ਪੰਨਾ:Mumu and the Diary of a Superfluous Man.djvu/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

72

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਲਾਗੂ ਨਹੀਂ ਹੁੰਦਾ। ਹੋਰ ਵਿਅਕਤੀ ਚੰਗੇ ਜਾਂ ਮਾੜੇ, ਬੁੱਧੀਮਾਨ ਜਾਂ ਬੇਵਕੂਫ਼, ਖੁਸ਼ਗਵਾਰ ਜਾਂ ਨਾਖੁਸ਼ਗਵਾਰ ਹੋ ਸਕਦੇ ਹਨ ਪਰ ਫ਼ਾਲਤੂ ਲੋਕ ਕੋਈ ਵੀ ਨਹੀ ਹੁੰਦੇ। ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਸੰਸਾਰ ਉਨ੍ਹਾਂ ਦੇ ਬਗ਼ੈਰ ਨਹੀਂ ਚੱਲ ਸਕਦਾ। ਸੰਸਾਰ ਉਨ੍ਹਾਂ ਤੋਂ ਬਿਨਾਂ ਵੀ ਚੱਲ ਸਕਦਾ ਹੈ ਪਰ ਵਿਅਰਥਤਾ ਉਨ੍ਹਾਂ ਦੀ ਮੁੱਖ ਵਿਸ਼ੇਸ਼ਤਾ ਨਹੀਂ ਹੁੰਦੀ। ਫ਼ਾਲਤੂ ਹੋਣਾ ਉਨ੍ਹਾਂ ਦੀ ਵਿਲੱਖਣ ਸਿਫ਼ਤ ਨਹੀਂ ਹੈ ਜਦੋਂ ਤੁਸੀਂ ਉਨ੍ਹਾਂ ਬਾਰੇ ਗੱਲ ਕਰਦੇ ਹੋ ਤਾਂ ਅਜਿਹਾ ਲਕਬ ਤੁਹਾਡੇ ਮਨ ਵਿਚ ਕਦੇ ਨਹੀਂ ਆਵੇਗਾ ਅਤੇ ਮੈਂ - ਮੇਰੇ ਬਾਰੇ ਹੋਰ ਕੀ ਕਿਹਾ ਜਾ ਸਕਦਾ ਹੈ? "ਇੱਕ ਫ਼ਾਲਤੂ ਆਦਮੀ," ਬੱਸ, ਇਹੀ ਸਭ ਕੁਝ ਹੈ; "ਲੋੜੀਂਦੀ ਗਿਣਤੀ ਤੋਂ ਪਾਰ ਇੱਕ", ਅਤੇ ਹੋਰ ਕੁਝ ਨਹੀਂ। ਇਸ ਤਰ੍ਹਾਂ ਜਾਪਦਾ ਹੈ, ਜਿਵੇਂ ਕੁਦਰਤ ਨੇ ਮੇਰੇ ਸੰਸਾਰ ਵਿਚ ਆਉਣ ਨੂੰ ਟਿੱਚ ਜਾਣਿਆ ਸੀ। ਇਸੇ ਕਾਰਨ ਉਸ ਨੇ ਮੇਰੇ ਨਾਲ ਅਣਚਾਹੇ ਬਿਨ-ਬੁਲਾਏ ਮਹਿਮਾਨ ਵਾਲਾ ਸਲੂਕ ਕੀਤਾ। ਇਕ ਹਾਜ਼ਰ-ਜਵਾਬ ਸਾਥੀ, ਪ੍ਰੈਫਰੈਂਸ* ਦੇ ਇਕ ਮਹਾਨ ਪ੍ਰੇਮੀ ਨੇ ਮੇਰੀ ਮਾਂ ਬਾਰੇ ਗੱਲਾਂ ਕਰਦੇ ਹੋਏ, ਇਕ ਵਾਰ ਇਕ ਬਹੁਤ ਹੀ ਸਹੀ ਟਿੱਪਣੀ ਕੀਤੀ ਸੀ। ਉਸ ਨੇ ਕਿਹਾ, "ਇਹ ਤੇਰੇ ਜਨਮ ਲੈਣ ਤੋਂ ਪਹਿਲਾਂ ਦੀ ਗੱਲ ਸੀ। ਤੇਰੀ ਮਾਂ ਤੈਨੂੰ ਭਾਰ ਸਮਝਣ ਲੱਗ ਪਈ ਸੀ।" ਹੁਣ ਮੈਂ ਬਿਨਾਂ ਕਿਸੇ ਕੌੜੀ ਭਾਵਨਾ ਦੇ ਬਾਰੇ ਗੱਲ ਕਰ ਰਿਹਾ ਹਾਂ। ਇਹ ਹੁਣ ਬੀਤੇ ਦਾ ਜੋ ਮਾਮਲਾ ਹੈ?

