ਪੰਨਾ:Nar nari.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੱਲ ਤੋਂ ਬਚੀ ਹੋਈ ਸੀ । ਜੇ ਉਹ ਪੁਸ਼ਪ', ਬਿਮਲਾ ਜੋ ਰਾਜੇ ਕੁਮਾਰੀ ਵਿਚੋਂ ਕਿਸੇ ਨਾਲ ਵੀ ਮੁਹੱਬਤ ਕਰਨ ਦਾ ਇਰਾਦਾ ਕਰ ਲੈਂਦਾ ਤਾਂ ਪਰਤੱਖ ਸੀ ਕਿ ਦੁਨੀਆਂ ਦੀਆਂ ਸਭੇ ਗਾਈਆਂ ਤੇ ਸੁਰ ਉਸ ਗਲੀ ਵਿਚ ਇਕੱਠੇ ਹੋ ਜਾਂਦੇ । ਸਈਦ ਨੂੰ ਹਿੰਦੂ ਮੁਸਲਿਮ ਫ਼ਸਾਦ ਤੋਂ ਸਖ਼ਤ ਘਣਾ ਸੀ
ਰਾਜ ਕੁਮਾਰੀ ਜਿਹੜੀ ਉਨ੍ਹਾਂ ਦੋਹਾਂ ਤੋਂ ਛੋਟ ਸੀ, ਉਸ ਨੂੰ ਪਸੰਦ ਸੀ। ਉਸਦੀਆਂ ਬੁਲੀਆਂ ਜਦੋਂ ਹਲਕੇ ਹਲਕੇ ਸਵਾਸਾਂ ਨਾਲ ਰਤਾ ਰਤਾ ਖੁਲਦੀਆਂ ਉਸ ਨੂੰ ਬੜੀਆਂ ਪਿਆਰੀਆਂ ਲਗਦੀ | ਉਹ ਬੁਲੀਆਂ ਦੇਖ ਕੇ ਉਸ ਨੂੰ ਸਦਾ ਇਹ ਖਿਆਲ ਆਉਂਦਾ ਕਿ ਚੁੰਮਣ ਉਨਾਂ ਬੁਲੀਆਂ ਨੂੰ ਛੋਹ ਕੇ ਨਿਕਲ ਗਿਆ ਏ । ਇਕ ਵਾਰੀ ਉਸ ਨੇ ਰਾਜ ਕੁਮਾਰੀ ਨੂੰ, ਜਿਹੜੀ ਅਜੇ ਆਪਣੀ ਜ਼ਿੰਦਗੀ ਦੀ ਚੌਧਵੀਂ ਮੰਜ਼ਲ ਪਾਰ ਕਰ ਰਹੀ ਸੀ, ਉਸ ਮਕਾਨ ਦੀ ਤੀਜੀ ਮੰਜ਼ਲੋਂ ਗੁਸਲਖਾਨੇ ਵਿਚ ਨਹੁਦਿਆਂ ਵੇਖਿਆ ਸੀ।ਅਪਣੇ ਮਕਾਨ ਦੇ ਝਰੋਖੇ ਚੋਂ ਜਸਈਦ ਨੇ ਉਸ ਵਲ ਵੇਖਿਆ ਤਾਂ ਉਸਨੂੰ ਇਸਤਰ੍ਹਾਂ ਲੱਗਾ ਜਿਵੇ ਕੋਈ ਅਛੂਤੀ ਕਲਪਨਾ ਦਿਮਾਗ ਵਿਚੋਂ ਨਿਕਲ ਕੇ ਸ਼ਾਕਾਰ ਗਈ ਹੋਵੇ । ਸੂਰਜ ਦੀਆਂ ਮੋਟੀਆਂ ਮੋਟੀਆਂ ਕਿਰਨਾਂ ਉਸ ਦੇ ਨੰਗੇ ਪਿੰਡੇ ਉਤੋਂ ਤਿਲਕ ਤਿਲਕ ਜਾਂਦੀਆਂ ਸਨ।ਉਨ੍ਹਾਂ ਕਿਰਨਾਂ ਨੇ ਉਸ ਦੇ ਗੋਰੇ ਬਦਨ ਉਤੇ ਜਿਵੇਂ ਸੋਨੇ ਦਾ ਪਤਰਾ ਜਿਹਾ ਚੜਾ ਦਿੱਤਾ ਸੀ। ਬਾਲਟੀ ਵਿਚੋਂ ਜਦੋਂ ਉਸ ਨੇ ਪਾਣੀ ਦੀ ਗੜਵੀ ਕੱਢੀ ਅਤੇ ਖੜੀ ਹੋ ਕੇ ਆਪਣੇ ਪਿੰਡੇ ਉਤੇ ਪਾਇਆਂ ਤਾਂ ਉਹ ਸੋਨੇ ਦੀ ਪੁਤਲੀ ਦਿਸ ਰਹੀ ਸੀ । ਪਾਣੀ ਦੇ ਮੋਟੇ ਕਤਰੇ ਉਸ ਦੇ ਪਿੰਡੇ ਤੇ ਉਤੋਂ ਡਿਗ ਡਿਗ ਪੈਂਦੇ ਸਨ ਜਿਵੇਂ ਸੋਨਾ ਪੰਘਰ ਘਰ ਕੇ ਡਿਗ ਰਿਹਾ ਹੋਵੇ ।
ਪੁਸ਼ਪਾ ਤੇ ਬਿਮਲਾ ਨਾਲੋ ਰਾਜ ਕੁਮਾਰੀ ਬੜੀ ਸੁਘੜ ਸੀ। ਉਸ ਦੀਆਂ ਪਤਲੀਆਂ ਉਂਗਲੀਆਂ ਵੀ, ਜਿਹੜੀਆਂ ਹਰ ਵੇਲੇ ਇਉਂ ਹਿਲਦੀਆਂ ਰਹਿੰਦੀਆਂ ਸਨ, ਜਿਵੇਂ ਖਿਆਲੀ ਜੁਰਾਬਾਂ ਉਠ ਰਹੀ ਹੋਵੇ, ਉਸ ਨੂੰ ਬੜੀਆਂ ਪਸੰਦ ਸਨ । ਉਨ੍ਹਾਂ ਉਂਗਲੀਆਂ

੧੯