ਪੰਨਾ:Mumu and the Diary of a Superfluous Man.djvu/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣ-ਪਛਾਣ

7

ਜਿਨ੍ਹਾਂ ਨੇ ਉਹੀ ਆਜ਼ਾਦੀ ਲੈ ਲਈ ਹੈ, ਉਹੀ ਗਿਆਨ ਹਾਸਲ ਕਰ ਲਿਆ ਹੈ ਜਿਸ ਲਈ ਮੈਂ ਘਾਲਣਾ ਘਾਲੀ, ਚਾਹੇ ਉਨ੍ਹਾਂ ਨੇ ਇਹ ਵੱਖਰੇ ਅਤੇ ਘੱਟ ਤਕਲੀਫ਼ਦੇਹ ਸਾਧਨਾਂ ਰਾਹੀਂ ਹਾਸਲ ਕੀਤਾ ਹੈ। ਮੇਰੀ ਇੱਛਾ ਸਿਰਫ਼ ਇਹ ਦੱਸਣ ਦੀ ਹੈ ਕਿ ਮੈਨੂੰ ਕੋਈ ਹੋਰ ਤਰੀਕਾ ਨਜ਼ਰ ਨਹੀਂ ਆਉਂਦਾ ਸੀ। ਮੈਂ ਉਸੇ ਹਵਾ ਵਿਚ ਸਾਹ ਨਹੀਂ ਲੈ ਸਕਦਾ ਸਾਂ। ਮੈਂ ਉਸੇ ਮਾਹੌਲ ਵਿਚ ਨਹੀਂ ਰਹਿ ਸਕਦਾ ਸੀ ਜਿਸ ਨਾਲ ਮੈਂ ਨਫ਼ਰਤ ਕਰਦਾ ਸਾਂ। ਮੇਰੇ ਵਿਚ ਸ਼ਾਇਦ ਹਿੰਮਤ ਦੀ, ਲੋੜੀਂਦੀ ਤਾਕਤ ਅਤੇ ਚਰਿੱਤਰ ਦੇ ਤਾਣ ਦੀ ਘਾਟ ਸੀ। ਇਹ ਮੇਰੇ ਲਈ ਜ਼ਰੂਰੀ ਸੀ ਕਿ ਮੈਂ ਆਪਣੇ ਦੁਸ਼ਮਣ ਤੋਂ ਦੂਰੀ ਬਣਾ ਲਵਾਂ ਤਾਂ ਕਿ ਉਸ ਦੂਰੀ ਤੋਂ ਉਸ ਦੇ ਖਿਲਾਫ਼ ਵਧੇਰੇ ਜ਼ਬਰਦਸਤ ਹਮਲਾ ਕਰਨ ਦੇ ਯੋਗ ਹੋ ਸਕਾਂ। ਮੇਰੀ ਨਿਗਾਹ ਵਿਚ ਉਸ ਦੁਸ਼ਮਣ ਦਾ ਇਕ ਪ੍ਰਭਾਸ਼ਿਤ ਰੂਪ ਅਤੇ ਇਕ ਨਾਮ ਸੀ - ਇਹ ਸੀ 'ਭੋਂ-ਗ਼ੁਲਾਮ ਰੱਖਣ ਦਾ ਹੱਕ।' ਇਸ ਸ਼ਿਲਾਲੇਖ ਦੇ ਤਹਿਤ ਮੈਂ ਉਹ ਸਭ ਕੁਝ ਇਕੱਤਰ ਅਤੇ ਇਕਾਗਰ ਕਰ ਲਿਆ ਜਿਸ ਦੇ ਖਿਲਾਫ਼ ਮੈਂ ਆਖ਼ਿਰ ਤਕ ਲੜਨ ਦਾ ਇਰਾਦਾ ਬਣਾ ਲਿਆ ਸੀ। ਮੈਂ ਕਦੇ ਰਾਜ਼ੀਨਾਮਾ ਨਾ ਕਰਨ ਦੀ ਸਹੁੰ ਚੁੱਕ ਲਈ ਸੀ। ਇਹ ਮੇਰੀ 'ਹਾਨੀਬਲ ਦੀ ਸਹੁੰ' ਸੀ ਅਤੇ ਮੈਂ ਉਸ ਸਮੇਂ ਇਕੱਲਾ ਨਹੀਂ ਸੀ ਜਿਸ ਨੇ ਇਹ ਚੁੱਕੀ ਸੀ। ਇਸ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਦੇ ਅਤੇ ਸਮਰੱਥ ਬਣਨ ਲਈ ਮੈਂ ਪੱਛਮ ਨੂੰ ਗਿਆ ਸੀ। ਮੈਂ ਇਹ ਨਹੀਂ ਮੰਨਦਾ ਕਿ ਪੱਛਮਪੂਜ ਹੋਣ ਦੇ ਮੇਰੇ ਹੇਜ ਦੀ ਪ੍ਰਕਿਰਿਆ ਨੇ ਮੈਨੂੰ ਰੂਸੀ ਜੀਵਨ ਨਾਲ ਪੂਰਨ ਹਮਦਰਦੀ ਤੋਂ, ਰੂਸ ਕੀ ਹੈ ਅਤੇ ਇਸ ਨੂੰ ਕਿਸ ਚੀਜ਼ ਦੀ ਲੋੜ ਹੈ, ਉਸ ਨੂੰ ਸਮਝਣ ਤੋਂ ਵਾਂਝਿਆਂ ਕਰ ਦਿੱਤਾ ਹੈ...।"

