ਇੱਕ ਫ਼ਾਲਤੂ ਆਦਮੀ ਦੀ ਡਾਇਰੀ
91
ਦਰਵਾਜ਼ਾ ਹਲਕਾ ਜਿਹਾ ਚੀਕਿਆ। ਲੀਜ਼ਾ ਇਕ ਪਲ ਲਈ ਰੁਕੀ। ਮੈਂ ਨਹੀਂ ਹਿੱਲਿਆ। ਅੰਤ ਉਸ ਨੇ ਬੰਦ ਕਰ ਦਿੱਤਾ ਅਤੇ ਚਲੀ ਗਈ।
ਇਸ ਤੋਂ ਬਾਅਦ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ। ਮੈਨੂੰ ਦੇਖ ਕੇ ਲੀਜ਼ਾ ਦੇ ਚਿਹਰੇ ਦੇ ਹਾਵ-ਭਾਵਾਂ ਤੋਂ ਹੋਰ ਕੋਈ ਮਤਲਬ ਨਹੀਂ ਨਿਕਲਦਾ ਸੀ ਕਿ ਉਸ ਨੂੰ ਅਣਚਾਹੀ ਮੁਲਕਾਤ ਤੋਂ ਬਚਣ ਦਾ ਮੌਕਾ ਚੰਗੀ ਕਿਸਮਤ ਨਾਲ ਮਿਲ ਗਿਆ ਸੀ ਜਦੋਂ ਉਸ ਨੂੰ ਲੱਗਿਆ ਕਿ ਮੈਂ ਉਸ ਨੂੰ ਨਹੀਂ ਵੇਖਿਆ, ਤਾਂ ਉਸ ਦੀਆਂ ਅੱਖਾਂ ਵਿਚ ਖੁਸ਼ੀ ਦੀ ਅਚਾਨਕ ਚਮਕ, ਸਪਸ਼ਟ ਤੌਰ 'ਤੇ ਦੱਸਦੀ ਸੀ ਕਿ ਉਸ ਨੂੰ ਮੇਰੇ ਨਾਲ ਪਿਆਰ ਨਹੀਂ ਸੀ। ਮੈਂ ਦੇਰ ਤਕ ਬੰਦ ਦਰਵਾਜ਼ੇ ਨੂੰ ਵੇਖਦਾ ਰਿਹਾ। ਇਸ ਸ਼ੀਸ਼ੇ ਦੇ ਪਿਛੋਕੜ ਵਿਚ ਦਰਵਾਜ਼ਾ ਇਕ ਵੈਰਾਨ ਜਗ੍ਹਾ ਵਾਂਗ ਜਾਪਦਾ ਸੀ।
ਮੈਂ ਆਪਣੀ ਬੇਮੇਚ ਹਸਤੀ 'ਤੇ ਹੱਸਣਾ ਚਾਹਿਆ ਪਰ ਮੈਂ ਆਪਣਾ ਸਿਰ ਝੁਕਾਇਆ, ਘਰ ਚਲਾ ਗਿਆ ਅਤੇ ਸੋਫ਼ੇ 'ਤੇ ਢੇਰੀ ਹੋ ਗਿਆ। ਮੈਂ ਬਹੁਤ ਜ਼ਿਆਦਾ ਸਤਾਇਆ ਹੋਇਆ ਮਹਿਸੂਸ ਕਰ ਰਿਹਾ ਸੀ - ਦਿਲ ਏਨਾ ਭਾਰੀ ਭਾਰੀ ਸੀ ਕਿ ਰੋ ਵੀ ਨਹੀਂ ਸਕਦਾ ਸੀ, ਤੇ ਰੋਣਾ ਵੀ ਕਾਹਦੇ ਲਈ ਸੀ। ਮੈਂ ਪਿੱਠ ਪਰਨੇ ਮੁਰਦਿਆਂ ਦੀ ਤਰ੍ਹਾਂ ਪਿਆ ਸੀ। ਹੱਥ ਮੈਂ ਛਾਤੀ 'ਤੇ ਰੱਖੇ ਹੋਏ ਸਨ। ਕਈ ਵਾਰ ਮੇਰੇ ਮੂੰਹੋਂ ਹੌਕੇ ਨਾਲ ਨਿੱਕਲਿਆ, "ਕੀ ਇਹੀ ਗੱਲ ਹੈ? ਕੀ ਇਹੀ ਗੱਲ ਹੈ? ਪਾਠਕ ਇਸ ਪ੍ਰਸ਼ਨ ਨੂੰ ਕਿਵੇਂ ਸਮਝਦਾ ਹੈ?