ਆਪਣੀ ਪੂਰੀ ਜ਼ਿੰਦਗੀ ਦੌਰਾਨ ਮੈਨੂੰ ਹਮੇਸ਼ਾ ਆਪਣੀ ਥਾਂ ਮੱਲੀ ਹੋਈ ਮਿਲੀ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਮੈਂ ਉਸ ਜਗ੍ਹਾ ਦੀ ਤਾਂਘ ਕਰਦਾ ਸੀ ਜਿੱਥੇ ਮੈਨੂੰ ਨਹੀਂ ਹੋਣਾ ਚਾਹੀਦਾ ਸੀ। ਮੈਂ ਚਿੜਚਿੜਾ, ਡਰਪੋਕ ਅਤੇ ਸੰਵੇਦਨਸ਼ੀਲ ਸੀ, ਜਿਵੇਂ ਕਿ ਸਾਰੇ ਬਿਮਾਰ ਵਿਅਕਤੀ ਹੁੰਦੇ ਹਨ। ਮੇਰੇ ਵਿਚਾਰਾਂ ਅਤੇ ਜਜ਼ਬਾਤਾਂ ਵਿਚਕਾਰ ਅਤੇ ਇਨ੍ਹਾਂ ਦੇ ਪ੍ਰਗਟਾਵੇ ਦੇ ਵਿਚਕਾਰ ਲਗਾਤਾਰ ਇਕ ਊਲ-ਜਲੂਲ, ਸਮਝ ਤੋਂ ਪਰ੍ਹੇ ਅਤੇ ਅਲੰਘ ਰੁਕਾਵਟ ਸੀ। ਇਹ ਮੇਰੀ ਖ਼ੁਦ ਦੇ ਸੁਆਰਥ ਜਾਂ ਮੇਰੀ ਹਸਤੀ ਦੇ ਬੇਢੰਗੇਪਣ ਦੇ ਕਾਰਨ ਸੀ ਜਦੋਂ ਵੀ ਕਦੇ ਮੈਂ ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਅਤੇ ਇਸ ਰੁਕਾਵਟ ਨੂੰ ਸਰ ਕਰਨ ਲਈ ਮਨ ਬਣਾਉਂਦਾ ਸੀ ਤਾਂ ਮੇਰੀਆਂ ਹਰਕਤਾਂ ਤੇ ਮੇਰੇ ਚਿਹਰੇ ਦੇ ਹਾਵ-ਭਾਵ ਇੰਨੇ ਅਸੁਭਾਵਕ ਹੋ ਜਾਂਦੇ ਕਿ ਮੇਰਾ ਸਮੁੱਚਾ ਵਜੂਦ ਇਕ ਅਜੀਬ ਸ਼ਕਲ ਧਾਰ ਲੈਂਦਾ। ਮੈਂ ਨਾ ਸਿਰਫ਼ ਅਸਹਿਜ ਅਤੇ ਆਠਰਿਆ ਦਿਖਾਈ ਦੇਣ ਲੱਗਦਾ,

*ਤਾਸ਼ ਦੀ ਇਕ ਖੇਡ ਜੋ ਰੂਸੀ ਸਮਾਜ ਦੇ ਰੱਜੇ-ਪੁੱਜੇ ਤਬਕਿਆਂ ਵਿਚ ਬਹੁਤ ਮਸ਼ਹੂਰ ਹੈ।