ਪੰਨਾ:Mumu and the Diary of a Superfluous Man.djvu/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

8

ਜਾਣ-ਪਛਾਣ

ਕਿਸਾਨ ਦੀ ਮਜ਼ਦੂਰੀ ਦੇ ਖਪਤਕਾਰ ਜਿਸ ਦਾ ਹੱਕ ਉਨ੍ਹਾਂ ਨੂੰ ਜਨਮ ਦੇ ਸਬੱਬ ਨਾਲ ਮਿਲਿਆ ਸੀ[ ਅਮੀਰੀ ਅਤੇ ਆਲਸ ਨੇ ਉਨ੍ਹਾਂ ਦੀ ਹਿੰਮਤ ਖੋਹ ਲਈ ਸੀ ਜੋ ਵੀ ਉਨ੍ਹਾਂ ਦੇ ਸੰਪਰਕ ਵਿਚ ਆਉਂਦੇ ਸਭ ਨਿਰਾਸ਼ ਹੋ ਜਾਂਦੇ। ਇਸ ਲਈ ਉਹ ਉਨ੍ਹਾਂ ਦੇ "ਮੰਡਲ" ਨੂੰ ਸਰਾਪਿਆ ਹੋਇਆ ਸਮਝਦਾ ਸੀ, ਭਾਵੇਂ ਕਿ ਉਹ ਖ਼ੁਦ ਉਸ ਵਿਚ ਪੈਦਾ ਹੋਇਆ ਅਤੇ ਪਲਿਆ ਸੀ।

