ਪੰਨਾ:Mumu and the Diary of a Superfluous Man.djvu/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

89

ਮੈਂ ਸੰਸਾਰ ਵਿਚ ਇਕ ਪਲ ਭਰ ਦੀ ਭਾਵਨਾ ਬਾਰੇ ਨਿਰਣਾ ਕਰ ਸਕਦਾ ਸੀ, ਚਾਹੇ ਇਹ ਚੰਗੇ ਲਈ ਹੋਵੇ ਜਾਂ ਬੁਰੇ ਲਈ। ਇਸ ਦਾ ਕਾਰਨ ਤੇ ਮਹੱਤਵ ਕੀ? ਪਰੰਤੂ ਇਹ ਮਾਮਲਾ ਮੇਰੀਆਂ ਕਨਸੋਆਂ, ਭਾਵਨਾਵਾਂ ਅਤੇ ਗ਼ਲਤ-ਫ਼ਹਿਮੀਆਂ ਨਾਲ ਸੰਬੰਧਿਤ ਦਾਰਸ਼ਨਿਕ ਸਵਾਲ ਬਾਰੇ ਹੋ ਸਕਦਾ ਹੈ। ਉਹ ਛੇਤੀ ਹੀ ਛਟ ਜਾਣੀਆਂ ਸਨ ਅਤੇ ਮੈਂ ਉਨ੍ਹਾਂ ਦੇ ਅਸਲ ਮੁੱਲ ਨੂੰ ਹੇਠ ਲਿਖੇ ਤਰੀਕੇ ਨਾਲ ਸਿੱਖਣਾ ਸੀ:

ਇਕ ਸਵੇਰ, ਓਜੋਗਿਨ ਦੇ ਘਰ ਵਿਚ ਦਾਖਲ ਹੋਣ 'ਤੇ ਮੈਂ ਦਲਾਨ ਵਿਚ ਇਕ ਅਣਜਾਣ ਪਰ ਟੁਣਕਵੀਂ ਅਵਾਜ਼ ਸੁਣੀ ਜਦੋਂ ਮੈਂ ਹਾਲ ਵਿਚ ਮੇਰਾ ਓਵਰਕੋਟ ਉਤਾਰ ਰਿਹਾ ਸੀ। ਦਲਾਨ ਦਾ ਦਰਵਾਜ਼ਾ ਖੁੱਲ੍ਹ ਗਿਆ ਅਤੇ ਕਰੀਬ ਪੱਚੀ ਸਾਲ ਦਾ ਇਕ ਨੌਜਵਾਨ ਬਾਹਰ ਆਇਆ ਜਿਸ ਦੀ ਦਿੱਖ ਬੜੀ ਸੁਹਣੀ ਸੀ। ਉਸ ਦੇ ਨਾਲ ਮੇਜ਼ਬਾਨ ਸੀ। ਉਸ ਨੇ ਝਟ-ਪਟ ਆਪਣਾ ਫੌਜੀ ਚੋਗਾ ਉਤਾਰਿਆ ਜੋ ਹੈਟ-ਸਟੈਂਡ 'ਤੇ ਲਟਕ ਰਿਹਾ ਸੀ। ਕਿਰੀਲਾ ਮਤਵੇਈਏਵਿਚ ਨਾਲ ਹੱਥ ਹਿਲਾਇਆ ਅਤੇ ਮੇਰੇ ਕੋਲੋਂ ਲੰਘ ਕੇ ਉਸ ਨੇ ਕਾਹਲੀ ਕਾਹਲੀ ਪਰ ਨਿਮਰਤਾ ਨਾਲ ਆਪਣੀ ਟੋਪੀ ਦੀ ਕਿਨਾਰੀ ਨੂੰ ਛੋਹਿਆ ਤੇ ਚਲਾ ਗਿਆ।

"ਇਹ ਕੌਣ ਹੈ?" ਮੈਂ ਓਜੋਗਿਨ ਨੂੰ ਪੁੱਛਿਆ।

"ਪ੍ਰਿੰਸ ਐੱਨ --," ਉਸ ਨੇ ਇਕ ਗੰਭੀਰ ਅੰਦਾਜ਼ ਨਾਲ ਜਵਾਬ ਦਿੱਤਾ; "ਸੇਂਟ ਪੀਟਰਸਬਰਗ ਤੋਂ ਨਵੇਂ ਭਰਤੀ ਕੀਤੇ ਗਏ ਰੰਗਰੂਟਾਂ ਦੀ ਟੁਕੜੀ ਦਾ ਚਾਰਜ ਲੈਣ ਲਈ ਭੇਜਿਆ ਗਿਆ ਹੈ ਪਰ ਨੌਕਰ ਕਿੱਥੇ ਹਨ?" ਉਸ ਨੇ ਨਾਰਾਜ਼ਗੀ ਨਾਲ ਕਿਹਾ। "ਇੱਥੇ ਕੋਈ ਵੀ ਨਹੀਂ ਸੀ ਜੋ ਉਸ ਨੂੰ ਉਸ ਦਾ ਚੋਗਾ ਹੀ ਫੜਾ ਦਿੰਦਾ।"

"ਕੀ ਇਹ ਲੰਬੇ ਸਮੇਂ ਤੋਂ ਇੱਥੇ ਹੈ?" ਮੈਂ ਫਿਰ ਪੁੱਛਿਆ।

"ਉਹ ਬੀਤੀ ਸ਼ਾਮ ਆਇਆ ਸੀ। ਮੈਂ ਉਸ ਨੂੰ ਆਪਣੇ ਘਰ ਦੇ ਇਕ ਕਮਰੇ ਵਿਚ ਰਿਹਾਇਸ਼ ਕਰਨ ਦੀ ਆਗਿਆ ਵੀ ਦਿੱਤੀ, ਪਰ ਉਸ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਇੱਕ ਬਹੁਤ ਵਧੀਆ ਬੰਦਾ ਜਾਪਦਾ ਹੈ।"

"ਕੀ ਉਹ ਕਾਫੀ ਚਿਰ ਤੁਹਾਡੇ ਘਰ ਵਿਚ ਸੀ?"

"ਲਗਪਗ ਇਕ ਘੰਟੇ ਤੋਂ ਉਹ ਸ਼੍ਰੀਮਤੀ ਓਜੋਗਿਨ ਨਾਲ ਜਾਣ-ਪਛਾਣ ਦਾ ਇੱਛਕ ਸੀ।"

"ਕੀ ਤੁਸੀਂ, ਉਸ ਦੀ ਜਾਣ-ਪਛਾਣ ਕਰਵਾਈ?"

"ਬੇਸ਼ੱਕ।"

"ਅਤੇ ਅਲਿਜ਼ਬੈਥ ਕਿਰੀਲੋਵਨਾ?"

"ਬੇਸ਼ੱਕ, ਉਸ ਨੇ ਵੀ ਆਪਣੀ ਜਾਣ-ਪਛਾਣ ਕਰਵਾਈ।"