ਪੰਨਾ:Nar nari.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਉਹ ਜੰਗਲੀ ਘੋੜੀ ਵਾਂਗ ਟੱਪੇਗੀ ਨਹੀਂ। ਰਾਜੋ ਢੱਕੀ ਕੱਜੀ ਤੀਵੀ ਨਹੀਂ ਸੀ ਉਹ ਜਿਹੋ ਜਿਹੀ ਸੀ,ਦੂਰੋਂ ਹੀ ਨਜ਼ਰ ਆਰਹੀ ਸੀ। ਉਸ ਦਾ ਭੱਦਾ ਤੇ ਮੋਟਾ ਹਾਸਾ ਉਸ ਦਾ ਅਸਲੀ ਹਾਸਾ ਸੀ ਅਤੇ ਹੁਣ ਜਦੋਂ ਉਸਦੀਆਂ ਟਪਦੀਆਂ ਅੱਖਾਂ ਨੇਹੰਝੂ ਕੇਰੇ ਸਨ ਤਾਂ ਉਨ੍ਹਾਂ ਵਿਚ ਵੀ ਕੋਈ ਬਨਾਵਟ ਨਹੀਂ ਸੀ । ਰਾਜੇ ਨੂੰ ਸਈਦ ਕਾਫੀ ਚਿਰ ਤੋਂ ਜਾਣਦਾ ਸੀ। ਉਸ ਦੇ ਦੇਖਦਿਆਂ ਦੇਖਦਿਆਂ ਰਾਜੇ ਦੇ ਚਿਹਰੇ ਦੀ ਰੂਪ ਰੇਖਾ ਬਦਲੀ ਸੀ ਅਤੇ ਉਹ ਇਕ ਕੁੜੀ ਤੋਂ ਇਕ ਤੀਵੀਂ ਬਣ ਗਈ ਸੀ।ਹੁਣ ਉਹ ਇਕ ਦੀ ਥਾਂ ਤਿੰਨ ਚਾਰ ਤੀਵੀਆਂ ਵਰਗੀ ਸੀ। ਇਸੇ ਲਈ ਉਹ ਚਾਰ ਸੌਦਾਗਰ ਭਰਾਵਾਂ ਨੂੰ ਕੋਈ ਬਹੁਤੇ ਨਹੀਂ ਸੀ ਸਮਝਦੀ, ਪਰ ਸਈਦ ਨੂੰ ਇਹ ਗੱਲ ਪਸੰਦ ਨਹੀਂ ਸੀ । ਉਹ ਇਕ ਤੀਵੀਂ ਨੂੰ ਇਕੋ ਮਰਦ ਨਾਲ ਸਬੰਧਤ ਦੇਖਣਾ ਚਾਹੁੰਦਾਸੀ,ਪਰ ਏਥੇ ਅਰਥਾਤ ਰਾਜੋਦੇ ਮਾਮਲੇਵਿਚ ਉਸਨੂੰ ਆਪਣੀ ਪਸੰਦ ਤੇ ਨਾਪਸੰਦੀ ਵਿਚ ਰਤਾ ਰੁਕਣਾ ਪੈ ਜਾਂਦਾ ਸੀ। ਕਿਉਂਕਿ ਇਸ ਸਬੰਧੀ ਸੋਚਦਿਆਂ ਹੋਇਆਂ ਉਸਦੇ ਦਿਮਾਗ ਵਿਚ ਕਈ ਤਰਾਂ ਦੇ ਖਿਆਲ ਇਕੱਠੇ ਹੋ ਜਾਂਦੇ ਸਨ। ਕਈ ਵਾਰੀ ਉਹ ਰਾਜੋ ਦੀ ਪ੍ਰਸੰਸਾ ਕਰਨ ਲਗ ਪੈਂਦਾ, ਪਰ ਕਿਉਂ ? ਇਹ ਉਹ ਆਪ ਵੀ ਨਹੀਂ ਸੀ ਜਾਣਦਾ।

ਗਲੀ ਦੇ ਸਾਰੇ ਲੋਕ ਰਾਜ ਨੂੰ ਚੰਗੀ ਤਰਾਂ ਜਾਣਦੇ ਸਨ।ਮਾਸ਼ੀ ਮਹੰਤੋ ਗਲੀ ਦੀ ਸਭ ਤੋਂ ਬੁੱਢੀ ਤੀਵੀ ਸੀ, ਜਿਸ ਦੀ ਨਜ਼ਰਕਮਜ਼ੋਰ ਸੀ ਤੇ ਸੁਣਦੀ ਵੀ ਰਤਾ ਉੱਚਾ ਸੀ.ਰਾਜ ਕੋਲੋਂ ਕੰਮ ਕਰਵਾਕੇ ਉਸ ਦੀ ਪਿੱਠ ਪਿੱਛੇ ਕਿਸੇਕਿਸੇ ਨੂੰ ਕਹਿਣ ਲਗ ਪੈਂਦੀ-ਇਸ ਕੁੜੀ ਨੂੰ ਘਰ ਵਿਚ ਬਹੁਤਾ ਨਾ ਆਉਣ ਦਿਆ ਕਰ,ਨਹੀਂ ਤੇਸੇ ਦਿਨ ਆਪਣੇ ਖਸਮ ਤੋਂ ਹੱਥ ਧੋ ਬੈਠੇਗੀ ਅਤੇ ਇਹ ਕਹਿੰਦਿਆਂ ਸ਼ਾਇਦ ਉਸ ਬੁੱਢੀ ਦੀਆਂ ਝੁਰੜੀਆਂ ਵਿਚ ਉਸ ਦੀ ਜਵਾਨੀ ਦਾ ਕੋਈ ਯਾਦ ਆ ਜਾਂਦੀ ਸੀ ।

ਰਾਜੋ ਦੀ ਪਿੱਠ ਪਿੱਛੇ ਸਾਰੇ ਹੀ ਉਸਨੂੰ ਬੁਰੀ ਕਹਿੰਦੇ ਸਨਤੇ ਉਨਾਂ ਪਾਪਾਂ ਤੇ ਗੁਨਾਹਾਂ ਲਈ ਖੁਦਾ ਕੋਲੋਂ ਮੁਆਫੀ ਮੰਗਦੇ ਸਨ

੩੨.