ਸਮੱਗਰੀ 'ਤੇ ਜਾਓ

ਪੰਨਾ:Nar nari.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਕਾਨ ਵਾਲਾ ਇਸ ਦਾ ਦੋਸਤ ਹੀ ਸੀ, ਜਿਹੜਾ ਇਕ ਹਾਈ ਸਕੂਲ ਦੇ ਇਕ ਕੁੜੀ ਨਾਲ ਮੁਹੱਬਤ ਕਰਦਾ ਸੀ। ਇਕ ਦਿਨ ਇਸ ਕੁੜੀ ਨੇ ਉਸ ਕੋਲੋਂ ਲਦਿਹਾਨੇ ਦੀ ਬਣੀ ਹੋਈ ਇਕ ਦਰੀ ਉਧਾਰੀ ਲਈ, ਬੱਸ ਦੋਹਾਂ ਦੇ ਮਹੱਬਤ ਹੋ ਗਈ।
ਤਰਕਾਲਾਂ ਵੇਲੇ ਬਜ਼ਾਰ ਵਿਚ ਆਵਾਜਾਈ ਬਹੁਤ ਵਧ ਜਾਂਦੀ ਤੇ ਇਸ ਰਸ ਤੇ ਬਹੁਤ ਸਾਰੀਆਂ ਤੀਆਂ ਤੇ ਮੁਟਿਆਰਾਂ ਲੰਘਦੀਆਂ । ਉਹ ਦੇਖਦਾ ਕਿ ਕਈ ਉਹ ਦੇ ਸਾਹਮਣਿਓਂ ਲੰਘ ਜਾਂਦੀਆਂ, ਪਰ ਸਈਦ ਦੀ ਨਜ਼ਰ ਪਤਾ ਨਹੀਂ ਸੀ ਕਿਸੇ ਉਤੇ ਟਿਕਦੀ। ਉਸ ਦੀਆਂ ਅੱਖਾਂ ਕਿਧਰ ਵੈਕਗੀਆਂ ਸਨ, ਨਾ ਹੀ ਸਈਦ ਨੂੰ ਪਤਾ ਸੀ ਤੇ ਨਾ ਹੀ ਅੱਖਾਂ ਨੂੰ। ਉਸ ਦੀਆਂ ਅੱਖਾਂ ਦੁਰਾਡੇ ਦੇ ਸ਼ਾਨਦਾਰ ਮਕਾਨਾਂ ਵੱਲ ਜਾਂਦੀਆਂ ਤੇ ਪਤਾ ਨਹੀਂ ਕਿੱਥੇ ਕਿੱਥੇ ਫਿਰ ਫਿਰਾ ਕੇ ਵਾਪਸ ਆਉਂਦੀਆਂ, ਜਿਵੇਂ ਕੋਈ ਭਚਾ ਆਪਣੀ ਮਾਂ ਦੀਆਂ ਛਾਤੀਆਂ ਨਾਲ ਖੇਡਦਾ ਖੇਡਦਾ ਆਪੇ ਹੀ ਸੌਂ ਜਾਂਦਾ ਹੈ, ਇਹੋ ਹੀ ਸਈਦ ਦੇ ਦਿਲ ਦੀ ਹਾਲਤ ਸੀ।
ਲਤੀਫ ਦੀ ਹੱਟੀ ਤੇ ਗਾਹਕ ਬਹੁਤ ਘੱਟ ਆਉਂਦੇ ਸਨ, ਇਸ ਲਈ ਇਹ ਤੇ ਸਈਦ ਨਾਲ ਗੱਲਾਂ ਕਰਦਾ ਰਹਿੰਦਾ ਹੈ ਸਈਦ ਸਾਹਮਣੇ ਲਟਕ ਰਹੀ ਇਕ ਰੰਗ ਬਰੰਗੀ ਦੇਰੀ ਦੇ ਫੁੱਲਾਂ ਵੱਲ ਹੀ ਦੇਖਦਾ ਰਹਿੰਦਾ।ਲਤੀਫ ਦੇ ਬੁਲ ਹਿਲਦੇ ਰਹਿੰਦੇ ਪਰ ਸੋਈ ਸੋਚਦਾ ਰਹਿੰਦਾ ਕਿ ਉਸ ਦੇ ਦਿਮਾਗ ਦਾ ਨਕਸ਼ਾ ਉਸ ਵਰੀ ਦੇ ਡੀਜ਼ਾਇਨ ਨਾਲ ਕਿੰਨਾ ਮਿਲਦਾ ਜੁਲਦਾ ਏ । ਕਈ ਵਾਰੀ ਉਸਨੂੰ ਇੰਜ ਪਰਤੀਤ ਹੁੰਦਾ ਕਿ ਉਸ ਦੇ ਆਪਣੇ ਖਿਆਲ ਹੀ ਉਸ ਦਰੀ ਤੇ ਫਿਰ ਕੇ ਉਸ ਨੂੰ ਰੰਗੀਨ ਬਣਾ ਰਹੇ ਹਨ । ਫਰਕ ਸਿਰਫ ਏਨਾ ਸੀ ਕਿ ਉਹ ਆਪਣੇ ਰੰਗੀਨ ਖਿਆਲਾਂ ਨੂੰ ਉਸ ਦਰੀ ਵਾਂਗ ਸਾਹਮਣੇ ਨਹੀਂ ਸੀ ਲਟਕਾ ਸਕਦਾ।
ਲਤੀਫ, ਤੇ ਅਧਕੱਚਾ ਅਹਿਸਾਸਾਂ ਤੋਂ ਖਾਲੀ ਸੀ। ਗਲ ਬਾਤ ਕਰਨ ਦਾ ਸਲੀਕਾ ਵੀ ਉਸ ਨੂੰ ਨਹੀਂ ਸੀ ਆਉਂਦਾ । ਜੇ