ਤੁਰਗਨੇਵ ਦੀ ਲੇਖਣੀ ਵਿਚੋਂ ਉਸ ਦੀਆਂ ਹਮਦਰਦੀਆਂ ਅਤੇ ਨਾਪਸੰਦਗੀਆਂ ਬਾਰੇ ਅਤੇ ਉਸ ਦੀਆਂ ਲਿਖਤਾਂ ਦੇ ਆਧਾਰ ਬਣੇ ਉਸ ਦੇ ਸਿਧਾਂਤਾਂ ਦੇ ਬਾਰੇ ਇਹ ਟੋਟਾ ਉਸ ਦੇ ਮਿਹਨਤ ਦੀ ਸਮਝ ਲਈ ਸਭ ਤੋਂ ਵਧੀਆ ਟੋਹਾਂ ਦਾ ਕੰਮ ਦਿੰਦਾ ਹੈ। ਸਪਸ਼ਟ ਹੈ ਕਿ ਰੂਸੀ ਸਮਾਜ ਦੇ ਸਭ ਤੋਂ ਨੀਵੇਂ ਅਤੇ ਸਭ ਤੋਂ ਉੱਚੇ - ਭੋਂ-ਗ਼ੁਲਾਮ ਅਤੇ ਕੁਲੀਨ - ਲੋਕ ਸਨ ਜਿਨ੍ਹਾਂ ਨੂੰ ਉਸ ਨੇ ਆਪਣੇ ਕੈਨਵਸ 'ਤੇ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ। ਮੱਧ ਵਰਗ ਦੀ ਸੱਚਮੁਚ ਰੂਸੀ-ਸਿਆਸੀ ਜੀਵਨ ਵਿਚ ਭੂਮਿਕਾ ਸੀ ਪਰ ਇਹ ਮਹੱਤਵਪੂਰਨ ਨਹੀਂ ਸੀ। ਤੁਰਗਨੇਵ ਭੋਂ-ਗ਼ੁਲਾਮ ਨੂੰ ਇਕ ਤਕੜਾ ​​ਅਤੇ ਉਪਯੋਗੀ ਮਜ਼ਦੂਰ ਮੰਨਦਾ ਸੀ ਜੋ ਨੈਤਿਕਤਾ ਦੀ ਇਕ ਸਹਿਜ ਭਾਵਨਾ ਨਾਲ ਨਿਵਾਜ਼ਿਆ ਪਰੰਤੂ ਦੁਨੀਆ ਤੋਂ ਦੂਰ ਅਲੱਗ-ਥਲੱਗ ਰਹਿ ਰਿਹਾ ਸੀ ਅਤੇ ਆਪਣੇ ਆਪ ਇਕ ਸ਼ਬਦ ਵੀ ਬੋਲਣ ਤੋਂ ਅਸਮਰੱਥ ਸੀ। ਦੂਜੇ ਪਾਸੇ ਕੁਲੀਨ ਵਰਗਾਂ ਨੂੰ ਉਹ ਬੇਕਾਰ ਸਮਝਦਾ ਸੀ।