ਪੰਨਾ:Nar nari.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਕਲਿਆ......ਮੈਂ ਨਹੀਂ ਕਹਿੰਦੀ ਕਿ ਮੈਂ ਉਸ ਉਤੇ ਕੋਈ ਅਹਿਸਾਨ ਕੀਤਾ ਹੈ । ਮੈਂ ਤੇ ਸਗੋਂ ਉਸਦਾ ਅਹਿਸਾਨ ਮੰਨਦੀ ਸੀ ਕਿ ਉਸ ਨੇ ਮੈਨੂੰ ਇਕ ਨਵੀਂ ਜ਼ਿੰਦਗੀ ਦਾ ਰਾਹ ਦਿਖਾਇਆ ਅਤੇ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਤੇ ਮੈਨੂੰ ਧੋਖਾ ਦੇ ਗਿਆ, ਇਹ ਜ਼ੁਲਮ ਨਹੀਂ ਤੇ ਹੋਰ ਕੀ ਏ ? ਹੋਟਲ ਵਾਲੇ ਮੈਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੇ ਨੇ ! ਬੈਰੋ ਮੇਰੇ ਵਲ ਇਸ ਤਰਾਂ ਤਕਦੇ ਨੇ ਜਿਵੇਂ ਮੈਂ ਕੋਈ ਚਿੜੀਆਘਰ ਦੀ ਜਾਨਵਰ ਹਾਂ .....ਮੈਂ ਹੁਣ ਤਾਈਂ ਓਥੇ ਇਸ ਲਈ ਨਹਿਰੀ ਰਹੀ ਕਿ ਹੋਟਲ ਵਾਲੇ ਇਹੋ ਸਮਝਣ ਕਿ ਕੋਈ ਖਾਸ ਗੱਲ ਨਹੀਂ ਹੋਈ । ਪਰ ਮਲੂਮ ਹੁੰਦਾ ਏ ਕਿ ਉਹਨਾਂ ਸਾਰਿਆਂ ਨੂੰ ਪਤਾ ਲਗੇ ਗਿਆ ਏ, ਕਿਉਂ ਕਿ ਇਕ ਦਿਨ ਬੁਢੜੇ ਬੈਰੇ ਨੇ ਮੈਨੂੰ ਕਿਹਾ, 'ਮੋਮ ਸਾਹਿਬ ! ਉਹ ਤੁਹਾਡੇ ਸਾਹਿਬ ਨਹੀਂ ਹੁਣ ਆਉਣਗੇ .........ਤੁਸੀਂ ਚਲੇ ਜਾਤ ...... ਮੈਂ ਸ਼ੁਕਰੀਆ ਕਹਿਣ ਦੀ ਥਾਂ ਉਸ ਨੂੰ ਗਲ ਦਿਤੀਆਂ । ਕੀ ਕਰਾਂ ਮੈਂ ਚਿੜਚੜੀ ਹੋ ਗਈ ਸੀ, ਪਰ ਹੁਣ ਮੇਰਾ ਦਿਲ ਟਿਕਾਣੇ ਆ ਗਿਆ ਏ । ਹੁਣ ਤੁਹਾਨੂੰ ਮਿਲਕੇ ਮੈਨੂੰ ਇਸ ਤਰ੍ਹਾਂ ਲਗਦਾ ਏ ਕਿ ਜੋ ਕੁਝ ਹੋ ਚੁਕਾ ਏ ਉਸ ਦਾ ਖਿਆਲ ਜਲਦੀ ਹੀ ਮਰ ਦਿਲ ਦਿਮਾਗ ਵਿਚੋਂ ਨਿਕਲ ਜਾਏਗਾ ਮੇਨੇ ਇਕ ਦੋਸਤ ਦੀ ਜ਼ਰੂਰਤ ਹੈ, ਪਰ ਇਹ ਦੁਸਰੀ ਮੂਰਖਤਾ ਹੋਵੇਗੀ, ਜੇ ਮੈਂ ਤੁਹਾਨੂੰ ਵੀ ਦੋਸਤੀ ਸਮਝਾਂਗੀ । ਕੀ ਪਤਾ, ਤੁਸੀਂ ਮੈਨੂੰ ਦੋਸਤ ਨਾ ਬਣਾਉਣਾ ਚਾਹੋ । ਹਸਪਤਾਲ ਵਿਚ ਤੁਸੀਂ ਕੁਝ ਦਿਨ ਰਹੋ । ਤੁਸੀਂ ਹਮੇਸ਼ਾਂ ਮੇਰੇ ਨਾਲ ਚੰਗਾ ਸਲੂਕ ਕੀਤਾ, ਇਸ ਲਈ ਮੈਂ ਸਮਝੀ ਕਿ ਸ਼ਾਇਦ ਤੁਸੀ ਮਰ ਦੋਸਤ ਬਣ ਸਕੋ... ਅੱਛਾ .... ਹੁਣ ਮੈਂ ਜਾਂਦੀ ਹਾਂ.....

ਇਹ ਸੁਨਕੇ ਪਤਾ ਨਹੀਂ ਸਈਦ ਨੂੰ ਕਿਉਂ ਹਾਸਾ ਆ ਗਿਆਂ, ਕਿਥੇ ਜਾਏਂਗੀ....ਬਹਿ ਜਾਹ। ’ ਉਸ ਨੇ ਉਸ ਨੂੰ ਬਾਹੋਂ ਫੜ ਕੇ ਮੇਰ ਪਲੰਘ ਤੇ ਬਿਠਾ ਲਿਆ । ਸਈਦ ਦੇ ਸਰੀਰ ਵਿਚ ਇਕ ਝਰਨਾਟੇ ਜਹੀ ਛਿੜ ਗਈ ਤੇ ਉਹ ਸੋਚਣ ਲੱਗਾ ਕਿ ਉਸ ਨੇ ਕਿਉਂ ਇਸ ਤਰ੍ਹਾਂ ਨਿਝੱਕ ਹੋ ਕੇ ਇਕ ਨੌਜਵਾਨ ਕੁੜੀ ਨੂੰ ਬਾਹੋਂ ਫੜ ਕੇ ਆਪਣੇ

੭੬.