ਪੰਨਾ:Nar nari.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇ, ਜੇ ਮੈਂ ਝੂਠ ਬੋਲਾਂ ......ਇਹ ਸਭ ਝੂਠ ਹੈ । ਮੈਂ ਕੋਈ ਇਹੋ ਜਿਹੀ ਥੋੜੀ ਆ । ਮੇਰੇ ਕੋਲੋਂ ਬਹੁਤਾ ਕੰਮ ਨਹੀਂ ਹੋ ਸਕਦਾ, ਇਸੇ ਲਈ ਮੈਂ ਉਹਨਾਂ ਦੀ ਨੌਕਰੀ ਛੱਡ ਦਿਤੀ । ਹੁਣ ਜੇ ਐਨੀ ਕੁ ਗੱਲ ਦਾ ਗਲੈਣ ਬਣ ਜਾਏ ਤਾਂ ਇਸ ਵਿਚ ਮੇਰਾ ਕੀ ਕਸੂਰ ?”

ਇਹ ਕਹਿ ਕੇ ਮਾਨੋਂ ਉਸ ਨੇ ਆਪਣਾ ਫਰਜ਼ ਪੂਰਾ ਕਰ ਦਿਤਾ ਕਮਰੇ ਤੋਂ ਬਾਰ ਰ ਜਾਣ ਹੀ ਲੱਗੀ ਸੀ ਕਿ ਸਈਦ ਨੇ ਅੱਖ ਖੋਲੀਆਂ ਤੇ ਪਾਣੀ ਮੰਗਿਆ । ਰਾਜੋ ਨੇ ਬੜੀ ਫੁਰਤੀ ਨਾਲ ਪਾਣੀ ਦਾ ਗਲਾਸ ਉਸ ਦੇ ਹੱਥ ਫੜਾ ਦਿਤਾ ਅਤੇ ਕੋਲ ਹੀ ਖੜੀ ਰਹੀ ਤਾਂ ਜੋ ਫੜ ਕੇ ਉਸ ਤ੍ਰਿਪਈ ਤੇ ਰਖ ਦੇਵੇ।

ਸਈਦ ਇਕੋ ਸਾਹੇ ਸਾਰਾ ਪਾਣੀ ਪੀ ਗਿਆ । ਖਾਲੀ ਗਲਾਸ ਰਾਜੋ ਦੇ ਹੱਥ ਫੜਾਉਂਦਿਆਂ ਉਸ ਨੇ ਉਸ ਵੱਲ ਦੇਖਿਆ । ਕੁਛ ਕਹਿਨਾ ਚਾਹਿਆ, ਪਰ ਚੁਪ ਹੋ ਗਿਆ ਅਤੇ ਸਿਰਹਾਨੇ ਤੇ ਸਿਰ ਸੁਟਕੇ ਲੇਟ ਗਿਆ ।

ਹੁਣ ਉਸ ਨੂੰ ਹੋਸ਼ ਸੀ। ਥੋੜਾ ਚਿਰ ਮਗਰੋਂ ਬੜੀ ਗੰਭੀਰਤਾ ਨਾਲ ਉਸ ਨੇ ਕਿਹਾ-ਰਾਜੋ !
ਜੀ ਰਾਜੋ ਨੇ ਹੌਲੀ ਹੀ ਕਿਹਾ ਹੈ ਤਾਂ
ਬੀਬੀ ਜੀ ਨੂੰ ਏਥੇ ਭੇਜ ਦੇ।

ਇਹ ਸੁਣ ਕੇ ਰਾਜੋ ਸਮਝੀ ਕਿ ਉਹ ਉਸ ਰਾਤ ਵਾਲੀ ਸਾਰੀ ਘਟਨਾ ਬੀਬੀ ਜੀ ਨੂੰ ਦਸਣੀ ਚਾਹੁੰਦਾ ਏ । ਸੋ ਉਸ ਨੇ ਫੇਰ ਕਸਮਾਂ ਖਾਣੀਆਂ ਸ਼ੁਰੂ ਕੀਤੀਆਂ ‘ਮੀਆਂ ਜੀ ! ਕੁਰਾਨ ਮਜੀਦ ਦੀ ਕਸਮ... ਅੱਲਾਹ ਪਾਕ ਦੀ ਕਸਮ......ਹੋਰ ਕੋਈ ਗਲੇ ਨਹੀਂ ਸੀ.... ਖੋਰਾ ਉਨਾਂ ਨਾਲ ਸਿਰਫ ਇਸ ਗਲੋਂ ਝਗੜਾ ਹੋਇਆ ਸੀ ਕਿ ਮੈਂ ਜ਼ਰ-ਖਰੀਦ ਲੌਡੀ ਨਹੀਂ ਕਿ ਰਾਤ ਦਿਨ ਕੰਮ ਕਰਦੀ ਰਹਾਂ... ਤੁਸੀਂ ਮੇਰੀ ਜ਼ਬਾਨੋ ਇਸ ਤੋਂ ਬਿਨਾਂ ਕੀ ਸੁਣਿਆ ਸੀ ?

ਸਈਦ ਨੇ ਬੜੀ ਮੁਸ਼ਕਿਲ ਨਾਲ ਪਾਸਾ ਪਰਤਿਆ ਠੰਢੇ ਪਾਣੀ ਨੇ ਉਸ ਦੇ ਸਾਰੇ ਸਰੀਰ ਵਿਚ ਕੰਬਣੀ ਜਹੀ ਛੇੜ ਦਿਤੀ ਸੀ। ਰਾਜੋ

੫੦.