ਸਮੱਗਰੀ 'ਤੇ ਜਾਓ

ਪੰਨਾ:Nar nari.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਬਾਸ ਗੱਲਾਂ ਸਵਾਦਲੀਆਂ ਕਰਦਾ ਸੀ । ਕਿਸੇ ਮਾਮੂਲੀ ਜਹੀ ਗਲ ਨੂੰ ਵੀ ਇਕ ਪੁੱਠ ਦੇ ਕੇ ਸਵਾਦਲੀ ਬਣਾ ਦੇਂਦਾ ਸੀ। ਦੁਨੀਆਂ ਬਾਰੇ ਉਸ ਦੇ ਆਪਣੇ ਕੁਝ ਅਸਲ ਸਨ, ਜਿਨ੍ਹਾਂ ਉਤੇ ਉਹ ਕੁਝ ਚਿਰ ਤੋਂ ਬੜੀ ਪਾਬੰਦੀ ਨਾਲ ਚਲ ਰਿਹਾ ਸੀ । ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਉਹ ਸੋਚ ਵਿਚਾਰ ਤੋਂ ਸਦਾ ਦੂਰ ਰਹਿੰਦਾ ਸੀ, ਪਰ ਖਾਸ ਖਾਸ ਗੱਲਾਂ ਬਾਰੇ ਤਾਂ ਉਸ ਨੂੰ ਸੋਚਣਾ ਹੀ ਪੈਂਦਾ ਸੀ । ਇਸ ਵੇਲੇ ਵੀ ਉਹ ਕੁਛ ਸੋਚ ਰਿਹਾ ਸੀ, ਕਿਉਂਕਿ ਉਸ ਦੇ ਚਿਹਰੇ ਉਤੇ ਸੰਤੋਖ ਦੀ ਉਹ ਲਹਿਰ ਨਹੀਂ ਸੀ ਜੋ ਸਾਧਾਰਨ ਤੌਰ ਤੇ ਨਜ਼ਰ ਆਉਂਦੀ ਹੁੰਦੀ ਸੀ । ਨਵਾਂ ਸਿਗਰਟ ਲਾਕੇ ਉਹ ਲੰਮੇ ਲੰਮੇ ਕਸ਼ ਲਾ ਰਿਹਾ ਸੀ ਅਤੇ ਉਸ ਦਾ ਦੋਸਤ ਬਈਦ ਅੰਗੀਠੀ ਦੇ ਕੋਲ ਖੜਾ ਘੋਰ ਮਾਨਸਿਕ ਅਤੇ ਆਤਮਿਕ ਉਲਝਣਾਂ ਵਿਚ ਫਸਿਆ ਪਿਆ ਸੀ।

ਅਚਾਨਕ ਹੀ ਅੱਬਾਸ਼ ਚੌਕ ਪਿਆ- ‘ਓਏ ਹਟ,ਉਏ ਖਾਹ ਮਖਾਹ ਇਸ ਉਲਝਣ ਵਿਚ ਆਪਣੇ ਆਪ ਨੂੰ ਕਿਉਂ ਫਸਾਇਆ ਜਾਵੇ, ਜੋ ਹੋਵੇਗਾ, ਦੇਖਿਆ ਜਾਏਗਾ - ‘ਫੇਰ ਆਪਣੇ ਦੋਸਤ ਨੂੰ ਕਹਿਣ ਲੱਗਸ ਮਾਨ ਜੀ ! ਤੁਸੀਂ ਕਿੰਨਾਂ ਖਿਆਲਾਂ ਵਿਚ ਡੁੱਬੇ ਹੋਏ ਓ ? ਕੁਰਸੀ ਤੇ ਤਸ਼ਰੀਫ ਰੱਖੋ, ਹਰ ਹੁਣੇ ਹੁਣੇ ਬਿਮਾਰੀ ਤੋਂ ਉਠੇ ਓ । ਐਸਾ ਨਾ ਹੋਵੇ ਕਿ ਬਹੁਤਾ ਸੋਚਣ ਨਾਲ ਫੇਰ ਹਸਪਤਾਲ ਜਾਣਾ ਪਵੇ, ਪਰ ਦੋਸਤ ! ਐਤਕਾਂ ਆਪਣੀ ਥਾਂ ਮੈਨੂੰ ਭੇਜ ਦੇਈ"। ਹਾਇ ! ਉਹ ਕੁੜੀ ਦਿਲ ਨੂੰ ਛੂਹ ਗਈ ਏ । ’ ਇਹ ਕਹਿੰਦਿਆਂ ਉਹ ਆਪ ਅਰਾਮ ਕੁਰਸੀ ਤੇ ਬੈਠ ਗਿਆ ।

ਸਈਦ ਵੀ ਅੰਗੀਠੀ ਕੋਲ ਪਈ ਸੀ ਤੇ ਬੈਠ ਗਿਆ : ਵਧੇਰੇ ਗੱਲ ਬਾਤ ਤੇ ਸੋਚ ਵਿਚਾਰ ਨੇ ਉਸ ਨੂੰ ਨਢਾਲ ਕਰ ਦਿਤਾ ਸੀ । ਥੱਕੀ ਹੋਈ ਆਵਾਜ਼ ਵਿਚ ਉਹ ਬੋਲਿਆ, ‘ਅੱਬਾਸ ਮੈਂ ਬਹੁਤ ਕਮਜ਼ੋਰ ਹੋ ਰਿਆ ਹਾਂ । ਸੋਚਦਾ ਹਾਂ, ਕੁਛ ਦਿਨਾਂ ਲਈ ਕਿਤੇ ਬਾਹਰ ਚਲਾ ਜਾਵਾਂ, ਤਾ ਹਵਾ ਪਾਣੀ ਹੀ ਬਦਲ ਜਾਏਗਾ ।

ਅੱਬਾਸ ਨੇ ਪੁਛਿਆ-ਕਿਥੇ ਜਾਏਂਗਾ ? ’

੬੯.