ਪੰਨਾ:Nar nari.pdf/64

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਵੀ ਹੋਵੇ, ਪਰ ਸਈਦ ਐਨਾ ਜ਼ਰੂਰ ਸਮਝਦਾ ਸੀ ਕਿ ਇਹ ਮਸੀਬਤ ਜਾਂ ਜੋ ਕੁਛ ਵੀ ਇਸ ਦਾ ਨਾਂ ਰੱਖ ਲਿਆ ਜਾਵੇ,ਸੀ ਪਿਆਰ ਹੀ, ਜੋ ਹੌਲੀ ਹੌਲੀ ਉਸ ਦੇ ਦਿਲ ਵਿਚ ਜੜ ਫੜ ਗਿਆ ਸੀ । ਜਿਸ ਤਰ ਲੋਕ ਭੂਤ ਪ੍ਰੇਤ ਤੋਂ ਡਰਦੇ ਨੇ, ਉਸ ਤਰਾਂ ਉਹ ਪਿਆਰ ਤੋਂ ਡਰਦਾ ਸੀ। ਉਸਨੂੰ ਹਰ ਵੇਲੇ ਇਹ ਡਰ ਲਗਾ ਰਹਿੰਦਾ ਸੀ ਕਿ ਇਕ ਸਮਾਂ ਇਹੋ ਜਿਹਾ ਵੀ ਆਏਗਾ, ਜਦੋਂ ਉਸਦੇ ਜਜ਼ਬੇ ਕਾਬੂ ਵਿਚਨਹੀਂ ਰਹਿਣਗੇ ਅਤੇ ਉਹ ਕੁਛ ਕਰ ਬੈਠੇਗਾ । ਕੀ ਕਰ ਬੈਠੇਗਾ, ਇਹ ਉਸ ਨੂੰ ਪਤਾ ਨਹੀਂ ਸੀ ਪਰ ਉਹ ਉਸ ਤੂਫਾਨ ਦੀ ਉਡੀਕ ਵਿਚ ਜਰੂਰ ਜਿਸ ਦੇ ਲੱਛਣ ਉਸ ਨੂੰ ਆਪਣੇ ਅੰਦਰ ਨਜ਼ਰ ਆਉਂਦੇ ਸਨ । ਇਸ ਪਿਆਰ ਨੇ ਉਸ ਨੂੰ ਡਰਪਕ ਬਣਾ ਦਿਤਾ ਸੀ। ਉਹ ਬੁਜ਼ਦਿਲ ਹੋ ਗਿਆ ਸੀ । ਅੱਬਾਸ ਆਪਣੇ ਖਿਆਲਾਂ ਵਿਚ ਮਗਨ ਸੀ, ਇਸ ਲਈ ਉਹ ਆਪਣੇ ਦੋਸਤ ਦੇ ਦਿਲ ਦੀ ਹਾਲਤ ਨਾ ਤਾੜ ਸਕਿਆ ਅਸਲ ਵਿਚ ਉਹ ਦੁਸਰਿਆਂ ਬਾਰੇ ਸੋਚਣ ਦਾ ਆਦੀ ਹੀ ਨਹੀਂ ਸੀ ਉਸ ਨੂੰ ਆਪਣੇ ਆਪ ਨਾਲ ਦਿਲਚਸਪੀ ਸੀ। ਹਰ ਵੇਲੇ ਉਹ ਆਪਣੇ ਅੰਦਰ ਹੀ ਸਮਾਇਆ ਰਹਿੰਦੀ ਸੀ। ਉਸ ਨੂੰ ਏਨੀ ਵੀ ਵਿਹਲ ਨਹੀਂ ਸੀ ਕਿ ਦੁਜਿਆਂ ਬਾਰੇ ਕੁਛ ਸੋਚ ਸਕੇ ਪਰ ਤਦ ਵੀ ਉਹ ਇਕ ਚੰਗਾ ਮਿੱਤਰ ਸੀ ਇਹ ਵੀ ਸ਼ਾਇਦ ਇਸੇ ਲਈ ਕਿ ਉਹ ਮਿਤਤਾ ਤੇ ਉਸਦੇ ਅਰਥਾਂ ਨੂੰ ਕੋਈ ਖਾਸ ਮਹਾਨਤਾ ਨਹੀਂ ਸੀ ਦੀ ਉਹ ਹਮੇਸ਼ਾਂ ਕਹਾ ਕਰਦਾ ਸੀ- ਜੀ ਛਡੋ, ਤੁਸੀਂ ਕਿਹੜੇ ਵਹਿਮਾਂ ਵਿਚ ਪਏ ਓ, ਦੋਸਤੀ ਦੋਸਤੀ ਸਭ ਬਕਵਾਸ ਹੈ ਧਾਤ ਜਾਂ ਪੱਥਰ ਦੇ ਸਮੇਂ ਦੋਸਤ ਹੁੰਦੇ ਹੋਣਗੇ, ਅਜ਼ ਕਲ ਕੋਈ ਕਿਸੇ ਦਾ ਦੋਸਤ ਨਹੀਂ ਹੋ ਸਕਦਾ । ਲੋਕ ਜੇ ਦੋਸਤ ਦੀ ਹੀ ਰਸੀ ਵੱਟਣੀ ਸ਼ੁਰੂ ਕਰ ਦੇਣ ਤਾਂ ਸਾਰੇ ਦਾ ਸਾਰਾ ਕਾਰੋਬਾਰ ਬੰਦਹੇ ਜਾਏ। ਤੂੰ ਮੈਨੂੰ ਦੋਸਤ ਕਹਿਨਾ ਏਂ ਕਹੋ । ਮੈਂ ਵੀ ਤੈਨੂੰ ਦੋਸਤ ਕਹਿੰਦਾ ਹਾਂ ਠੀਕ ਹੈ ਸਣਦੇ ਜਾਓ ਪਰ ਇਸ ਬਾਰੇ ਇਸ ਤੋਂ ਵਧੀਕ ਸੋਚ ਵਿਚਾਰ ਨਾ ਕਰਨੀ......ਜਿੰਨਾ ਬਹੁਤ ਸੋਚੋਗੇ ਓਨੇ ਬਹੁਤੇ ਟੋਏ ਪੈਂਦੇ ਜਾਣਗੇ ।

੬੮.