਂ ਨਿਕੰਮੇ ਵਿਦਿਆਰਥੀਆਂ ਵਿਚੋਂ ਨਹੀਂ ਸੀ।

"ਮੇਰੀ ਸ਼੍ਰੇਣੀ ਦੇ ਰੂਸੀ ਨੌਜਵਾਨਾਂ ਦੀ ਵਿਦੇਸ਼ਾਂ ਵਿਚ ਇਕ ਤੀਰਥ ਯਾਤਰਾ ਨੇ ਮੈਨੂੰ ਉਨ੍ਹਾਂ ਯਾਤਰਾਵਾਂ ਵਿਚੋਂ ਇਕ ਦੀ ਯਾਦ ਤਾਜ਼ਾ ਕਰਵਾ ਦਿੱਤੀ ਜਿਹੜੀ ਪ੍ਰਾਚੀਨ ਸਲਾਵ ਨੇਤਾਵਾਂ ਨੇ ਸਮੁੰਦਰੋਂ ਪਾਰ ਵੇਰੀਆਗ ਨੂੰ ਕੀਤੀ ਸੀ। 'ਸਾਡੀ ਭੂਮੀ (ਮੈਂ ਮੇਰੇ ਦੇਸ਼ ਦੇ ਲੋਕਾਂ ਦੀ ਨੈਤਿਕ ਅਤੇ ਮਾਨਸਿਕ ਸਥਿਤੀ ਬਾਰੇ ਗੱਲ ਕਰਦਾ ਹਾਂ) ਵਿਸ਼ਾਲ ਅਤੇ ਉਪਜਾਊ ਹੈ ਪਰ ਇਸ ਵਿਚ ਕੋਈ ਵਿਵਸਥਾ ਨਹੀਂ ਹੈ।' ਮੈਂ ਆਪਣੇ ਆਪ ਬਾਰੇ ਕਹਿ ਸਕਦਾ ਹਾਂ ਕਿ ਮੈਂ ਆਪਣੇ ਮੂਲ ਦੇਸ਼-ਕਾਲ ਤੋਂ ਅਲੱਗ-ਅਲੱਗ ਰਹਿਣ ਦੇ ਅਤੇ ਉਨ੍ਹਾਂ ਸਾਰੇ ਰਿਸ਼ਤਿਆਂ ਅਤੇ ਸੰਬੰਧਾਂ ਨੂੰ ਤੋੜ ਦੇਣ ਦੇ ਜਿਨ੍ਹਾਂ ਨਾਲ ਮੈਂ ਉਸ ਮਾਹੌਲ ਵਿਚ ਜੁੜਿਆ ਹੋਇਆ ਸੀ ਜਿਸ ਵਿਚ ਮੈਂ ਵੱਡਾ ਹੋਇਆ ਸੀ। ਸਾਰੇ ਨੁਕਸਾਨਾਂ ਨੂੰ ਬੜੀ ਤੀਖਣਤਾ ਨਾਲ ਮਹਿਸੂਸ ਕੀਤਾ। ...ਪਰ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਉਸ ਜ਼ਿੰਦਗੀ, ਉਸ ਸਮਾਜ, ਉਸ ਮੰਡਲ -ਜਿਸ ਨੂੰ ਅਗਰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ - ਭੌਂ-ਗ਼ੁਲਾਮ ਰੱਖਣ ਵਾਲੇ ਜ਼ਿਮੀਂਦਾਰਾਂ ਦੇ ਮੰਡਲ ਵਿਚ ਕੁਝ ਨਹੀਂ ਸੀ ਜੋ ਮੈਨੂੰ ਰੋਕ ਸਕਦਾ, ਸਗੋਂ ਹਰ ਚੀਜ਼ ਜੋ ਵੀ ਮੈਂ ਆਪਣੇ ਆਲੇ-ਦੁਆਲੇ ਵੇਖੀ ਉਸ ਨੇ ਮੇਰੇ ਅੰਦਰ ਖਿਝ, ਬੇਚੈਨੀ ਅਤੇ ਨਫ਼ਰਤ ਦੀ ਭਾਵਨਾ ਹੀ ਪੈਦਾ ਕੀਤੀ ਸੀ। ਮੈਂ ਲੰਬੇ ਸਮੇਂ ਤਕ ਦੋਚਿੱਤੀ ਵਿਚ ਨਹੀਂ ਰਹਿ ਸਕਦਾ ਸੀ। ਇਹ ਜ਼ਰੂਰੀ ਸੀ ਕਿ ਜਾਂ ਤਾਂ ਮੈਂ ਅਜਿਹੀ ਸਥਿਤੀ ਨੂੰ ਪ੍ਰਵਾਨ ਕਰ ਲੈਂਦਾ ਅਤੇ ਬਾਕੀਆਂ ਦੇ ਨਾਲ ਘਸੇ ਪੁਰਾਣੇ ਰਾਹਾਂ 'ਤੇ ਤੁਰ ਪੈਂਦਾ ਜਾਂ ਫਿਰ ਮੈਂ ਹਰ ਕਿਸੇ ਤੋਂ ਇਹ ਸਭ ਨਸ਼ਾਵਰ ਕਰ ਦਿੰਦਾ। ਇੱਥੋਂ ਤਕ ਕਿ ਆਪਣੇ ਦਿਲ ਦੇ ਕਰੀਬ ਜੋ ਕੁਝ ਮੈਂਨੂੰ ਬਹੁਤ ਪਿਆਰਾ ਸੀ, ਉਹ ਸਭ ਕੁਝ ਵੀ ਗੁਆ ਲੈਂਦਾ। ਮੈਂ ਮਗਰਲਾ ਵਿਕਲਪ ਚੁਣਿਆ। ਮੈਂ ਸਿਰ ਪਰਨੇ ਹੋ 'ਜਰਮਨ ਸਮੁੰਦਰ,'[1] ਵਿਚ ਛਾਲ ਲਾ ਦਿੱਤੀ - ਜਿਸ ਨੇ ਮੈਨੂੰ ਨਿਰਮਲ ਕਰ ਦੇਣਾ ਸੀ ਅਤੇ ਨਵਾਂ ਜਨਮ ਦੇਣਾ ਸੀ ਜਦੋਂ ਮੈਂ ਇਸ ਦੀਆਂ ਤੂਫ਼ਾਨੀ ਲਹਿਰਾਂ ਤੋਂ ਬਾਹਰ ਆਇਆ ਤਾਂ ਮੈਂ ਖ਼ੁਦ ਨੂੰ ਦੇਖਿਆ ਕਿ ਮੈਂ ਇਕ 'ਪੱਛਮੀਕ੍ਰਿਤ,'[2] ਵਿਅਕਤੀ ਸੀ ਅਤੇ ਇਹੀ ਮੈਂ ਹਮੇਸ਼ਾ ਬਣਿਆ ਰਿਹਾ।

"ਮੈਂ ਆਪਣੇ ਉਨ੍ਹਾਂ ਸਮਕਾਲੀਆਂ ਬਾਰੇ ਆਪਣੇ ਵਿਚਾਰ ਬਣਾਉਣ ਬਾਰੇ ਨਹੀਂ ਸੋਚਦਾ

  1. ਜਰਮਨ ਸਿੱਖਿਆ ਅਤੇ ਸਭਿਆਚਾਰ ਲਈ ਇਕ ਪਸੰਦੀਦਾ ਰੂਸੀ ਪ੍ਰਗਟਾਵਾ——————H.G.
  2. ਸਰਬ-ਸਲਾਵੀਆਂ ਦੇ ਟਾਕਰੇ 'ਤੇ ਪੱਛਮੀ ਸਭਿਅਤਾ ਦੇ ਧਾਰਨੀਆਂ ਲਈ ਇਕ ਲਕਬ।——————H.G.