ਮੂਮੂ
53
ਅਤੇ ਪਿੰਡ ਦੇ ਫੋਰਮੈਨ ਨੂੰ ਮਿਲਣ ਲਈ ਤੁਰੰਤ ਬਾਹਰ ਆ ਗਿਆ। ਫੋਰਮੈਨ ਵੀ ਉਸ ਨੂੰ ਦੇਖ ਕੇ ਹੈਰਾਨ ਹੋ ਗਿਆ ਪਰ ਘਾਹ ਦੀ ਵਾਢੀ ਅਜੇ ਸ਼ੁਰੂ ਹੀ ਹੋਈ ਸੀ ਅਤੇ ਗਰਾਸੀਮ ਜਿਹੇ ਕਾਮੇ ਦੀ ਬੜੀ ਲੋੜ ਸੀ। ਜਲਦੀ ਹੀ ਉਸ ਨੂੰ ਇਕ ਦਾਤੀ ਥਮਾ ਦਿੱਤੀ ਗਈ ਅਤੇ ਉਹ ਵਾਢੀ ਕਰਨ ਲਈ ਕੰਮ 'ਤੇ ਚਲਾ ਗਿਆ ਜਿਵੇਂ ਉਹ ਪੁਰਾਣੇ ਸਮੇਂ ਵਿਚ ਕਰਿਆ ਕਰਦਾ ਸੀ। ਉਸ ਨੇ ਮਨ ਲਾ ਕੇ ਕੰਮ ਕੀਤਾ। ਦਾਤੀ 'ਤੇ ਉਸ ਦੇ ਹੱਥ ਦੀ ਸ਼ਕਤੀਸ਼ਾਲੀ ਪਕੜ ਅਤੇ ਉਸ ਦੀ ਫਾਟ ਦੇਖ ਕੇ ਦੂਜੇ ਮਜ਼ਦੂਰ ਦੰਗ ਰਹਿ ਜਾਂਦੇ।
ਗਰਾਸੀਮ ਦੇ ਮਾਸਕੋ ਛੱਡਣ ਤੋਂ ਇਕ ਦਿਨ ਬਾਅਦ ਘਰ ਵਿਚ ਉਸ ਦੀ ਕਮੀ ਮਹਿਸੂਸ ਹੋਈ ਤਾਂ ਦੋ ਜਣੇ ਉਸ ਦੀ ਕੋਠੜੀ ਵਿਚ ਗਏ ਅਤੇ ਇਸ ਨੂੰ ਖੁੱਲ੍ਹੀ ਅਤੇ ਖਾਲੀ ਦੇਖ ਕੇ ਸੇਵਾਦਰ ਗਵਰੀਲੋ ਨੂੰ ਗੂੰਗੇ-ਬੋਲ਼ੇ ਦੀ ਗ਼ੈਰ-ਹਾਜ਼ਰੀ ਦੱਸੀ। ਉਸ ਨੇ ਆਪਣੇ ਮੋਢੇ ਝਟਕੇ, ਆਪਣੇ ਸਿਰ ਦੇ ਪਿਛਲੇ ਪਾਸੇ ਖੁਰਕ ਕੀਤੀ ਅਤੇ ਸਿੱਟਾ ਕੱਢਿਆ ਕਿ ਗਰਾਸੀਮ ਜਾਂ ਤਾਂ ਆਪ ਵੀ ਕੁੱਤੇ ਦੇ ਨਾਲ ਡੁੱਬ ਮੋਇਆ ਸੀ ਜਾਂ ਭੱਜ ਗਿਆ ਸੀ। ਉਸ ਨੇ ਪੁਲਿਸ ਹੈੱਡਕੁਆਰਟਰ ਨੂੰ ਇਹ ਸੁਨੇਹਾ ਭੇਜਿਆ ਕਿ ਫਲਾਂ ਭੋਂ-ਗ਼ੁਲਾਮ ਲਾਪਤਾ ਸੀ ਅਤੇ ਇਹ ਗੱਲ ਮਾਲਕਣ ਨੂੰ ਦੱਸਣ ਲਈ ਗਿਆ।
ਇਹ ਸੁਣ ਕੇ ਮਾਲਕਣ ਗੁੱਸੇ ਨਾਲ ਲਾਲ-ਪੀਲੀ ਹੋ ਗਈ। ਉਹ ਚੀਖਦੀ, ਝਿੜਕਦੀ, ਧਮਕੀਆਂ ਦਿੰਦੀ ਅਤੇ ਬੇਹੋਸ਼ ਹੋ ਜਾਂਦੀ। ਉਸ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਸ ਨੇ ਕਦੇ ਕੁੱਤੇ ਨੂੰ ਤਬਾਹ ਕਰਨ ਦਾ ਹੁਕਮ ਨਹੀਂ ਦਿੱਤਾ ਅਤੇ ਆਖ਼ਿਰ ਉਸ ਨੇ ਸੇਵਾਦਾਰ ਨੂੰ ਅਜਿਹੀ ਝਿੜਕ ਦਿੱਤੀ ਕਿ ਉਹ ਸਾਰਾ ਦਿਨ ਆਪਣਾ ਸਿਰ ਖੁਰਕਦਾ ਰਿਹਾ ਅਤੇ "ਠੀਕ ਹੈ, ਠੀਕ ਹੈ!" ਬਕਦਾ ਰਿਹਾ। ਕੇਵਲ ਸ਼ਾਮ ਨੂੰ ਹੀ ਅੰਕਲ ਖਵੋਸਤ ਉਸ ਨੂੰ "ਠੀਕ, ਠੀਕ, ਠੀਕ ਹੈ!" ਕਹਿ ਕੇ ਉਸ ਦਾ ਦਿਮਾਗ਼ ਟਿਕਾਣੇ ਲਿਆਉਣ ਵਿਚ ਕਾਮਯਾਬ ਹੋਇਆ।
ਚਾਰ ਦਿਨ ਬਾਅਦ ਇਹ ਜਾਣਕਾਰੀ ਪਿੰਡ ਤੋਂ ਆਈ ਕਿ ਗਰਾਸੀਮ ਸੁਰੱਖਿਅਤ ਪਿੰਡ ਪਹੁੰਚ ਗਿਆ ਸੀ। ਮਾਲਕਣ ਨੂੰ ਥੋੜ੍ਹਾ ਜਿਹਾ ਚੈਨ ਮਿਲਿਆ। ਉਸ ਨੇ ਹੁਕਮ ਦਿੱਤਾ ਕਿ ਉਸ ਨੂੰ ਤੁਰੰਤ ਵਾਪਿਸ ਮਾਸਕੋ ਭੇਜਿਆ ਜਾਵੇ ਪਰ ਇਕ ਪਲ ਸੋਚਣ ਦੇ ਬਾਅਦ ਉਸ ਨੇ ਇਹ ਕਹਿੰਦੇ ਹੋਏ ਹੁਕਮ ਵਾਪਿਸ ਲੈ ਲਿਆ ਕਿ ਉਸ ਨੂੰ ਆਪਣੇ ਘਰ ਅਜਿਹੇ ਨਾਸ਼ੁਕਰੇ ਨੌਕਰ ਦੀ ਕੋਈ ਲੋੜ ਨਹੀ ਸੀ।
ਐਪਰ, ਛੇਤੀ ਹੀ ਪਿੱਛੋਂ ਉਸ ਦੀ ਮੌਤ ਹੋ ਗਈ, ਅਤੇ ਉਸ ਦੇ ਵਾਰਸਾਂ ਨੂੰ