ਪੰਨਾ:Nar nari.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨ ਦਾ ਖਾਹਸ਼ਮੰਦ ਹੈ
ਨੰ: ਦੋ ਸੁਗਰਾ ਤੇ ਨੰ: ਤਿੰਨ ਨਈਮਾਂ ਬਾਰੇ ਕੁਛ ਸੋਚਣਾ ਹੀ ਫਜ਼ੂਲ ਸੀ, ਕਿਉਂਕਿ ਉਹ ਦੋਵੇਂ ਇਕ ਕੱਟੜ ਮੌਲਵੀ ਦੀਆਂ ਧੀਆਂ ਸਨ। ਉਨਾਂ ਦਾ ਖਿਆਲ ਕਰਦਿਆਂ ਹੀ ਸਈਦ ਦੀਆਂ - ਅੱਖਾਂ ਸਾਹਮਣੇ ਮਜੀਤ ਦੀਆਂ ਉਹ ਸਫਾਂ ਆ ਜਾਂਦੀਆਂ, ਜਿਨ੍ਹਾਂ ਉਤੇ ਮੌਲਵੀ ਸਾਹਿਬ ਲੋਕਾਂ ਨੂੰ ਨਮਾਜ਼ ਪੜਾਉਂਦੇ ਅਤੇ ਬਾਂਗ ਦੇਣ ਵਿਚ ਮਸਤ ਰਹਿੰਦੇ ਸਨ । ਇਹ ਕੁੜੀਆਂ ਜਵਾਨ ਤੇ ਸੋਹਣੀਆਂ ਸਨ, ਪਰ, ਅਜੀਬ ਗੱਲ ਹੈ ਕਿ ਦਹਾਂ ਦੇ ਚਿਹਰ ਮਸੀਤ ਦੀਆਂ ਮਹਿਰਾਬਾਂ ਵਰਗੇ ਸਨ। ਜਦੋਂ ਸਈਦ ਆਪਣੇ ਘਰ ਵਿਚ ਬੈਠਾ ਉਨ੍ਹਾਂ ਦੀ ਅਵਾਜ਼ ਸੁਣਦਾ ਤਾਂ ਉਸ ਨੂੰ ਇਸ ਤਰਾਂ ਪਰਤੀਤ ਹੁੰਦਾ ਜਿਵੇਂ ਨਿਯਮ ਅਨੁਸਾਰ ਹੌਲੀ ਹੌਲੀ ਕੋਈ ਦੁਆ ਮੰਗ ਰਿਹਾ ਹੋਵੇ ... ... ... ਅਜਿਹੀ ਦੁਆ ਜਿਸ ਦਾ ਮਤਲਬ ਦੁਆ ਮੰਗਣ ਵਾਲ ਆਪ ਵੀ ਨਹੀਂ ਸਮਝਦਾ। ਉਨਾਂ ਨੂੰ ਕੇਵਲ ਖੁਦਾ ਨਾਲ ਹੀ ਮੁਹੱਬਤ ਕਰਨੀ ਸਿਖਾਈ ਗਈ ਸੀ, ਇਸ ਲਈ ਸਈਦ ਉਨ੍ਹਾਂ ਨਾਲ ਪਿਆਰ ਨਹੀਂ ਸੀ ਕਰਨਾ ਚਾਹੁੰਦਾ ਹੈ ।
ਉਹ ਮਨੁੱਖ ਸੀ ਤੇ ਕੇਵਲ ਮਨੁੱਖ ਨਾਲ ਹੀ ਮੁਹੱਬਤ ਕਰ ਸਕਦਾ ਸੀ ਅਤੇ ਸਰਾ ਤੇ ਨਈਮਾ ਨੂੰ ਤੇ ਸਿਖਿਆ ਹੀ ਅਜਿਹੀ ਮਿਲੀ ਸੀ ਕਿ ਉਹ ਕੇਵਲ ਪਰਲੋਕ ਵਿਚ ਹੀ ਧਰਮਾਤਮਾ ਲੋਕਾਂ ਦੇ ਕੰਮ ਆ ਸਕਣ। ਜਦੋਂ ਸਈਦ ਨੇ ਉਨਾਂ ਬਾਰੇ ਸੋਚਿਆ ਤਾਂ ਆਪਣੇ ਆਪ ਨੂੰ ਕਹਿਣ ਲੱਗਾ:-
ਭਈ ਨਹੀਂ, ਇਨਾਂ ਨਾਲ ਮੈਂ ਮੁਹੱਬਤ ਨਹੀਂ ਕਰ ਮਕਦਾ, ਜਿਹੜੀਆਂ ਅੰਤ ਦਆਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ । ਇਸੇ ਲਈ ਉਸ ਨੇ ਸੂਚੀ ਵਿਚੋਂ ਗੁਰਾ ਤੇ ਨਈਮਾ ਦਾ ਨਾਂ ਕੱਟ ਦਿੱਤਾ ਸੀ
ਨੰ: ਚਾਰ ਪੁਸ਼ਪਾ, ਨੰਬਰ ਪੰਜ ਬਿਮਲਾ ਅਤੇ ਨੰਬਰ ਛੇ ਰਾਜ ਕੁਮਾਰੀ-ਇਹ ਤਿੰਨੇ ਕੁੜੀਆਂ ਜਿਨਾਂ ਦਾ ਆਪਸ ਵਿਚ ਪਤਾ

੧੭.