26 ਮਾਰਚ - ਬਸੰਤ
ਅਗਲੇ ਦਿਨ ਜਦੋਂ ਮੈਂ ਓਜੋਗਿਨ ਦੇ ਉਸੇ ਦਲਾਨ ਵਿਚ ਆਪਣੇ ਆਪ ਨਾਲ ਬੜੇ ਲੰਮੇ ਸੰਘਰਸ਼ ਤੋਂ ਬਾਅਦ ਧੜਕਦੇ ਦਿਲ ਨਾਲ ਦਾਖ਼ਲ ਹੋਇਆ। ਮੈਂ ਉਹ ਆਦਮੀ ਨਹੀਂ ਸੀ ਜਿਸ ਨੂੰ ਉਹ ਪਿਛਲੇ ਤਿੰਨ ਹਫ਼ਤਿਆਂ ਤੋਂ ਜਾਣਦੇ ਸੀ। ਮੇਰੀਆਂ ਸਾਰੀਆਂ ਪੁਰਾਣੀਆਂ ਆਦਤਾਂ ਜਿਨ੍ਹਾਂ ਨੂੰ ਮੈਂ ਮੇਰੇ ਦਿਲ ਵਿਚ ਪਨਪੀ ਪਿਆਰ ਦੀ ਭਾਵਨਾ ਦੇ ਅਸਰ ਹੇਠ ਛੱਡ ਦਿੱਤਾ ਸੀ, ਸਭ ਅਚਾਨਕ ਪਰਤ ਆਈਆਂ ਸਨ। ਇਕ ਛੋਟੇ ਜਿਹੇ ਅਰਸੇ ਦੀ ਗ਼ੈਰ-ਹਾਜ਼ਰੀ ਦੇ ਬਾਅਦ ਪਰਤੇ ਘਰ ਦੇ ਮਾਲਕਾਂ ਵਾਂਗ ਪੂਰੀ ਤਰ੍ਹਾਂ ਮੇਰੀ ਹੋਂਦ ਵਿਚ ਸਮਾ ਗਈਆਂ ਸਨ। ਮੇਰੇ ਵਰਗੇ ਵਿਅਕਤੀ ਆਮ ਤੌਰ 'ਤੇ ਹਾਜ਼ਰ ਤੱਥਾਂ ਅਨੁਸਾਰ ਨਹੀਂ, ਸਗੋਂ ਬਣੇ ਪ੍ਰਭਾਵਾਂ ਦੇ ਅਨੁਸਾਰ ਚੱਲਦੇ ਹਨ। ਕੇਵਲ ਇਕ ਦਿਨ ਪਹਿਲਾਂ ਮੈਨੂੰ ਆਪਸੀ ਪਿਆਰ ਦੀਆਂ ਮਿੱਠੀਆਂ ਆਸਾਂ ਨਾਲ ਭਰਿਆ ਹੋਇਆ ਸੀ ਅਤੇ ਅੱਜ ਮੈਂ ਆਪਣੇ ਦੁੱਖਾਂ ਦੇ ਕਾਰਨ ਨਿਰਾਸ਼ਾ ਵਿਚ ਸੀ। ਹਾਲਾਂਕਿ ਮੇਰੇ ਕੋਲ ਇਨ੍ਹਾਂ ਦੋਨੋਂ ਤਰ੍ਹਾਂ ਦੀਆਂ ਭਾਵਨਾਵਾਂ ਵਿਚੋਂ ਕਿਸੇ ਦਾ ਕੋਈ ਉਚਿਤ ਕਾਰਨ ਨਹੀਂ ਸੀ। ਮੈਂ ਸ਼ਾਇਦ ਪ੍ਰਿੰਸ ਐੱਨ ਨਾਲ ਈਰਖ਼ਾ ਨਹੀਂ ਕਰ ਸਕਦਾ,