ਇਸ ਦ੍ਰਿਸ਼ਟੀਕੋਣ ਅਨੁਸਾਰ ਮੈਂ ਉਸ ਦੀਆਂ ਲਿਖਤਾਂ ਵਿਚੋਂ ਅੰਗਰੇਜ਼ੀ ਵਿਚ ਅਨੁਵਾਦ ਕਰਨ ਲਈ ਦੋ ਸ਼ਬਦ-ਚਿੱਤਰਾਂ ਦੀ ਚੋਣ ਕੀਤੀ ਹੈ ਜੋ ਪ੍ਰਸਿੱਧ ਲੇਖਕ ਦੇ ਅਹਿਮ ਵਿਚਾਰਾਂ ਨੂੰ ਦਰਸਾਉਂਦੇ ਹਨ। "ਮੁਮੂ" ਅਤੇ "ਇੱਕ ਫ਼ਾਲਤੂ ਮਨੁੱਖ ਦੀ ਡਾਇਰੀ" ਇਸ ਪ੍ਰਕਿਰਿਆ ਲਈ ਮੈਨੂੰ ਸਭ ਤੋਂ ਢੁੱਕਵੀਆਂ ਲਿਖਤਾਂ ਲੱਗੀਆਂ ਹਨ। ਪਹਿਲੀ ਵਿਚ ਗਰਾਸੀਮ ਰੂਸੀ ਭੋਂ-ਗ਼ੁਲਾਮ ਦੇ ਕੁਦਰਤੀ ਰੂਪ ਨੂੰ ਸਾਕਾਰ ਕਰਦਾ ਹੈ। "ਉਸ ਦੀ ਮਾਲਕਣ" ਦੇ ਘਰੇਲੂ ਨੌਕਰਾਂ ਦਾ ਸਮੂਹ ਜਿਸ ਵਿਚ ਉਸ ਦਿਓਕੱਦ ਆਦਮੀ ਨੂੰ ਲਿਆਂਦਾ ਗਿਆ ਹੈ, ਵਿਖਾਉਂਦਾ ਹੈ ਕਿ ਜਦੋਂ ਉਹ ਆਪਣੇ ਮਾਲਕ ਦੇ ਮਾਹੌਲ ਵਿਚ ਆਉਂਦਾ ਹੈ ਤਾਂ ਉਸ ਦਾ ਕੀ ਬਣਦਾ ਹੈ। "ਇੱਕ ਫ਼ਾਲਤੂ ਮਨੁੱਖ ਦੀ ਡਾਇਰੀ" ਤੋਂ ਪਤਾ ਲੱਗਦਾ ਹੈ ਕਿ ਕੁਲੀਨ ਵਰਗਾਂ ਦੀ ਅੰਤਿਮ ਹੋਣੀ ਕੀ ਹੈ ਜੋ ਕਿ ਨਾਇਕ ਦੇ ਆਲੇ-ਦੁਆਲੇ ਜੁੜੇ ਪਾਤਰਾਂ ਰਾਹੀਂ ਦਰਸਾਈ ਗਈ ਹੈ। ਇਨ੍ਹਾਂ ਵਿਚ ਸਰਕਾਰੀ ਨੌਕਰੀ ਕਰਦੇ ਸ਼ਾਨਦਾਰ ਰਾਜਕੁਮਾਰ ਤੋਂ ਲੈ ਕੇ ਲੇਖਕ ਦੀ "ਡਾਇਰੀ" ਤਕ ਅਨੇਕ ਪਾਤਰ ਹਨ। ਤੁਰਗਨੇਵ ਦੀਆਂ ਰਚਨਾਵਾਂ ਦੇ ਪਾਠਕ ਇਹ ਜਾਣਨਗੇ ਕਿ ਉਸ ਦੇ ਸਾਰੇ ਨਾਵਲ ਅਤੇ ਸ਼ਬਦ-ਚਿੱਤਰ ਇਨ੍ਹਾਂ ਦੋਵਾਂ ਥੀਮਾਂ ਦੇ ਵੱਖੋ-ਵੱਖਰੇ ਰੂਪ ਹਨ ਪਰ ਉਸ ਦੀਆਂ ਹੋਰ ਰਚਨਾਵਾਂ ਦਾ ਮੁੱਲ, ਉਸ ਦੇ ਅੱਗੇ ਲਿਆਂਦੇ ਮੁੱਖ ਸ਼ਬਦ-ਚਿੱਤਰਾਂ ਦੇ ਗਿਆਨ ਨਾਲ ਘਟਾਇਆ ਨਹੀਂ ਜਾ ਸਕਦਾ ਕਿਉਂਕਿ ਮਾਨਸਿਕ ਗਹਿਰਾਈਆਂ ਵਿਚ ਉਸ ਦੀ ਟੁੱਭੀ ਅਤੇ ਮਨੁੱਖੀ ਦਿਲ ਦੀਆਂ ਤਾਰਾਂ ਉੱਪਰ ਉਸ ਦੀ ਉਸਤਾਦਾਂ ਵਾਲੀ ਛੇੜ ਹਮੇਸ਼ਾ ਹਮਦਰਦੀ ਦੇ ਭਾਵ ਜਗਾਏਗੀ। ਉਸ ਦੀ ਲਿਖਤ ਦਾ ਥੀਮ ਭਾਵੇਂ ਕੋਈ ਵੀ ਹੋਵੇ। ਆਪਣੇ ਹੱਥ ਵਿਚ ਦੋਹਾਂ ਤੱਤਾਂ ਦੀ ਹੁਨਰੀ ਵੰਡ ਨਾਲ ਤੁਰਗਨੇਵ ਹਮੇਸ਼ਾ ਨਵੀਆਂ ਮਨੋਵਿਗਿਆਨਕ ਸਮੱਸਿਆਵਾਂ ਪੇਸ਼ ਕਰਨ ਅਤੇ ਮਨੁੱਖੀ ਜੀਵਨ ਦੇ ਨਵੇਂ ਪੜਾਵਾਂ ਨੂੰ ਦਰਸਾਉਣ ਵਿਚ ਸਫ਼ਲ ਰਿਹਾ। ਉਸ ਦੀਆਂ ਲਿਖਤਾਂ ਮਨੁੱਖੀ ਆਤਮਾ ਦੀਆਂ ਕਵਿਤਾਵਾਂ ਹਨ। ਉਸ ਦਾ ਤਰੀਕਾ ਅਤਿਅੰਤ ਸ਼ਲਾਘਾਯੋਗ ਹੈ। ਉਹ ਪਾਠਕ ਦੀ ਉਤਸੁਕਤਾ ਦਾ ਫਾਇਦਾ ਉਠਾ ਕੇ ਉਸ ਦੀ ਦਿਲਚਸਪੀ ਨੂੰ ਨੱਕਾ ਨਹੀਂ ਲਾਉਂਦਾ।