ਪੰਨਾ:Mumu and the Diary of a Superfluous Man.djvu/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

127

ਰੁਕੀ, ਉਸ ਦੇ ਚਿਹਰੇ ਵੱਲ ਦੇਖਿਆ ਅਤੇ ਆਪਣਾ ਹੱਥ ਉਸ ਵੱਲ ਅੱਗੇ ਵਧਾ ਕੇ ਸਾਫ਼ ਆਵਾਜ਼ ਵਿਚ ਕਿਹਾ:

"ਮੈਂ ਇਸ ਨਾਲ ਸਹਿਮਤ ਹਾਂ, ਬਿਜ਼ਮਨਕੋਫ਼। ਮੈਂ ਕਦੇ ਵੀ ਇਸ ਪੇਸ਼ਕਸ਼ ਨੂੰ ਸਵੀਕਾਰ ਨਾ ਕਰਦੀ ਜੇਕਰ ਮੈਂ ਇਹ ਸੋਚਦੀ ਕਿ ਤੁਸੀਂ ਮੈਨੂੰ ਬਚਾਉਣ ਲਈ, ਮੈਨੂੰ ਡਰਾਉਣੀ ਸਥਿਤੀ ਵਿਚੋਂ ਕੱਢਣ ਖ਼ਾਤਿਰ ਹੀ ਇਹ ਚਾਹੁੰਦੇ ਹੋ ਪਰ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ - ਤੁਹਾਨੂੰ ਸਭ ਕੁਝ ਪਤਾ ਸੀ ਅਤੇ ਤੁਸੀਂ ਫਿਰ ਵੀ ਮੈਨੂੰ ਪਿਆਰ ਕਰਦੇ ਹੋ। ਮੈਨੂੰ ਕਦੇ ਤੁਹਾਡੇ ਨਾਲੋਂ ਵਧੇਰੇ ਭਰੋਸੇਮੰਦ ਅਤੇ ਈਮਾਨਦਾਰ ਮਿੱਤਰ ਨਹੀਂ ਮਿਲੇਗਾ। ਮੈਂ ਤੁਹਾਡੀ ਪਤਨੀ ਬਣਾਂਗੀ।"

ਬਿਜ਼ਮਨਕੋਫ ਨੇ ਉਸ ਦਾ ਹੱਥ ਚੁੰਮਿਆ। ਉਹ ਉਦਾਸ ਜਿਹੀ ਮੁਸਕਰਾ ਕੇ ਘਰ ਦੇ ਅੰਦਰ ਚਲੀ ਗਈ। ਬਿਜ਼ਮਨਕੋਫ ਝਾੜੀਆਂ ਵਿਚ ਗਾਇਬ ਹੋ ਗਿਆ ਅਤੇ ਮੈਂ ਘਰ ਚਲਾ ਗਿਆ। ਉਸ ਨੇ ਲੀਜ਼ਾ ਨੂੰ ਸ਼ਾਇਦ ਉਹੀ ਕਿਹਾ ਸੀ ਜੋ ਮੈਂ ਉਸ ਨੂੰ ਕਹਿਣ ਦਾ ਇਰਾਦਾ ਬਣਾਇਆ ਸੀ ਅਤੇ ਉਸ ਨੂੰ ਉਸ ਦਾ ਉਹੀ ਜਵਾਬ ਮਿਲਿਆ ਸੀ ਜੋ ਮੈਂ ਉਸ ਕੋਲੋਂ ਸੁਣਨਾ ਚਾਹੁੰਦਾ ਸੀ। ਇਸ ਲਈ ਹੁਣ ਮੇਰੇ ਲਈ ਕੁਝ ਹੋਰ ਕਰਨ ਵਾਲਾ ਨਹੀਂ ਸੀ। ਉਨ੍ਹਾਂ ਦਾ ਦੋ ਹਫ਼ਤਿਆਂ ਬਾਅਦ ਵਿਆਹ ਹੋ ਗਿਆ। ਓਜੋਗਿਨਾਂ ਲੀਜ਼ਾ ਦੁਆਰਾ ਵਰ ਲੱਭ ਲਏ ਜਾਣ ਦੀ ਖ਼ੁਸੀ ਵਿਚ ਖੀਵੇ ਸਨ।

