ਪੰਨਾ:Nar nari.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰਾਂ ਦਾ ਆਨੰਦ ਪਰਤੀਤ ਕਰਦੀ ਸੀ। ਉਸ ਦੀਆਂ ਆਪਣੀਆਂ ਧੀਆਂ ਉਸ ਦੇ ਪੈਰ ਘੱਟਦੀਆਂ ਸਨ ਪਰ ਉਨਾਂ ਦੇ ਹੱਥਾਂ ਵਿਚ ਰਾਜੋ ਦੇ ਹੱਥਾਂ ਵਰਗਾ ਸਵਾਦ ਨਹੀਂ ਸੀ । ਰਾਜ਼ ਜਦੋਂ ਉਸ ਦੀਆਂ ਪਿੰਨੀਆਂ ਸੁਤਦੀ ਤਾਂ ਉਹ ਉਸਨੂੰ ਕੋਈ ਫ਼ਰਸ਼ਤਾ ਨਜ਼ਰ ਆਉਂਦੀ ਸੀ, ਪਰ ਉਸ ਦੇ ਜਾਣ ਤੋਂ ਤੁਰੰਤ ਮਗਰੋਂ ਉਹ ਕਹਿਣ ਲਗ ਪੈਂਦੀ ‘‘ਹਰਾਮਜ਼ਾਦੀ ਨੇ ਇਸ ਤਰਾਂ ਪੈਰ ਘੁੱਟ ਘੁੱਟ ਕੇ ਉਨਾਂ ਸੌਦਾਗਰ ਬੱਚਿਆਂ ਨੂੰ ਫਸਾਇਆ ਹੋਵੇਗਾ।”

ਇਨਾਂ ਖ਼ਿਆਲਾਂ ਦੇ ਰੂਹੜ ਵਿਚ ਸਈਦ ਪਤਾ ਨਹੀਂ ਕਿਥੋਂ ਤੀਕ ਰੁੜ ਗਿਆ। ਉਹ ਇਕ ਦਮ ਚੁੱਕਿਆ ਅਤੇ ਫੇਰ ਇਕ ਦਮ ਬਾਰੀ ਵਿਚੋਂ ਬਾਹਰ ਦੇਖਣ ਲਗਾ । ਬਿਜਲੀ ਦੀ ਰੋਸ਼ਨੀ ਬਾਹਰ ਗਲੀ ਵਿਚ ਕੰਬ ਰਹੀ ਸੀ, ਸਨਾਟਾ ਛਾਇਆ ਹੋਇਆ ਸੀ। ਪਰ ਰਾਜੇ ਓਥੇ ਨਹੀਂ ਸੀ।

ਉਸ ਨੂੰ ਬਾਹਰ ਝਾਤੀ ਮਾਰ ਕੇ ਦੇਖਿਆ, ਇੰਜ ਪਰਤੀਤ ਹੁੰਦਾ ਸੀ ਕਿ ਉਸ ਖੰਭੇ ਦੇ ਹੇਠਾਂ ਕਦੀ ਕਦੀ ਕੋਈ ਖਲੋਤਾ ਹੀ ਨਹੀਂ ਸੀ । ਉਸ ਦਾ ਦਿਲ ਭਰ ਆਇਆ। ਉਸ ਨੇ ਬਾਰੀ ਬੰਦ ਕਰ ਦਿਤੀ । ਮੰਜੇ ਤੇ ਲੇਟ ਗਿਆ, ਰਜਾਈ ਉਪਰ ਲਈ ਤੇ ਇਕ ਵਾਰੀ ਫੇਰ ਸਰ ਵੀ ਉਸ ਦੀਆਂ ਹੱਡੀਆਂ ਤੀਕ ਪਹੁੰਚਣ ਲਗੀ ।

ਨਵੇਂ ਵਰੇ ਦੀ ਧੁੱਪ ਚਮਕ ਰਹੀ ਸੀ, ਪਰ ਸਈਦ ਅਜੇ ਤੀਕ ਬਿਸਤਰੇ ਵਿਚ ਹੀ ਪਿਆ ਸੀ। ਪਿਆ ਹੀ ਨਹੀਂ ਸੀ ਸਗੋਂ ਗੂੜੀ ਗੂੜੀ ਦੇ ਸੱਤਾ ਪਿਆ ਸੀ। ਸਾਰੀ ਰਾਤ ਜਾਗਦੇ ਰਹਿਣ ਕਰਕੇ ਕਰਕੇ ਤੜਕੇ ਸੱਤ ਵਜੇ ਦੇ ਕਰੀਬ ਉਸ ਦੀ ਅੱਖ ਲਗੀ ਸੀ ਅਤੇ ਇਸੇ ਲਈ ਉਹ ਯਾਰਾਂ ਵਜੋਣ ਤੇ ਵੀ ਜਾਗਣ ਦਾ ਨਾਂ ਨਹੀਂ ਸੀ ਲੈ ਰਿਹਾ ।

ਸਰਹਾਨੇ ਪਏ ਟਾਈਮਪੀਸ ਨੇ ਬਾਰਾਂ ਵਜੇ ਘਟ ਵਜਾਈ,

੩੪.