ਪੰਨਾ:Nar nari.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਧਾਤ ਦੀ ਇਸ ਆਵਾਜ਼ ਦੀ ਥਾਂ ਉਬ ਦੇ ਕੰਨਾਂ ਨੇ ਰਾਜੋ ਦੀ ਅਵਾਜ਼ ਸੁਣੀ ਆਵਾਜ਼ ਜੋ ੜੀ ਦਰੋ ਆਈ ਸੀ। ਉਹ ਇਕ ਦਮ ਜਾਗ ਪਿਆ, ਉਸ ਨੂੰ ਇਸ ਤਰਾਂ ਲਗਾ ਜਿਵੇਂ ਉਹ ਘਬਰਾ ਕੇ ਉਠਿਆ ਸੀ। ਉਸ ਦਾ ਰੇਸ਼ਮੀ ਪਜਾਮਾ ਸੰਭਾਲਣ ਦੇ ਬਾਵਜੂਦ ਹਠਾਂ ਵਲ ਖਿਸਕ ਗਿਆ ਸੀ । ਉਸਦੀ ਘਬਰਾਹਟ ਵਿਚ ਹੋਰ ਵੀ ਵਾਧਾ ਹੋ ਗਿਆ ਸੀ ਜਦੋਂ ਉਸ ਨੇ ਰਾਜੇ ਨੂੰ ਆਪਣੇ ਸਾਹਮਣੇ ਖੜੀ ਦੇਖਿਆਂ।

......ਇਕ ਦਮ ਉਸ ਦੀਆਂ ਨਜ਼ਰਾਂ ਬਾਰੀ ਵੱਲ ਗਈਆਂ, ਫੋਰ ਰਾਜੇ ਵਲ ਮੁੜੀਆਂ, ਫੇਰ ਦਰਵਾਜੇ ਵਲ ਫਿਰੀਆਂ । ਫਿਰ ਫਿਰਾਕੇ ਰਾਜੇ ਤੇ ਟਿਕ ਗਈਆਂ ।

ਰਾਜੇ ਨੇ ਟਾਈਮਪੀਸ ਵਲ ਦੇਖਦਿਆਂ ਕਿਹਾ ਮੀਆਂ ਜੀ ! ਮੀਆਂ ਜੀ ਬਾਰਾਂ ਵਜ਼ ਗਏ ਨੇ, ਬੀਬੀ ਜੀ ਤੁਹਾਨੂੰ ਸੱਦਦੇ ਨੇ, ਚਾਹ ਤਿਆਰ ਹੈ......!

ਇਹ ਕਹਿਕੇ ਰਾਜੇ ਨੇ ਟਾਈਮਪੀਸ ਚੁਕਿਆ ਤੇ ਚਾਬੀ ਦੋਣੀ ਸ਼ੁਰੂ ਕਰ ਦਿਤੀ। ਚਾਵੀ ਦੇਣ ਮਗਰੋਂ ਤਿਪਾਈ ਤੋਂ ਗਲਾਸ ਚੁਕਿਆ ਤੇ ਚਲੀ ਗਈ।

......ਇਸ ਦਾ ਮਤਲਬ ਕੀ ਹੈ ? ਕੀ ਰਾਜੋ ਸੌਦਾਗਰਾਂ ਦੀ ਨੌਕਰੀ ਛੱਡ ਕੇ ਏਥੇ ਆ ਗਈ ਏ ? ਗੱਲ ਸਈਦ ਦੀ ਸਮਝ ਵਿਚ ਨਹੀਂ ਸੀ ਆ ਰਹੀ । ਉਸ ਦੀ ਮਾਂ ਬੜੀ ਹੀ ਰਹਿਮ ਦਿਲ ਤੀਵੀ ਸੀ। ਉਹ ਜਾਣਦੀ ਸੀ ਕਿ ਰਾਜੋ ਦਾ ਚਾਲ ਚਲਣ ਚੰਗਾ ਨਹੀਂ, ਪਰ ਫੇਰ ਵੀ ਇਸ ਨੇ ਉਸ ਨੂੰ ਬੁਰੀ ਨਹੀਂ ਸੀ ਕਿਹਾ । ਦਿਲ ਦਾ ਹਾਲ ਖੁਦ ਹੀ ਜਾਣਦਾ ਹੈ ਪਰ ਉਪਰੋਂ ਜੋ ਕੁਛ ਪ੍ਰਗਟ ਸੀ, ਉਸ ਤਾਂ ਸਬਦ ਨੇ ਇਹੋ ਅਨੁਮਾਨ ਲਾਇਆ ਕਿ ਉਸ ਦੀ ਮਾਂ ਇਕ ਠੇਕ ਦਿਲ ਤੀਵੀਂ ਸੀ । ਨੇਕ ਦਿਲੀ ਇਸ ਹੱਦ ਤੀਕ ਉਸ ਦੇ ਦਿਲ ਵਿਚ ਵੱਸੀ ਹੋਈ ਸੀ ਕਿ ਉਹ ਕਿਸੇ ਨੂੰ ਵੀ ਬੁਰਾ ਨਹੀਂ ਸੀ ਸਮਝਦੀ ਬਦੋਂ ਉਹ ਸੁਣਦੀ ਕਿ ਫਲਾਣੇ ਨੇ ਚੋਰੀ ਕੀਤੀ ਹੈ, ਤਾਂ ਇਹੋ

੩੫.