ਇੱਕ ਫ਼ਾਲਤੂ ਆਦਮੀ ਦੀ ਡਾਇਰੀ
119
ਇਕ ਯੂਨਾਨੀ ਯਾਤਰੂ, ਸ਼੍ਰੀਮਾਨ ਪਾਂਡਾਪਿਪਾਲੋ ਜੋ ਇਤਫ਼ਾਕਨ ਹੀ ਓ--- ਵਿਚ ਵੱਸ ਗਿਆ ਸੀ ਜੋ ਪਹਿਲੇ ਦਰਜੇ ਦਾ ਗੱਪੀ ਸੀ ਅਤੇ ਪ੍ਰਿੰਸ ਨਾਲ ਦਵੰਧ ਯੁੱਧ ਬਾਰੇ ਮੇਰੇ ਵਿਰੁੱਧ ਸਭ ਤੋਂ ਵੱਧ ਗੁੱਸਾ ਕੱਢਣ ਵਾਲਾ ਸੀ। ਉਹ ਕਾਹਲੀ ਵਿਚ ਮੇਰੇ ਘਰ ਆਇਆ। ਮੇਰੇ ਅਰਦਲੀ ਨੂੰ ਉਸ ਦੀ ਘੋਸ਼ਣਾ ਕਰਨ ਦਾ ਸਮਾਂ ਵੀ ਦਿੱਤੇ ਬਿਨਾਂ ਉਹ ਮੇਰੇ ਕਮਰੇ ਵਿਚ ਆ ਗਿਆ। ਉਸ ਨੇ ਮੇਰੀ ਬਾਂਹ ਫੜ ਲਈ ਅਤੇ ਇਸ ਨੂੰ ਅਤਿਅੰਤ ਦੋਸਤਾਨਾ ਅੰਦਾਜ਼ ਵਿਚ ਘੁੱਟਿਆ। ਉਸ ਨੇ ਮੁਆਫ਼ੀ ਲਈ ਮੇਰੀਆਂ ਮਿੰਨਤਾਂ ਕੀਤੀਆਂ। ਮੇਰੇ ਨਾਲ ਆਪਣੀਆਂ ਬੇਇਨਸਾਫ਼ੀਆਂ ਲਈ ਖਿਮਾ ਦੀ ਵਾਰ-ਵਾਰ ਮੰਗ ਕੀਤੀ। ਉਸ ਨੇ ਮੈਨੂੰ ਬਹਾਦਰੀ ਅਤੇ ਦਰਿਆਦਿਲੀ ਦਾ ਆਦਰਸ਼ ਕਿਹਾ, ਪ੍ਰਿੰਸ ਲਈ ਸਭ ਤੋਂ ਘਿਨਾਉਣੇ ਸ਼ਬਦਾਂ ਵਿਚ ਗੱਲ ਕੀਤੀ। ਉਸ ਨੇ ਮਿਸਟਰ ਓਜੋਗਿਨ ਨੂੰ ਵੀ ਨਹੀਂ ਬਖ਼ਸ਼ਿਆ। ਓਜੋਗਿਨ ਨੂੰ ਉਸ ਦੀ ਰਾਇ ਅਨੁਸਾਰ ਰੱਬ ਵਲੋਂ ਬਣਦੀ ਸਜ਼ਾ ਮਿਲੀ ਸੀ। ਲੀਜ਼ਾ ਬਾਰੇ ਇਕ ਦੋ ਟਿੱਪਣੀਆਂ ਕੀਤੀਆਂ ਅਤੇ ਮੇਰੇ ਵੱਲੋਂ ਇਕ ਸ਼ਬਦ ਕਹਿਣ ਤੋਂ ਪਹਿਲਾਂ ਹੀ ਮੇਰੇ ਮੋਢੇ ਨੂੰ ਚੁੰਮ ਕੇ ਅੱਖ ਦੇ ਪਲਕਾਰੇ ਵਿਚ ਚਲਾ ਗਿਆ। ਮੈਨੂੰ ਬਹੁਤ ਸਾਰੀਆਂ ਹੋਰ ਗੱਲਾਂ ਦੇ ਨਾਲ ਦੱਸ ਗਿਆ ਕਿ ਪ੍ਰਿੰਸ ਦੇ ਚਲੇ ਜਾਣ ਤੋਂ ਇਕ ਦਿਨ ਪਹਿਲਾਂ ਓਜੋਗਿਨ ਨੇ ਉਸ ਨੂੰ ਵਿਆਹ ਦੇ ਬਾਰੇ ਕੁਝ ਸੰਕੇਤ ਦਿੱਤੇ ਸਨ ਪਰ ਉਸ ਸਹਿਜ ਸੁਭਾ ਜਵਾਬ ਦਿੱਤਾ ਸੀ, ਐ ਸੱਚੇ ਸੁਆਮੀ, ਉਹ ਕਦੇ ਵੀ ਕਿਸੇ ਨੂੰ ਧੋਖਾ ਨਹੀਂ ਦਿੰਦਾ ਕਿ ਉਸ ਦਾ ਅਜੇ ਵਿਆਹ ਕਰਾਉਣ ਦਾ ਕੋਈ ਇਰਾਦਾ ਨਹੀਂ ਸੀ। ਇਸ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ।
ਅਗਲੇ ਦਿਨ ਮੈਂ ਓਜੋਗਿਨ ਨੂੰ ਮਿਲਣ ਚਲਾ ਗਿਆ ਜਦੋਂ ਉਸ ਦੇ ਕਮਜ਼ੋਰ ਨਜ਼ਰ ਅਰਦਲੀ ਨੇ ਮੈਨੂੰ ਅੰਦਰ ਆਉਂਦੇ ਦੇਖਿਆ ਤਾਂ ਉਹ ਉੱਛਲ ਪਿਆ। ਮੈਂ ਉਸ ਨੂੰ ਮੇਰੇ ਆਉਣ ਬਾਰੇ ਦੱਸਣ ਲਈ ਕਿਹਾ। ਮੈਨੂੰ ਓਜੋਗਿਨ ਦੇ ਰਿਹਾਇਸ਼ੀ ਕਮਰੇ ਵਿਚ ਜਾਣ ਦੀ ਬੇਨਤੀ ਕੀਤੀ ਗਈ ਸੀ।
ਕੱਲ੍ਹ ਤਕ।
30 ਮਾਰਚ- ਕੱਕਰ ਵਾਲਾ ਦਿਨ
ਇਸ ਤਰ੍ਹਾਂ ਮੈਂ ਓਜੋਗਿਨ ਦੇ ਮਕਾਨ ਵਿਚ ਦਾਖ਼ਲ ਹੋ ਗਿਆ। ਮੈਂ ਉਸ ਵਿਅਕਤੀ ਨੂੰ ਕੁਝ ਵੀ ਦੇਣ ਲਈ ਤਿਆਰ ਸੀ ਜੋ ਮੇਰੀ ਉਸ ਸਮੇਂ ਦੀ ਤਸਵੀਰ ਦਿਖਾ ਸਕਦਾ ਜਦੋਂ ਉਹ ਸਨਮਾਨਯੋਗ, ਮਾਣਯੋਗ ਅਧਿਕਾਰੀ ਨੇ ਕਾਹਲੀ-ਕਾਹਲੀ ਆਪਣੇ ਡ੍ਰੈਸਿੰਗ-ਗਾਊਨ ਦੇ ਬਟਨ ਲਾਏ ਅਤੇ ਬਾਹਾਂ ਫ਼ੈਲਾ ਕੇ ਮੈਨੂੰ ਮਿਲਣ ਆਇਆ। ਮੈਨੂੰ ਇਵੇਂ ਲੱਗਾ ਜਿਵੇਂ ਮੈਂ ਮਸ਼ਹੂਰ ਜਰਨੈਲ ਸਕੀਪੀਓ ਅਫ਼ਰੀਕਾਨਸ ਦਾ ਰੂਪ ਧਾਰ ਲਿਆ ਹੋਵੇ। ਅਵੱਸ਼ ਹੀ ਮੂਕ ਜਿੱਤ, ਉਦਾਰਤਾ ਭਰਪੂਰ ਵਡੱਪਣ ਦੇ