ਜਾਣ-ਪਛਾਣ
11
ਸਗੋਂ ਇਕ ਕੋਮਲ ਕਾਵਿਕ ਗੰਭੀਰਤਾ ਹੈ ਜੋ ਉਸ ਦੀ ਪ੍ਰਤਿਭਾ ਦੀ ਮੁੱਖ ਵਿਸ਼ੇਸ਼ਤਾ ਹੈ। ਇਸ ਤੋਂ ਇਲਾਵਾ ਉਸ ਦੇ ਬਿਰਤਾਂਤਾਂ ਵਿਚ ਕਾਵਿਕ ਵਰਣਨ ਦਾ ਅਸਾਧਾਰਣ ਸੁਹੱਪਣ ਹੈ। ਉਹ ਜੋ ਪਾਤਰ ਅਤੇ ਸਥਿਤੀਆਂ ਚਿਤਰਦਾ ਹੈ, ਉਹ ਉਨ੍ਹਾਂ ਦੀ ਮਨੋਵਿਗਿਆਨਕ ਸਮਝ ਦੀ ਡੂੰਘਾਈ ਅਤੇ ਛੋਹ ਦੀ ਕੋਮਲਤਾ ਹੈ।"
ਮੈਂ ਉਮੀਦ ਕਰਦਾ ਹਾਂ ਕਿ ਇਹ ਕੁਝ ਟਿੱਪਣੀਆਂ ਮੇਰੇ ਪ੍ਰਸਿੱਧ ਦੇਸ਼ਵਾਸੀ ਦੀਆਂ ਲਿਖਤਾਂ ਅਤੇ ਪ੍ਰਤਿਭਾ ਬਾਰੇ ਬਿਹਤਰ ਸਮਝ ਬਣਾਉਣ ਵਿਚ ਯੋਗਦਾਨ ਪਾਉਣਗੀਆਂ ਜਿਸ ਦੀ ਮੌਤ ਦਾ ਸੋਗ ਸਾਹਿਤਕ ਦੁਨੀਆ 3 ਸਤੰਬਰ ਤੋਂ ਮਨਾ ਰਹੀ ਹੈ। ਇਹ ਦੋ ਰੇਖਾ-ਚਿੱਤਰਾਂ ਦਾ ਮੂਲ ਤੋਂ ਅਨੁਵਾਦ ਕਰਨ ਦਾ ਮੇਰਾ ਯਤਨ (ਤੁਰਗਨੇਵ ਦੀਆਂ ਜ਼ਿਆਦਾਤਰ ਰਚਨਾਵਾਂ, ਮੈਨੂੰ ਇਹ ਜਾਣ ਕੇ ਅਫ਼ਸੋਸ ਹੈ ਕਿ ਫ੍ਰੈਂਚ ਜਾਂ ਜਰਮਨ ਅਨੁਵਾਦਾਂ ਤੋਂ ਅੰਗਰੇਜ਼ੀ ਵਿਚ ਅਨੁਵਾਦ ਕੀਤੇ ਗਏ ਹਨ ਅਤੇ ਇਸ ਨਾਲ ਉਨ੍ਹਾਂ ਦੇ ਮੂਲ ਤੱਤ, ਵਲਵਲੇ ਦੇ ਵੇਗ ਅਤੇ ਉਨ੍ਹਾਂ ਦੇ ਮਹੱਤਵ ਵਿਚ ਬੜਾ ਭਾਰੀ ਨੁਕਸਾਨ ਹੋਇਆ ਹੈ) ਜੋ ਇਸ ਜਿਲਦ ਵਿਚ ਪੇਸ਼ ਕੀਤਾ ਗਿਆ ਹੈ। ਅੰਗਰੇਜ਼ੀ-ਪਾਠਕਾਂ ਵਲੋਂ ਸਵੀਕਾਰ ਕੀਤਾ ਜਾਵੇਗਾ। ਹੈਨਰੀ ਗੇਰਸੋਨੀ
ਨਿਊਯਾਰਕ, ਅਕਤੂਬਰ 26, 1883.