ਹੁਣ ਦੱਸੋ ਭਲਾ, ਕੀ ਮੈਂ ਇੱਕ ਫ਼ਾਲਤੂ ਆਦਮੀ ਨਹੀਂ ਹਾਂ? ਕੀ ਮੈਂ ਇਸ ਕਿੱਸੇ ਵਿਚ ਇਕ ਫ਼ਾਲਤੂ ਆਦਮੀ ਦੀ ਭੂਮਿਕਾ ਨਹੀਂ ਨਿਭਾਈ? ਪ੍ਰਿੰਸ, ਉਸ ਦੀ ਭੂਮਿਕਾ ਸਾਰੇ ਲੋਕ ਸਮਝ ਸਕਦੇ ਹਨ। ਬਿਜ਼ਮਨਕੋਫ ਦੀ ਭੂਮਿਕਾ ਆਸਾਨੀ ਨਾਲ ਸਮਝਾਈ ਜਾ ਸਕਦੀ ਹੈ ਪਰ ਮੈ! ਮੈਨੂੰ ਕਿਸ ਮਕਸਦ ਲਈ ਉਸ ਕਿੱਸੇ ਵਿਚ ਰੱਖਿਆ ਗਿਆ ਸੀ? ਗੱਡੀ ਦੇ ਪੰਜਵੇਂ ਪਹੀਏ ਦੀ ਕਿੰਨੀ ਮੰਦਭਾਗੀ ਭੂਮਿਕਾ ਮੈਂ ਨਿਭਾਈ। ਓ, ਮੈਂ ਦੁਖੀ ਮਹਿਸੂਸ ਕਰ ਰਿਹਾ ਹਾਂ! ਠੀਕ ਜਿਵੇਂ ਭੋਂ-ਗ਼ੁਲਾਮਾਂ ਦੀ ਕਹਾਵਤ ਹੈ, ਇਕ ਵਾਰ ਹੋਰ ਤੇ ਇਕ ਵਾਰ ਹੋਰ - ਇਕ ਦਿਨ, ਕਿਸੇ ਹੋਰ ਦਿਨ ਅਤੇ ਮੈਂਨੂੰ ਕੁਝ ਵੀ ਮਹਿਸੂਸ ਨਹੀਂ ਹੋਵੇਗਾ, ਮੰਦਾ ਨਾ ਚੰਗਾ।

31 ਮਾਰਚ

ਇਹ ਬੁਰਾ ਹੈ ਕਿ ਮੈਂ ਆਪਣੇ ਮੰਜੇ 'ਤੇ ਪਿਆ ਹੁਣ ਲਿਖ ਰਿਹਾ ਹਾਂ। ਕੱਲ੍ਹ ਨਾਲੋਂ ਅੱਜ ਮੌਸਮ ਬਦਲ ਗਿਆ ਹੈ। ਅੱਜ ਇਕ ਸੰਪੂਰਨ ਗਰਮੀ ਦਾ ਦਿਨ ਹੈ। ਬਹੁਤ ਤਪਿਆ ਹੈ। ਹਵਾ ਵਿਚ ਸਿੱਲ੍ਹੀ ਧਰਤੀ ਦੀ ਗੰਧ ਘੁਲੀ ਹੋਈ ਹੈ - ਤਿੱਖੀ, ਚੁੱਭਵੀਂ, ਲਗਪਗ ਦਮਘੋਟੂ ਗੰਧ। ਇਸ ਤਰ੍ਹਾਂ ਜਾਪਦਾ ਹੈ ਕਿ ਸਭ ਕੁਝ ਪਿਘਲ, ਖੰਡ-ਖੰਡ ਅਤੇ ਘੁਲ ਰਿਹਾ ਹੋਵੇ। ਧੁੰਦ