ਪੰਨਾ:Nar nari.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਈਦ ਨੇ ਉਤਰ ਦਿਤਾ- ‘ਇਹੋ ਤੇ ਸੋਚ ਰਿਹਾ ਹਾਂ, ਸਿਆਲੇ ਵਿਚ ਕਿਥੇ ਜਾਣਾ ਚਾਹੀਦਾ ਏ ? ਕੋਈ ਇਹੋ ਜਿਹੀ ਥਾਂ ਦਸ ਜਖ ਇਨੀਨੀ ਮੌਸਮ ਚੰਗਾ ਹੋਵੇ । ਬੰਬਈ ਚਲਾ ਜਾਵਾਂ ... ਕਲਕੱਤਾ ਵੀ ਬੁਰਾ ਨਹੀਂ............ਪਰ ਕਰਿਸਮਸ ਤੇ ਬੀ ਚੁਕਾ ਏ......ਕਰਿਸਮਸ ਨੂੰ ਛਡੋ ......ਅਸਲ ਵਿਚ ਮੈਂ ਕੁਛ ਦਿਨ ਲਈ ਅੰਮ੍ਰਿਤਸਰ ਛੱਡਣਾ ਚਾਹੁੰਦਾ ਹਾਂ । ਏਥੇ ਮੈਨੂੰ ਵਹਿਸ਼ਤ ਜਹੀ ਹੈ। ਜਾਂਦੀ ਏ ।

‘ਵਹਿਸ਼ਤ’ ਅੱਬਾਸ ਨੇ ਹੈਰਾਨੀ ਨਾਲ ਪੁਛਿਆ, ‘ਅੰਮ੍ਰਿਤਸਰ ਨੇ ਤੈਨੂੰ ਕਿਥੇ ਵੱਢ ਖਾਧਾ ਏ ?’

ਸਈਦ ਦੇ ਦਿਲ ਵਿਚ ਆਇਆ ਕਿ ਅੱਬਾਸਨੂੰ ਆਪਣਾ ਸਰਾ ਭੇਦ ਦੱਸ ਦਵੇ, ਪਰ ਚੁਪ ਰਿਹਾ ! ਉਹ ਚਹੁੰਦਾ ਸੀ ਕਿ ਕਿਸੇ ਨੂੰ ਅਪਣਾ ਰਾਜ਼ਦਾਰ ਬਣਾ ਲਵੇ, ਪਰ ਨਾਲ ਹੀ ਉਹ ਇਹ ਵੀ ਨਹੀਂ ਚਾਹੁੰਦਾ ਕਿ ਕੋਈ ਉਹਦਾ ਭੇਤ ਜਾਣ ਲਵੇ । ਜੇ ਇਉਂ ਹੋ ਸਕਦਾ। ਨਿੱਕੇ ਭੇਤ ਦਸ ਦੇਣ ਤੇ ਵੀ ਉਸ ਦਾ ਭੇਤ ਨਾ ਖੁਲਦਾ ਤਾਂ ਉਹ ਜ਼ਰਰ ਆਪਣਾ ਦਿਲ ਅੱਬਾਸ ਦੇ ਸਾਹਮਣੇ ਖੋਲ ਦੇਂਦਾ । ਪਰ ਉਸ ਨੂੰ ਪਤਾ ਸੀ ਕਿ ਜੇ ਇਕ ਵਾਰੀ ਉਸ ਨੇ ਉਸ ਨੂੰ ਆਪਣੇ ਰਾਜੇ ਨਾਲ ਪਿਆਰ ਦੀ ਗੱਲ ਕਹਿ ਦਿਤੀ ਤਾਂ ਉਹ ਚੜੀ ਫੁਰਰ ਕਰਕੇ ਉਡ ਜਾਵੇਗੀ ਜਿਸ ਨੂੰ ਪਤਾ ਨਹੀਂ ਕਿਉਂ ਉਹ ਪਿੰਜਰੇ ਵਿਚ ਹੀ ਮਾਰ ਦੇਣਾ ਚਾਹੀਦਾ ਸੀ । ਅੱਬਾਸ ਨੂੰ ਆਪਣੇ ਮਨ ਦਾ ਭੇਤ ਦੱਸਣ ਲਈ ਕਿਉਂ ਕਿ ਉਹ ਅੱਗੇ ਵੱਲ ਝੁਕਿਆਂ ਸੀ, ਇਸ ਲਈ ਉਸ ਨੂੰ ਡੱਬੇ ਵਿਚੋਂ ਸਿਗਰਟ ਕੱਢ ਕੇ ਲਾਉਣਾ ਪਿਆ । ਅੱਬਾਸ ਤਾੜ ਗਿਆ ਕਿ ਉਸ ਦਾ ਦੋਸਤ ਕੁਛ ਕਹਿਣੀ ਚਾਹੁੰਦਾ ਏ, ਪਰ ਕਹ ਨਹੀਂ ਸਕਦਾ, ਸੋ ਉਸ ਵਿਚ ਹੋਸਲਾ ਭਰਨ ਦੇ ਖਿਆਲ ਨਾਲ ਉਸ ਨੇ ਕਿਹਾ, ਗੱਲ ਬਹੁਤਾ ਚਿਰ ਢਿੱਡ ਵਿਚ ਨਾ ਰਖਿਆ ਕਰ ਸਈਦ ! ਨਹੀਂ ਤੇ ਬਦਹਜ਼ਮੀ ਹੋਏਗੀ ਦੱਸ ਕੀ ਕਹਿਣਾ ਚਾਹੁੰਦਾ ਏ ? ਤੈਨੂੰ ਅੰਮ੍ਰਿਤਸਰ ਤੋਂ ਕਿਉਂ ਵਹਿਸ਼ਤ ਹੁੰਦੀ ਏ ? ਤੂੰ ਬਾਹਰ ਕਿਉਂ ਜਾਣਾ ਚਾਹੁੰਨਾ ਏ ? ਕੀ ਕੋਈ ਖਾਸ

੧੦.