ਪੰਨਾ:Nar nari.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਕੀ ਸਬੰਧ ਸੀ-ਸਾਹਮਣੇ ਵਾਲੇ ਮਕਾਨ ਵਿਚ ਰਹਿੰਦੀਆਂ ਸਨ। ਪੁਸ਼ਪਾ ਬਾਰੇ ਕੁਛ ਸੋਚਣਾ ਹੀ ਬੇਅਰਥ ਸੀ, ਕਿਉਂਕਿ ਜਲਦੀ ਹੀ ਉਸ ਦਾ ਵਿਆਹ ਹੋਣ ਵਾਲਾ ਸੀ ਇਕ ਬਜਾਜ਼ ਨਾਲ, ਜਿਸਦਾ ਨਾਂ ਓਨਾਂ ਹੀ ਭੱਦਾ ਸੀ, ਜਿੰਨਾਂ ਪੁਸ਼ਪਾ ਦਾ ਸੋਹਣਾ ਸੀ । ਉਹ ਆਮ ਕਰਕੇ ਉਸਨੂੰ ਛੇੜਦਾ ਰਹਿੰਦਾ ਸੀ ਅਤੇ ਬਾਰੀ ਵਿਚੋਂ ਉਸ ਨੂੰ ਆਪਣੀ ਕਾਲੀ ਅਚਕਨ ਦਿਖਾ ਕੇ ਪਛਦਾ-ਪੁਸ਼ਪਾ ! ਭਲਾ ਦੱਸ ਤਾਂ ਮੇਰੀ ਅਚਕਨ ਦਾ ਰੰਗ ਕਿਹੋ ਜਿਹਾ ਏ ? ਪੁਸ਼ਪਾਂ ਦੀਆਂ ਗੱਲਾਂ ਉਤੇ ਘੜੀ ਦੀ ਘੜੀ ਗੁਲਾਬ ਦੇ ਫੁੱਲ ਖਿੜ ਪੈ'ਦੇ ਤੇ ਉਹ ਬੜੀ ਖੁਸ਼ੀ ਨਾਲ ਉੱਤਰ ਦੇ ਦੀ, ਨੀਲਾ' ।
ਉਸ ਦੇ ਹੋਣ ਵਾਲੇ ਪਤੀ ਦਾ ਨਾਂ ਕਾਲ ਮੱਲ ਸੀ । ਇਹ ਕੋਈ ਨਹੀਂ ਸੀ ਜਾਣਦਾ ਕਿ ਉਸ ਦੇ ਮਾਤਾ ਪਿਤਾ ਨੇ ਇਹ ਨਾਂ ਰੱਖਣ ਵੇਲੇ ਉਸਦਾ ਕਿਹੜਾ ਹਿੱਤ ਆਪਣੇ ਸ਼ਾਹਮਣੇ ਰੱਖਿਆ ਸੀ। ਉਹ ਜਦੋਂ ਪੁਸ਼ਪਾ ਤੇ ਕਾਲ ਬਾਰੇ ਸੋਚਦਾ ਤਾਂ ਆਪਣੇ ਦਿਲ ਵਿਚ ਕਹਿੰਦਾ ਕਿ ਜੇ ਕਿਸੇ ਹੋਰ ਗੱਲ ਕਰ ਕੇ ਇਨਾਂ ਦਾ ਵਿਆਹ ਨਹੀਂ ਰੁਕ ਸਕਦਾ ਤਾਂ ਕੇਵਲ ਇਸੇ ਕਰਕੇ ਰੋਕ ਦੇਣਾ ਚਾਹੀਦਾ ਹੈ ਕਿ ਉਸ ਦੇ ਹੋਣ ਵਾਲੇ ਪਤੀ ਦਾ ਨਾਂ ਭੱਦਾ ਏ-'ਕਾਲੂ'। ਇਕ ਕਾਲੂ ਤ ਉਸ ਉਪਰ ‘ਮਲ’ ਲਾਨਤ ਹੈ।
ਪਰ ਫੇਰ ਉਹ ਸੋਚਦਾ ਕਿ ਜੇ ਪੁਸ਼ਪਾ ਦਾ ਵਿਆਹ ਕਾਲੂ ਮਲ ਬਜਾਜ ਨਾਲ ਨਾ ਹੋਇਆ ਤਾਂ ਕਿਸੇ ਘਸੀਟਾ ਮੱਲ ਹਲਵਾਈ ਜਾਂ ਕਿਸੇ ਕੁੜੀ ਮੱਲ ਸਰਾਫ਼ ਨਾਲ ਹੋ ਜਾਏਗਾ । ਸੋ ਉਹ ਉਸ ਨਾਲ ਮੁਹੱਬਤ ਨਹੀਂ ਸੀ ਕਰ ਮੁੱਕਦਾ, ਜੇ ਕਰਦਾ ਤਾਂ ਹਿੰਦੂ ਮੁਸਲਿਮ ਛੋਸਾਦ ਖੜਾ ਹੋ ਜਾਣ ਦਾ ਡਰ ਸੀ ! ਇਸ਼ਕ... ਆਪਣੇ ਆਪ ਵਿਚ ਹੀ ਬੜਾ ਭਿਆਨਕ ਹੈ ਤੇ ਫੇਰ ਇਕ ਮੁਸਲਮਾਨ ਇਕ ਹਿੰਦੂ ਲੜਕੀ ਨਾਲ ਕਰੇ, ਬੱਸ ਇਕ ਤੁਫ਼ਾਨ ਖੜਾ ਹੋ ਜਾਣ ਦਾ ਡਰ ਸੀ
ਸ਼ਹਿਰ ਵਿਚ ਕਈ ਵਾਰੀ ਹਿੰਦੂ ਮੁਸਲਿਮ ਫਸਾਦ ਹੋ ਚੁੱਕਾ ਸੀ, ਪਰ ਜਿਸ ਗਲੀ ਵਿਚ ਸਈਦ ਰਹਿੰਦਾ ਸੀ, ਉਹ ਗਲੀ ਇਲਾ

੧੮.