ਪੰਨਾ:Nar nari.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਅੱਖਾਂ ਕੁਛ ਕੁਛ ਖੱਟੀਆਂ ਗਈਆਂ ਸਨ ਅਤੇ ਉਹ ਕਿਸੇਅਦ੍ਰਿਸ਼ ਵਿਅਕਤੀ ਨਾਲ ਗੱਲਾਂ ਕਰ ਰਿਹਾ ਸੀ- ‘ਤੂੰ ਜ਼ਾਲਮ ਹੈ, ਇਨਸਾਨ ਨਹੀਂ ਹੈਵਾਨ ਹੈਂ । ਮੰਨ ਲਿਆ ਕਿ ਉਹ ਵੀ ਤੇਰੇ ਵਾਂਗ ਹੈਰਾਨ ਹੈ, ਫੇਰ ਵੀ ਉਹ ਇਕ ਔਰਤ ਹੈ ਅਤੇ ਔਰਤ ਦੇ ਟੁੱਟ ਕੇ ਟੋਟੇ ਟੋਟੇ ਵੀ ਹੋ ਜਾਵੇ ਤਾਂ ਵੀ ਔਰਤ ਹੀ ਰਹਿੰਦੀ ਏ । ਪਰ ਤੂੰ ਇਹ ਗਲਾਂ ਕਦੀ ਨਹੀਂ ਸਮਝੇਗਾ । ਮੱਝ ਤੇ ਔਰਤ ਵਿਚ ਤੂੰ ਕੋਈ ਫਰਕ ਨਹੀਂ ਸਮਝਦਾ। ਰੱਬ ਦੇ ਵਾਸਤੇ ਆ ਤੇ ਉਸ ਨੂੰ ਅੰਦਰ ਲੈ ਜਾ ਬਾਹਰ ਠੰਡ ਵਿਚ ਕਪੜਿਆਂ ਤੋਂ ਬਿਨਾਂ ਉਸਦਾ ਸਾਰਾ ਲਹੁ ਜੰਮ ਗਿਆ ਹੋਵੇਗਾ । ਮੈਂ ਪੁਛਦਾ ਹਾਂ; ਆਖਰ ਤੇਰੀ ਲੜਾਈ ਉਸ ਨਾਲ ਕਿਸ ਗਲੋਂ ਹੋਈ ਬਿਜਲੀ ਦੇ ਖੰਬੇ ਹੇਠਾਂ ਉਹ ਸਿਰਫ ਤੇਰੀ ਬਨੈਨ ਪਾਈ ਖੜ੧ ਹੈ ਅਤੇ ਤੂੰ ---ਤੂੰ ---ਲੱਖ ਲਾਨਤ ਤੈਨੂੰ-ਤੂੰ ਸਮਝਦਾ ਕਿਉਂ ਨਹੀਂ ਰਾਜ ਔਰਤ ਹੈ--ਪਸ਼ਮੀਨੇ ਦੀ ਥਾਨ ਨਹੀਂ ਜ਼ਿਸ ਨੂੰ ਤੂੰ ਚਰਖ ਉਤੇ ਚੜਾਉਦਾ ਰਹੇ..। ’’

ਪਹਿਲੀ ਵਾਰ ਰਾਜ ਨੂੰ ਪਤਾ ਲਗਾ ਕਿ ਉਸ ਰਾਤ ਵਾਲੀ ਘਟਨਾ ਬੀਬੀ ਜੀ ਦਾ ਲੜਕਾ ਦੇਖ ਰਿਹਾ ਹੈ ਇਸ ਖਿਆਲ ਨਾਲਉਹ ਸਿਰ ਤੋਂ ਲੈ ਕੇ ਪੈਰਾਂ ਤੀਕ ਕੰਬ ਉਠੀ। ਲੋਕ ਉਸ ਦੇ ਤੇ ਚਰ ਸੌਦਾਗਰ ਭਰਾਵਾਂ ਬਾਰੇ ਕਈ ਤਰਾਂ ਦੀਆਂ ਗਲਾਂ ਕਰਦੇ ਰਹਿਦੇ ਸਨ, ਇਹ ਉਹ ਜਾਣਦੀ ਸੀ ਪਰ ਉਹ ਇਹ ਵੀ ਜਾਣਦੀ ਸੀ ਕਿ ਅੱਜ ਤੀਕ ਕਿਸੇ ਨੇ ਅੱਖੀ ਕੁਛ ਨਹੀਂ ਸੀ ਦੇਖਿਆ--ਪਰ ਹੁਣ ਏਥੇ ਉਸ ਦੇ ਸਾਹਮਣੇ ਬਿਸਤਰੇ ਉਤੇ ਉਹ ਆਦਮੀ ਲੇਟਿਆ ਹੋਇਆ ਸੀ, ਜਿਹੜਾ ਸਭ ਕੁਝ ਦੇਖ ਤੇ ਸੁਣ ਚੁੱਕਾ ਸੀ । ਇਸ ਆਦਮੀ ਬਾਰੇ ਉਸ ਨੇ ਅੱਜ ਤਕ ਧਿਆਨ ਨਹੀਂ ਸੀ ਕੀਤਾ। ਉਹ ਸਿਰਫ ਏਨਾ ਜਾਣਦੀ ਸੀ ਕਿ ਰਗਵਾਸੀ ਮੀਆਂ ਗੁਲਾਮ ਰਸੂਲ ਦਾ ਇਹ ਲੜਕਾ ਕਿਸੇ ਨਾਲ ਵੀ ਵਾਧੂ ਗੱਲ ਨਹੀਂ ਕਰਦਾ ਅਤੇ ਸਾਰਾ ਦਿਨ ਬੈਠਕ ਵਿਚ ਬੈਠਾਮੋਟੀਆਂ ਮੋਟੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਏ ।ਗਲੀ ਦੇ ਹੋਰ ਮੁੰਡਿਆਂ ਬਾਰੇ ਕਈ ਤਰ੍ਹਾਂ ਦੀਆਂ ਗਲਾਂ ਸੁਣਦੀ ਰਹਿੰਦੀ ਸੀ, ਪਰ ਇਸ ਬਾਰੇ ਉਸ ਨੇ

੪੮.